ਹਲਕਾ ਨਿਵਾਸੀਆਂ ਦੇ ਪਿਆਰ ਦਾ ਦੇਣ ਨਹੀਂ ਦੇ ਸਕਦਾ ਬੰਗੜ ਪਰਿਵਾਰ
ਲੋਕਾਂ ਦੇ ਮਿਲ ਰਹੇ ਪਿਆਰ `ਤੇ ਭਾਵੁਕ ਹੋਏ ਬੀਬਾ ਬਲਜੀਤ ਕੌਰ ਬੰਗੜ
ਹਲਕਾ ਨਿਵਾਸੀਆਂ ਦੇ ਪਿਆਰ ਦਾ ਦੇਣ ਨਹੀਂ ਦੇ ਸਕਦਾ ਬੰਗੜ ਪਰਿਵਾਰ
ਲੋਕਾਂ ਦੇ ਮਿਲ ਰਹੇ ਪਿਆਰ `ਤੇ ਭਾਵੁਕ ਹੋਏ ਬੀਬਾ ਬਲਜੀਤ ਕੌਰ ਬੰਗੜ
ਫਿ਼ਰੋਜ਼ਪੁਰ, 14.2.2022 () – ਅਮਰਦੀਪ ਸਿੰਘ ਆਸ਼ੂ ਬੰਗੜ ਸ਼ਾਇਦ ਚੋਣ ਨਾ ਲੜਦੇ, ਜੇਕਰ ਹਲਕਾ ਨਿਵਾਸੀਆਂ ਦਾ ਪਿਆਰ ਨਾ ਹੁੰਦਾ ਅਤੇ ਹਲਕਾ ਨਿਵਾਸੀਆਂ ਦੇ ਪਿਆਰ ਨੂੰ ਮੁੱਖ ਰੱਖਦਿਆਂ ਆਸ਼ੂ ਬੰਗੜ ਨੇ ਕਾਂਗਰਸ ਦੀ ਦੂਰ-ਅੰਦੇਸ਼ੀ ਸੋਚ ਦਾ ਹਲਕੇ ਵਿਚ ਪ੍ਰਸਾਰ ਕਰਨ ਦਾ ਯਤਨ ਕੀਤਾ ਤੇ ਲੋਕਾਂ ਦੇ ਉਹੀ ਪਿਆਰ ਨੇ ਆਸ਼ੂ ਬੰਗੜ ਨੂੰ ਫਿਰ ਟਿਕਟ ਦਿਵਾ ਕੇ ਹਲਕਾ ਨਿਵਾਸੀਆਂ ਨਾਲ ਜੁੜੇ ਰਹਿਣ ਦਾ ਮੌਕਾ ਦਿੱਤਾ।
ਇਹ ਵਿਚਾਰ ਬੀਬਾ ਬਲਜੀਤ ਕੌਰ ਬੰਗੜ ਨੇ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਪਿੰਡ ਗਡੋਡੂ ਅਤੇ ਸ਼ੇਰਖਾਂ ਵਿਖੇ ਸਾਂਝੇ ਕਰਦਿਆਂ ਜਿਥੇ ਭਾਵੁਕ ਹੋ ਗਏ ਉਥੇ ਅੱਖਾਂ ਭਰਦਿਆਂ ਵਗ ਰਹੇ ਹੰਝੂਆਂ ਨੂੰ ਹਲਕਾ ਨਿਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਖੁਸ਼਼ੀ ਦਾ ਹੰਝੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਅਸੀਂ ਜਿਸ ਵੀ ਪਿੰਡ ਵਿਚ ਜਾਂਦੇ ਹਾਂ ਤਾਂ ਲੋਕ ਸਾਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਵੋਟਾਂ ਪਾਉਣ ਦਾ ਵਿਸ਼ਵਾਸ਼ ਦਿਵਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਆਸ਼ੂ ਬੰਗੜ ਆਪਣੇ ਕਾਰੋਬਾਰ ਵਿਚ ਵਿਅਰਥ ਸਨ, ਪਰ ਉਨ੍ਹਾਂ ਅੰਦਰ ਲੋਕ ਸੇਵਾ ਕਰਨ ਦੀ ਜਾਗੀ ਕਿਰਨ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਵਜੋਂ ਲੋਕਾਂ ਦੇ ਸਨਮੁੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਹੁਣ ਹਲਕਾ ਨਿਵਾਸੀਆਂ ਦੇ ਹੱਥ ਵਿਚ ਹੈ ਕਿ ਉਨ੍ਹਾਂ ਉਚੇ ਵਿਚਾਰਾਂ ਵਾਲੇ ਉਸਾਰੂ ਸੋਚ ਦੇ ਮਾਲਕ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਕਿੰਨੀਆਂ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦੇ ਕੇ ਵਿਧਾਨ ਸਭਾ ਵਿਚ ਭੇਜਦੇ ਹਨ, ਕਿਉਂਕਿ ਜਿਸ ਤਰ੍ਹਾਂ ਲੋਕ ਪਿਆਰ ਦੇ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਲੋਕ ਕਾਂਗਰਸ ਪੱਖੀ ਚੱਲ ਰਹੀ ਹਵਾ ਵਿਚ ਖੀਵੇ ਹੋ ਚੁੱਕੇ ਹਨ ਅਤੇ ਲੋਕ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੂੰੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣਗੇ।
ਇਸ ਮੌਕੇ ਗੁਰਨਾਮ ਸਿੰਘ ਸਰਪੰਚ, ਨਿਰਮਲ ਕੌਰ ਮੈਂਬਰ, ਅਰਵਿੰਦਰ ਕੌਰ ਮੈਂਬਰ, ਪੂਨਮ ਮੈਂਬਰ, ਮਨਪ੍ਰੀਤ ਕੌਰ, ਨਿਸ਼ਾਨ ਸਿੰਘ ਅਰਮਾਨਪੁਰਾ, ਜਗਦੀਪ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਸਰਵਨ ਸਿੰਘ ਨੰਬਰਦਾਰ, ਭੋਲਾ ਸਿੰਘ ਸਾਬਕਾ ਮੈਂਬਰ, ਸੁਖਵਿੰਦਰ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ, ਰੰਗਾ ਮੈਂਬਰ,