ਹੁਸੈਨੀਵਾਲਾ ਰਾਈਡਰਜ਼ ਫਿਰੋਜਪੁਰ ਵੱਲੋਂ ਕਰਵਾਈ ਗਈ ਸਾਈਕਲ ਰੈਲੀ ਯਾਦਗਾਰ ਹੋ ਨਿਬੜੀ
ਹੁਸੈਨੀਵਾਲਾ ਰਾਈਡਰਜ਼ ਫਿਰੋਜਪੁਰ ਵੱਲੋਂ ਕਰਵਾਈ ਗਈ ਸਾਈਕਲ ਰੈਲੀ ਯਾਦਗਾਰ ਹੋ ਨਿਬੜੀ
ਫ਼ਿਰੋਜ਼ਪੁਰ , 22.3.2021: ਅੱਜ ਹੁਸੈਨੀਵਾਲਾ ਰਾਈਡਰਜ਼ ਫ਼ਿਰੋਜ਼ਪੁਰ ਸਾਈਕਲਿੰਗ ਗਰੁੱਪ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲਿੰਗ ਰਾਈਡ ਜੋ ਕਿ ਇੱਕ ਦਿਨਾਂ ਆਫਲਾਈਨ ਅਤੇ ਆਨਲਾਈਨ ਕਰਵਾਈ ਗਈ ।
ਇਸ ਵਿੱਚ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋਂ ਸਾਈਕਲ ਰਾਈਡਰਜ਼,ਜਿਸ ਵਿੱਚ ਪੰਦਰਾਂ ਸਾਲ ਦੀ ਉਮਰ ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਦੇ ਸਾਈਕਲ ਸਵਾਰਾਂ ਨੇ ਹੁੰਮ ਹੁਮਾ ਕੇ ਹਿੱਸਾ ਲਿਆ। ਇਸ ਈਵੈਂਟ ਦੀ ਸਭ ਤੋਂ ਵੱਡੀ ਪ੍ਰਾਪਤੀ ਔਰਤ ਸਾਈਕਲਿਸਟਾਂ ਵੱਲੋਂ ਭਾਗ ਲੈਣਾ ਸੀ।ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਆਦਿ ਮੁੱਖ ਸਨ। ।ਇਹ ਰੈਲੀ ਗੁਰਦੁਆਰਾ ਸ਼੍ਰੀ ਸਾਰਾਗਡ਼੍ਹੀ ਸਾਹਿਬ ਤੋਂ ਸ਼ੁਰੂ ਹੋ ਕੇ ਹੂਸੈਨੀਵਾਲਾ ਸਮਾਰਕ,ਹੂਸੈਨੀਵਾਲਾ ਸਮਾਰਕ ਤੋਂ ਗੁਰੂਦੁਆਰਾ ਸਾਰਾਗੜੀ ਸਾਹਿਬ ਵਿਖੇ ਸਮਾਪਤ ਹੋਈ ।ਜਿਸ ਵਿੱਚ ਬਠਿੰਡਾ,ਗਿੱਦੜਬਾਹਾ,ਫਰੀਦਕੋਟ,ਕੋਟਕਪੂਰਾ ਅਤੇ ਮੋਗਾ ਦੇ ਸਾਈਕਲਿੰਗ ਗਰੁੱਪ ਦੇ ਮੈਂਬਰ ਆਪਣੇ-ਆਪਣੇ ਸ਼ਹਿਰਾਂ ਤੋਂ ਹੂਸੈਨੀਵਾਲਾ ਸਮਾਰਕ ਤੱਕ ਸਾਈਕਲਾਂ ਤੇ ਪਹੁੰਚੇ।
ਇਸ ਤੋਂ ਇਲਾਵਾ ਸਾਰੇ ਹਿੰਦੁਸਤਾਨ ਵਿੱਚੋਂ ਵੀ ਆਨਲਾਈਨ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਅਤੇ ਆਪਣੇ ਆਪਣੇ ਸ਼ਹਿਰਾਂ ਵਿੱਚ ਸਾਈਕਲਿੰਗ ਕੀਤੀ।ਅਖੀਰ ਵਿਚ ਸਾਰੇ ਸਾਈਕਲ ਸਵਾਰਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ । ਇਸ ਦੌਰਾਨ ਕਰੋਨਾਂ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਵੀ ਕੀਤਾ ਗਿਆ।
ਇਸ ਰੈਲੀ ਵਿੱਚ ਮੁੱਖ ਤੌਰ ਤੇ ਡਾ. ਸਤਿੰਦਰ ਸਿੰਘ, ਸੋਹਣ ਸਿੰਘ ਸੋਢੀ ,ਅਸ਼ੋਕ ਬਹਿਲ, ਅਨੀਰੁੱਧ ਗੁਪਤਾ, ਨਵਨੀਤ ਕੁਮਾਰ, ਸੁਰਿੰਦਰ ਕੰਬੋਜ, ਗੁਰਮੁਖ ਸਿੰਘ ,ਰਜਨੀਸ਼ ਗੋਇਲ, ਹਰਬੀਰ ਸੰਧੂ, ਨਵੀਨ ਕੁਮਾਰ, ਡਾ. ਕਮਲ, ਜਗਦੀਪ ਮਾਂਗਟ,ਡਾਂ.ਸਰਬਰਿੰਦਰ ਸਿੰਘ,ਅਮਨ ਸ਼ਰਮਾ,ਆਸ਼ੂ ਨਰੂਲਾ ,ਗੌਰਵ ਡੋਡਾ ਆਦਿ ਹੂਸੈਨੀਵਾਲਾ ਰਾਈਡਰਜ਼ ਦੇ ਮੈਂਬਰਾਂ ਨੇ ਇਸ ਈਵੈਂਟ ਦਾ ਹਿੱਸਾ ਬਣਨ ਸਾਰੇ ਸਾਈਕਲ ਸਵਾਰਾਂ ਅਤੇ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਾਰਗੜੀ ਗੁਰੂਦੁਆਰਾ ਦੇ ਪ੍ਰਬੰਧਕਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ।