ਹੁੰਡਈ ਰੂਟਸ ਓਲੰਪਿਕ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਨੇ ਹਾਸਲ ਕੀਤਾ ਪਹਿਲਾ ਸਥਾਨ
ਹੁੰਡਈ ਰੂਟਸ ਓਲੰਪਿਕ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਨੇ ਹਾਸਲ ਕੀਤਾ ਪਹਿਲਾ ਸਥਾਨ
ਫਿਰੋਜ਼ਪੁਰ, ਨਵੰਬਰ 11, 2024: ਹੁੰਡਈ ਮੋਟਰ ਇੰਡੀਆ ਲਿਮਟਿਡ ਅਤੇ ਰੂਟਸ ਫਾਊਂਡੇਸ਼ਨ ਨੇ ਹੁੰਡਈ—ਰੂਟਸ ਓਲੰਪਿਕ ਦਾ ਆਯੋਜਨ ਬਠਿੰਡਾ ਵਿਖੇ ਮਿਤੀ:09–ਨਵੰਬਰ–2024 ਨੂੰ ਕੀਤਾ ਗਿਆ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਐਥਲੀਟਾਂ ਨੂੰ ਇੱਕਜੁਟ ਕਰ ਕੇ ਖੇਡਾਂ ਅਤੇ ਖੇਡਾਂ ਦੇ ਜਸ਼ਨ ਮਨਾਉਣ ਦਾ ਮੌਕਾ ਮਿਲਿਆ।
ਹੁਨਰ ਵਿਕਾਸ ਪ੍ਰੋਜੈਕਟ ਸਪੋਰਟਸ ਲੈਬ ਦੇ ਹਿੱਸੇ ਵਜੋਂ ਆਯੋਜਿਤ ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਪੇਂਡੂ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਵੱਖ—ਵੱਖ ਖੇਡਾਂ ਵਿੱਚ ਭਾਗ ਲਿਆ। ਹੁੰਡਈ—ਰੂਟਸ ਓਲੰਪਿਕ ਨੂੰ ਖੇਤਰ ਵਿੱਚ ਇੱਕ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਖੇਤਰਾਂ ਦੀਆਂ ਨੌਜਵਾਨ ਪਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਸੀ।
ਪੰਜਾਬ ਅਤੇ ਹਰਿਆਣਾ ਦੇ ਸਪੋਰਟਸ ਲੈਬ ਕੋਚਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ, ਇਹ ਯਕੀਨੀ ਬਣਾਉਣ ਲਈ ਕਿ ਵਿਦਿਆਰਥੀਆਂ ਨੂੰ ਉੱਤਮ ਮਾਰਗਦਰਸ਼ਨ ਅਤੇ ਪ੍ਰੇਰਣਾ ਮਿਲੇ, ਇਸ ਈਵੈਂਟ ਵਿੱਚ ਕਈ ਮੁਕਾਬਲੇ ਕਰਵਾਏ ਗਏ: ਅੰਡਰ—14 ਲੜਕੇ ਹੈਂਡਬਾਲ ਵਿਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ, ਫਿਰੋਜਪੁਰ ਨੇ ਪੰਜਾਬ ਦੀ ਟੀਮ ਵੱਲੋ ਖੇਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ, ਸਕੂਲ ਵਿਚ ਆਉਣ ਉਪਰੰਤ ਮੁੱਖ–ਅਧਿਆਪਕ ਸ੍ਰੀਮਤੀ ਪ੍ਰਵੀਨ ਬਾਲਾ ਵੱਲੋ ਪਹਿਲਾ ਸਥਾਂਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਤਾਨਿਸ਼ 8ਵੀ, ਕਾਰਤਿਕ, ਸੋਰਭ, ਗੁਰਪ੍ਰੀਤ ਸਿੰਘ 9ਵੀ ਕਲਾਸ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਵੱਲੋ ਪ੍ਰਾਪਤ ਕੀਤੇ ਮੈਡਲ ਅਤੇ ਟ੍ਰਾਫੀ ਨੂੰ ਸਕੂਲ ਦੇ ਸਮੂਹ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ.
ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਹੈਡਬਾਲ ਕੌਚ ਅਤੇ ਡੀ.ਪੀ.ਈ. ਵੱਲੋ ਤਿਆਰ ਕੀਤੇ ਟੀਮ ਦੇ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਭਵਿਖ ਵਿਚ ਇਸ ਤਰ੍ਹਾਂ ਦੀ ਮੱਲਾ ਮਾਰਨ ਲਈ ਪ੍ਰੈਰਿਤ ਕੀਤਾ ਮੌਕੇ ਤੇ ਸਮੂਹ ਸ਼ਟਾਫ ਹਾਜਰ ਸਨ ।
ਸਕੂਲ ਮੁੱਖੀ ਵੱਲੋ ਸਪੋਰਟਸ ਵਿਭਾਗ ਜਿਲ੍ਹਾ ਫਿਰੋਜਪੁਰ ਦੇ ਹੈਡਬਾਲ ਸੀਨੀਅਰ ਕੋਚ ਗੁਰਜੀਤ ਸਿੰਘ ਅਤੇ ਹੁੰਡਈ ਮੋਟਰ ਇੰਡੀਆ ਅਤੇ ਰੂਟਸ ਫਾਊਂਡੇਸ਼ਨ ਦੇ ਪੰਜਾਬ ਕੋਆਰਡੀਨੇਟਰ ਅਵਤਾਰ ਸਿੰਘ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋ ਸਕੂਲ ਵਿਚ ਕੋਚਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ ।