ਹਲਕਾ ਗੁਰੂਹਰਸਹਾਏ ਦੇ ਕਾਲਜ ਪੱਧਰੀ ਚੋਣਕਾਰ ਸ਼ਾਖਰਤਾ ਕਲੱਬਾਂ ਵਿੱਚ ਨੌਜਵਾਨ ਵੋਟਰਾਂ ਦੀਆਂ ਇਕੱਤਰਤਾਵਾਂ।
ਗੁਰੂਹਰਸਹਾਏ(19.3.2019): ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣਕਾਰ ਅਫਸਰ ਕਮ-ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਅਤੇ ਸਹਾਇਕ ਚੋਣ ਅਫਸਰ ਕਮ ਐਸ ਡੀ ਐਮ 078 ਗੁਰੂਹਰਸਹਾਏ ਸ੍ਰੀ ਕੁਲਦੀਪ ਬਾਵਾ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਵੀਪ ਕੁਆਰਡੀਨੇਟਰ ਡਾ ਸਤਿੰਦਰ ਸਿੰਘ, ਇਲੈਕਸ਼ਨ ਤਹਿਸੀਲਦਾਰ ਸ੍ਰੀ ਚਾਂਦ ਪ੍ਰਕਾਸ਼, ਚੋਣ ਕਾਨੂੰਗੋ ਮੈਡਮ ਗਗਨਦੀਪ ਦੀ ਅਗਵਾਈ ਵਿੱਚ ਹਲਕਾ ਗੁਰੂਹਰਸਹਾਏ ਦੇ ਕਾਲਜ ਪੱਧਰੀ ਚੋਣਕਾਰ ਸਾਖਰਤਾ ਕਲੱਬਾਂ ਵਿੱਚ ਨੌਜਵਾਨ ਵੋਟਰਾਂ ਦੀਆਂ ਭਾਰੀ ਇਕੱਤਰਤਾਵਾਂ ਦਾ ਆਯੋਜ਼ਨ ਕੀਤਾ ਗਿਆ। ਤਹਿਸੀਲ ਗੁਰੂਹਰਸਹਾਏ ਦੇ ਸਵੀਪ ਸੈੱਲ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਬਹਾਦਰ ਕੇ ਦੇ ਮਾਰਫਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੀ ਸਾਂਝੀ ਭਾਰੀ ਭਾਗੀਦਾਰੀ ਨਾਲ ਲਿਟਰੇਸੀ ਕਲੱਬ ਮੈਂਬਰਾਂ ਵੱਲੋਂ ਸਵੀਪ ਵੋਟਰ ਜਾਗਰੂਕਤਾ ਅਭਿਆਨ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਪ੍ਰਣ ਲਿਆ ਹੈ। ਗੋਲੂ ਕਾ ਮੋੜ ਵਿਖੇ ਸਥਿਤ ਆਰ ਐੱਸ ਕਾਲਜ ਅਤੇ ਸਰਸਵਤੀ ਕਾਲਜ ਵਿੱਚ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ, ਕਲੱਬ ਪ੍ਰਧਾਨ ਰਾਜਿੰਦਰ ਕੁਮਾਰ ਬਹਾਦਰ ਕੇ ਅਤੇ ਪੱਤਰਕਾਰ ਸਤਪਾਲ ਥਿੰਦ ਦੁਆਰਾ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ, ਸਦਾਚਾਰਕ ਅਤੇ ਪ੍ਰੇਰਿਤ ਵੋਟਰ ਦੀ ਭੂਮਿਕਾ ਅਤੇ ਦੇਸ਼ ਦੇ ਲੋਕਤੰਤਰ ਦੀ ਹੋਰ ਮਜ਼ਬੂਤੀ ਲਈ ਸਾਰਿਆਂ ਨਾਗਰਿਕਾਂ ਦੀ ਸ਼ਮੂਲੀਅਤ ਤੇ ਆਪਣੇ ਵਿਚਾਰਾਂ ਨੂੰ ਕੇਂਦਰ ਕੀਤਾ। ਉਨ੍ਹਾਂ ਦੁਆਰਾ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਮਿੱਥੇ ਸੌ ਫੀਸਦੀ ਮੱਤਦਾਨ ਲਈ ਹਰ ਪੋਲਿੰਗ ਬੂਥ ਦੇ ਸੀਨੀਅਰ ਸਿਟੀਜ਼ਨ, ਔਰਤ ਵੋਟਰਾਂ ਅਤੇ ਦਿਵਿਆਂਗ ਵੋਟਰਾਂ, ਮਜ਼ਦੂਰ ਵੋਟਰਾਂ ਦੀ ਭਰਵੀਂ ਵੋਟਿੰਗ ਲਈ ਪੈਂਤੜਾਂ ਅਤੇ ਕਾਰਜਕਾਰਨੀ ਸਾਂਝੀ ਕੀਤੀ ।ਤਹਿਸੀਲ ਸਵੀਪ ਕੁਆਰਡੀਨੇਟਰ ਦੁਆਰਾ ਕਲੱਬ ਮੈਂਬਰਾਂ ਦੀ ਭੂਮਿਕਾ ਅਤੇ ਉਨ੍ਹਾਂ ਦੁਆਰਾ ਪਿੰਡਾਂ ਵਿੱਚ ਚੱਲ ਰਹੇ ਚਨਾਵ ਪਾਠਸ਼ਾਲਾਵਾਂ ਅਤੇ ਬੂਥ ਜਾਗਰੂਕਤਾ ਗਰੁੱਪਾਂ ਨੂੰ ਹੋਰ ਸਰਗਰਮ ਬਣਾਉਣ ਕਾਰਜਸ਼ੀਲ ਸ਼ੈਲੀ ਅਪਣਾਉਣ ਦੇ ਨੁਕਤੇ ਸਾਂਝੇ ਕੀਤੇ । ਇਸ ਮੌਕੇ ਸਰਸਵਤੀ ਕਾਲਜ ਦੇ ਵਿਦਿਆਰਥੀਆਂ ਦੁਆਰਾ ਰੈਲੀ ਕਰਦਿਆਂ ਨਾ ਨਸ਼ੇ ਨਾਲ, ਨਾ ਨੋਟ ਨਾਲ ਕਿਸਮਤ ਬਦਲੇਗੀ ਵੋਟ ਨਾਲ ਦੇ ਨਾਅਰਿਆਂ ਨਾਲ ਉਤਸ਼ਾਹ ਵਧਾਇਆ। ਇਸ ਮੌਕੇ ਕਾਲਜ ਪ੍ਰਬੰਧਕ ਅਜੇ ਸੰਧਾ, ਅਮਨਦੀਪ ਕਲੱਬ ਸਕੱਤਰ ਬਹਾਦਰ ਕੇ, ਨਵਨੀਤ ਰਾਣੀ, ਰਾਜ ਕੁਮਾਰ, ਲਵਨੀਤ, ਸੁਨੀਤਾ ਰਾਣੀ, ਮਨਪ੍ਰੀਤ ਕੌਰ, ਬਲਜਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।