Ferozepur News

ਹਾਈਕੋਰਟ ਜਸਟਿਸ ਵੱਲੋਂ ਗੁਰੂਹਰਸਹਾਏ ਸਿਵਲ ਅਦਾਲਤ ਦਾ ਨਿਰੀਖਣ

ਹਾਈਕੋਰਟ ਜਸਟਿਸ ਵੱਲੋਂ ਗੁਰੂਹਰਸਹਾਏ ਸਿਵਲ ਅਦਾਲਤ ਦਾ ਨਿਰੀਖਣ

ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਇੰਸਪੈਕਟਿੰਗ ਜੱਜ ਅੱਗੇ ਰੱਖਿਆ 44 ਪਿੰਡਾਂ ਦਾ ਮਸਲਾ
ਗੁਰੂਹਰਸਹਾਏ, 31 ਮਾਰਚ (ਪਰਮਪਾਲ ਗੁਲਾਟੀ)- ਅੱਜ ਸਿਵਲ ਅਦਾਲਤ ਗੁਰੂਹਰਸਹਾਏ ਵਿਖੇ ਮਾਨਯੋਗ ਹਾਈਕੋਰਟ ਜਸਟਿਸ ਰਜੇਸ਼ ਬਿੰਦਲ ਇੰਸਪੈਕਟਿੰਗ ਜੱਜ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਜਿਲ•ਾ ਸੈਸ਼ਨ ਜੱਜ ਵਿਵੇਕ ਪੁਰੀ ਵੀ ਹਾਜ਼ਰ ਸਨ। ਉਹਨਾਂ ਦੇ ਸਿਵਲ ਕੋਰਟ ਗੁਰੂਹਰਸਹਾਏ ਵਿਖੇ ਪਹੁੰਚਣ &#39ਤੇ ਸਿਵਲ ਜੱਜ ਜਤਿੰਦਰਪਾਲ ਸਿੰਘ, ਐਸ.ਡੀ.ਐਮ ਜਸਪਾਲ ਸਿੰਘ ਗਿੱਲ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਦਾਸ ਬਾਵਾ ਸਮੇਤ ਸਮੂਹ ਵਕੀਲਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਾਨਯੋਗ ਹਾਈਕੋਰਟ ਵੱਲੋਂ ਸਲਾਨਾ ਨਿਰੀਖਣ &#39ਚ ਜਸਟਿਸ ਰਜੇਸ਼ ਬਿੰਦਲ ਵੱਲੋਂ ਸਿਵਲ ਕੋਰਟ ਕੰਪਲੈਕਸ ਦਾ ਜਾਇਜ਼ਾ ਲਿਆ ਗਿਆ ਅਤੇ ਸੈਸ਼ਨ ਜੱਜ ਵਿਵੇਕ ਪੁਰੀ ਅਤੇ ਸਿਵਲ ਜੱਜ ਜਤਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਸਮੂਹ ਵਕੀਲਾਂ ਵੱਲੋਂ ਹਲਕੇ ਦੇ 44 ਪਿੰਡਾਂ ਨੂੰ ਵਾਪਸ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦੀ ਮੰਗ ਵੀ ਜਸਟਿਸ ਰਜੇਸ਼ ਬਿੰਦਲ ਅੱਗੇ ਰੱਖੀ ਗਈ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਜਸਟਿਸ ਰਜੇਸ਼ ਬਿੰਦਲ ਨੂੰ ਜਾਣੂ ਕਰਵਾਇਆ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ 44 ਪਿੰਡਾਂ ਦਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦਕਿ ਸਿਰਫ਼ ਸਿਵਲ ਅਤੇ ਰੈਵੀਨਿਉ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ।
ਇਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਜਸਟਿਸ ਰਜੇਸ਼ ਬਿੰਦਲ ਅਤੇ ਜ਼ਿਲ•ਾ ਸੈਸ਼ਨ ਜੱਜ ਵਿਵੇਕ ਪੁਰੀ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਜਸਟਿਸ ਜਤਿੰਦਰਪਾਲ ਸਿੰਘ, ਐਸ.ਪੀ.ਐਚ ਅਮਰਜੀਤ ਸਿੰਘ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ਓ ਰਣਜੀਤ ਸਿੰਘ, ਪ੍ਰਧਾਨ ਇਕਬਾਲ ਦਾਸ ਬਾਵਾ, ਰਾਮ ਸਿੰਘ ਥਿੰਦ, ਪਰਵਿੰਦਰ ਸਿੰਘ ਸੰਧੂ, ਨਵਦੀਪ ਸਿੰਘ ਅਹੂਜਾ ਸੈਕਟਰੀ, ਗੁਰਪ੍ਰੀਤ ਖੋਸਾ ਵਾਈਸ ਪ੍ਰਧਾਨ, ਗੌਰਵ ਮੋਂਗਾ, ਸੁਖਚੈਨ ਸਿੰਘ ਸੋਢੀ, ਸ਼ਵਿੰਦਰ ਸਿੰਘ ਸਿੱਧੂ, ਰਜਿੰਦਰ ਮੋਂਗਾ, ਸਚਿਨ ਸ਼ਰਮਾਂ, ਰੋਜੰਤ ਮੋਂਗਾ, ਚਰਨਜੀਤ ਛਾਂਗਾ ਰਾਏ, ਜਗਮੀਤ ਸਿੰਘ ਬਰਾੜ, ਰਵੀ ਮੋਂਗਾ, ਸੁਰਜੀਤ ਸਿੰਘ ਵਾਦੀਆਂ, ਸੁਨੀਲ ਮੰਡੀਵਾਲ, ਜਤਿੰਦਰ ਪੁੱਗਲ, ਜਸਵਿੰਦਰ ਸਿੰਘ ਵਲਾਸਰਾ, ਸੁਨੀਲ ਕੰਬੋਜ਼, ਅਸ਼ੋਕ ਕੰਬੋਜ਼, ਹਰੀਸ਼ ਢੀਂਗੜਾ, ਸੁਰਜੀਤ ਸਿੰਘ ਰਾਏ, ਨਵਜੋਤ ਸਿੰਘ ਬਰਾੜ, ਜਗਮੀਤ ਸੰਧੂ, ਸੁਰਿੰਦਰ ਮਰੋਕ, ਰਮਨ ਕੰਬੋਜ਼ ਆਦਿ ਸਮੇਤ ਸਮੂਹ ਵਕੀਲ ਹਾਜ਼ਰ ਸਨ।

Related Articles

Back to top button