Ferozepur News

ਹੁਣ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਮਿਲਣਗੀਆਂ ਦਵਾਈਆਂ-ਸਿਵਲ ਸਰਜਨ

ਡਾਕਟਰਾਂ ਨੂੰ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਲਿਖਣ ਦੀ ਕੀਤੀ ਹਿਦਾਇਤ

 

ਹੁਣ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਮਿਲਣਗੀਆਂ ਦਵਾਈਆਂ-ਸਿਵਲ ਸਰਜਨ
ਡਾਕਟਰਾਂ ਨੂੰ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਲਿਖਣ ਦੀ ਕੀਤੀ ਹਿਦਾਇਤ

ਫਿਰੋਜ਼ਪੁਰ, 14 ਸਤੰਬਰ, 2022:ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾ ਨੂੰ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਉਪਲੱਬਧ ਕਰਵਾਉਣ ਦੀ ਹਿਦਾਇਤ ਕੀਤੀ ਗਈ ਹੈ।ਇਹ ਜਾਣਕਾਰੀ ਫਿਰਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ:ਰਾਜਿੰਦਰ ਮਨਚੰਦਾ ਨੇ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਚਰਚਾ ਕਰਦਿਆਂ ਦਿੱਤੀ।ਉਹਨਾਂ ਖੁਲਾਸਾ ਕੀਤਾ ਜ਼ਿਲਾ ਹਸਪਤਾਲ ਸਮੇਤ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਨੂੰ ਆਮ ਤੌਰ ਤੇ ਲੋੜੀਂਦੀਆ ਬਹੁਗਿਣਤੀ ਦਵਾਈਆਂ ਉਪਲੱਬਧ ਹੋ ਗਈਆਂ ਹਨ ਜਿਹਨਾਂ ਦੀ ਕਿ ਘਾਟ ਚਲੀ ਆ ਰਹੀ ਸੀ ਅਤੇ ਬਾਕੀ ਰਹਿੰਦੀਆਂ ਦਵਾਈਆਂ ਵੀ ਨਿਕਟ ਭਵਿੱਖ ਵਿੱਚ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਉਹਨਾ ਇਹ ਵੀ ਕਿਹ ਕਿ ਹਸਪਤਾਲਾਂ ਵਿਖੇ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਇਹ ਹਿਦਾਇਤ ਵੀ ਕੀਤੀ ਗਈ ਹੈੋ ਕਿ ਮਰੀਜ਼ਾਂ ਨੂੰ ਉਹੀ ਦਵਾਈਆਂ ਲਿੱਖਣ ਨੂੰ ਅਗੇਤ ਦਿੱਤੀ ਜਾਵੇ ਜੋ ਕਿ ਸਿਹਤ ਸੰਸਥਾ ਦੇ ਸਟਾਕ ਵਿੱਚ ਹੋਣ। ਡਾ: ਮਨਚੰਦਾ ਨੇ ਦੱਸਿਆ ਕਿ ਡਾਕਟਰਾਂ ਨੂੰ ਹਸਪਤਾਲ ਦੇ ਸਟਾਕ ਵਿੱਚ ਉਪਲੱਬਧ ਦਵਾਈਆਂ ਦੀ ਸੂਚੀ ਉਪਲੱਬਧ ਕਰਵਾਏ ਜਾਣ ਦੀ ਹਿਦਾਇਤ ਵੀ ਸਬੰਧਤ ਸਮਰੱਥ ਅਧਿਕਾਰੀਆਂ ਨੂੰ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button