Ferozepur News

ਹੁੱਕਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਇੱਕ ਕਾਨੂੰਨੀ ਅਪਰਾਧ ਵੀ ਹੈ: ਡਿਪਟੀ ਕਮਿਸ਼ਨਰ

ਫਾਜ਼ਿਲਕਾ, 22 ਮਈ (ਵਿਨੀਤ ਅਰੋੜਾ): ਜ਼ਿਲ•ਾ ਮੈਜਿਸਟ੍ਰੇਟ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋ ਕਰਦਿਆਂ ਜਨਹਿੱਤ ਨੂੰ ਮੁੱਖ ਰਖਦਿਆਂ ਜ਼ਿਲ•ਾ ਫਾਜ਼ਿਲਕਾ ਵਿਚ ਹੁੱਕਾ ਬਾਰ ਚਲਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 15 ਜੁਲਾਈ 2017 ਤੱਕ ਲਾਗੂ ਰਹਿਣਗੇ। 

 ਹੁਕਮਾਂ ਅਨੁਸਾਰ ਕਿਸੇ ਵੀ ਰੈਸਟੋਰੈਂਟ ਜਾਂ ਹੁੱਕਾ ਬਾਰ ਵਿਖੇ ਗ੍ਰਾਹਕਾਂ ਨੂੰ ਹੁੱਕਾ ਨਹੀਂ ਪਰੋਸਿਆ ਜਾ ਸਕੇਗਾ। ਇਹ ਹੁਕਮ ਜ਼ਿਲ•ੇ ਦੇ ਸਮੂਹ ਪਿੰਡਾਂ ਅਤੇ ਨਗਰ ਕੌਂਸਲਾਂ ਦੀ ਹੱਦ ਵਿਚ ਸਮੂਚੇ ਜ਼ਿਲ•ੇ ਦੀ ਹਦੂਦ ਅੰਦਰ ਲਾਗੂ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁੱਕੇ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਇੱਕ ਕਾਨੂੰਨੀ ਅਪਰਾਧ ਵੀ ਹੈ। ਹੁੱਕੇ ਨੂੰ ਸ਼ੀਸ਼ਾ ਅਤੇ ਸਮੋਕ ਪਾਈਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ•ਾਂ ਨੇ ਹੁੱਕੇ ਦੇ ਨੁਕਸਾਨ ਸਬੰਧੀ ਦੱਸਦਿਆਂ ਕਿਹਾ ਕਿ ਇੱਕ ਘੰਟਾ ਹੁੱਕਾ ਪੀਣਾ ਤਕਰੀਬਨ 100 ਸਿਗਰੇਟ ਪੀਣ ਦੇ ਬਰਾਬਰ ਹੈ। ਹੁੱਕੇ ਦੇ ਧੂੰਏ ਵਿੱਚ ਖਤਰਨਾਕ ਅਤੇ ਜਾਨਲੇਵਾ ਕੈਂਸਰ ਕਾਰਕ ਹੁੰਦੇ ਹਨ। ਉਨ•ਾਂ ਅੱਗੇ ਦੱਸਿਆ ਕਿ ਹੁੱਕੇ ਵਿੱਚ ਨਿਕੋਟੀਨ ਹੁੰਦਾ ਹੈ ਜਿਹੜਾ ਕਿ ਪੰਜਾਬ ਪੁਆਇਜ਼ਨ ਪੋਜ਼ੈਸ਼ਨ ਐਂਡ ਸੇਲਸ ਰੂਲਸ 2014 ਅਨੁਸਾਰ ਇੱਕ ਪੁਆਇਜ਼ਨ ਹੈ। ਹਰਬਲ ਸ਼ੀਸ਼ਾ ਵਿੱਚ ਵੀ ਕੈਂਸਰ ਕਾਰਕ ਹੁੰਦੇ ਹਨ। ਉਨ•ਾਂ ਕਿਹਾ ਕਿ ਵੱਖ-ਵੱਖ ਐਕਟਾਂ ਅਨੁਸਾਰ ਹੁੱਕਾ ਬਾਰ ਚਲਾਣਾ ਕਾਨੂੰਨੀ ਅਪਰਾਧ ਹੈ। 
   ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸੈਂਟਰ ਆਫ ਡਿਸੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਵੱਲੋਂ 2012 ਦੌਰਾਨ ਪ੍ਰੀਵੈਨਟਿਵ ਕਰੋਨਿਕ ਡਿਸੀਜ਼ ਸਬੰਧੀ ਕੀਤੀ ਗਈ ਸਟੱਡੀ ਦੀ ਰਿਪੋਰਟ ਅਨੁਸਾਰ ਹੁੱਕਾ ਪੀਣ ਨਾਲ ਜਹਿਰੀਲੇ ਪਦਾਰਥ ਸ਼ਰੀਰ ਵਿੱਚ ਚੱਲੇ ਜਾਂਦੇ ਹਨ। ਉਨ•ਾਂ ਕਿਹਾ ਕਿ ਇੱਕ ਹੁੱਕੇ ਦਾ ਕਈ ਲੋਕਾਂ ਵੱਲੋਂ ਮਿਲਕੇ ਸੇਵਨ ਕਰਨ ਨਾਲ ਟੀ.ਬੀ. ਦਾ ਖਤਰਾ ਵੀ ਵੱਧ ਜਾਂਦਾ ਹੈ। ਹੁੱਕਾ ਗਰਮ ਕਰਨ ਲਈ ਚਾਰਕੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਕਿ ਇਹੋ ਜਿਹਾ ਧੂੰਆ ਪੈਦਾ ਕਰਦਾ ਹੈ ਜਿਸ ਵਿਚ ਭਾਰੀ ਮਾਤਰਾ ਵਿੱਚ ਕਾਰਬਨ ਮੋਨੋਓਕਸਾਈਡ ਹੋਰ ਧਾਂਤ ਅਤੇ ਕੈਂਸਰ ਕਾਰਕ ਪਾਏ ਜਾਂਦੇ ਹਨ।

Related Articles

Back to top button