ਹਿੰਦ-ਪਾਕਿ ਸਰਹੱਦ ਤੋਂ ਬੀਐਸਐਫ ਨੇ ਸ਼ੱਕੀ ਵਿਅਕਤੀ ਕੀਤਾ ਗ੍ਰਿਫਤਾਰ -ਬੀਐੱਸਐੱਫ ਵਲੋਂ ਪੁੱਛਗਿੱਛ ਕਰਨ ਤੋਂ ਮਗਰੋਂ ਪੁਲਿਸ ਨੂੰ ਸੌਂਪਿਆ
——ਫਿਰੋਜ਼ਪੁਰ: ਹਿੰਦ-ਪਾਕਿ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਨੇ ਚੈੱਕ ਪੋਸਟ ਡੀ.ਆਰ.ਡੀ. ਦੇ ਨੇੜਿਓ ਇਕ ਵਿਅਕਤੀਆਂ ਨੂੰ ਸ਼ੱਕੀ ਹਾਲਾਤ ਵਿਚ ਘੁੰਮਦੇ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਦੋਂ ਸ਼ੁਕਰਵਾਰ ਦੀ ਦੁਪਹਿਰ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਹੱਦ 'ਤੇ ਆਪਣੀ ਡਿਊਟੀ ਕਰ ਰਹੇ ਸਨ ਤਾਂ ਉਸ ਵੇਲੇ ਚੈੱਕ ਪੋਸਟ ਡੀ.ਆਰ.ਡੀ. ਨਾਥ ਦੇ ਪਿੱਲਰ ਨੰਬਰ 215/7 ਦੇ ਨੇੜੇ ਭਾਰਤੀ ਖੇਤਰ ਵਿਚ ਇਕ ਸ਼ੱਕੀ ਹਾਲਾਤ ਵਿਚ ਵਿਅਕਤੀ ਘੁੰਮਦਾ ਵਿਖਾਈ ਦਿੱਤੀ। ਜਦੋਂ ਬੀਐਸਐਫ ਜਵਾਨਾਂ ਵਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਵਿਨੋਦ ਕੁਮਾਰ ਪੁੱਤਰ ਸਿੱਕਮ ਰਾਏ ਵਾਸੀ ਸੰਪੂਰਨਪੁਰਾ, ਪਟਨਾ (ਬਿਹਾਰ) ਦੱਸਿਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਉਕਤ ਵਿਅਕਤੀ ਨੂੰ ਹੋਰ ਪੁੱਛਗਿੱਛ ਦੇ ਲਈ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਲੱਖੋ ਕੇ ਬਹਿਰਾਮ ਦੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਨੋਦ ਕੁਮਾਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕੀ ਕਰਨ ਵਾਸਤੇ ਹਿੰਦ-ਪਾਕਿ ਸਰਹੱਦ ਦੇ ਕੋਲ ਆਇਆ ਸੀ। ਪੁਲਿਸ ਨੇ ਦੱਸਿਆ ਕਿ ਫਿਲਹਾਲ ਰਪਟ ਦਰਜ ਕਰਕੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।