Ferozepur News

‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸੈਮੀਨਾਰ 

ਡੇਗੂ ਦੇ ਪ੍ਰਕੋਪ ਨੂੰ ਰੋਕਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ 

‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸੈਮੀਨਾਰ 
‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸੈਮੀਨਾਰ
ਡੇਗੂ ਦੇ ਪ੍ਰਕੋਪ ਨੂੰ ਰੋਕਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ
ਫਿ਼ਰੋਜ਼ਪੁਰ, 25 ਅਕਤੂਬਰ, 2024: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ’ ਮੁਹਿੰਮ ਤਹਿਤ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ, ਸਤੀਏਵਾਲਾ ਵਿਖ਼ੇ ਡੇਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਸੰਬੰਧੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵਲੋ ਵਿਦਿਆਰਥੀਆਂ ਨੂੰ ਸਕੂਲ ਅਤੇ ਘਰਾਂ ਅੰਦਰ  ਸਾਫ ਸਫਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ।
    ਇਸ ਮੌਕੇ ਜਾਗਰੂਕ ਕਰਦਿਆਂ ਸਕੂਲ ਹੈਲਥ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਡੇਂਗੂ ਦੇ ਕਾਰਨਾਂ, ਲੱਛਣਾਂ ਤੇ ਬਚਾਓ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਇਸ ਮੱਛਰ ਦਿਨ ਵੇਲ਼ੇ ਕੱਟਦਾ ਹੈ ਜਿਸ ਨਾਲ ਵਿਅਕਤੀ ਦੇ ਪਲੇਟਲੈੱਟ ਘੱਟ ਜਾਂਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋੱ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨੇੜ੍ਹੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ। ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਪੈਰਾਸਿਟਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ।  ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਤਾਂ ਜ਼ੋ ਪਿਸ਼ਾਬ ਵੱਧ ਤੋਂ ਵੱਧ ਆਵੇ। ਜੇਕਰ ਵਿਅਕਤੀ ਦੇ ਸ਼ਰੀਰ ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਪਹੁੰਚ ਕੀਤੀ ਜਾਵੇ।
               ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪਲਦਾ ਹੈ ਅਤੇ ਹਵਾ ਲਈ ਲਗਾਏ ਕੂਲਰਾਂ ਦਾ ਪਾਣੀ ਵੀ ਦਿਨ ਵਿਚ ਦੋ ਵਾਰ ਬਦਲਣਾ ਚਾਹੀਦਾ ਹੈ, ਕਿਉਂਕਿ ਡੇਂਗੂ ਦਾ ਮੱਛਰ ਖੜੇ ਪਾਣੀ ਤੋਂ ਪੈਦਾ ਹੋ ਜਾਂਦਾ ਹੈ। ਡੇਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਨੂੰ  ਡ੍ਰਾਈ ਡੇ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਹਰ ਇਕ ਵਿਅਕਤੀ ਅਤੇ ਹਰੇਕ ਵਿਭਾਗ ਘਰ ਅਤੇ ਹਰੇਕ ਦਫਤਰ ਦੇ ਕੂਲਰਾਂ ਅਤੇ ਆਲੇ ਦੁਆਲੇ ਖੜੇ ਪਾਣੀ ਦੀ ਸਫਾਈ ਕਰੇ ਜਾ ਜੋ ਮੱਛਰ ਪੈਦਾ ਨਾ ਹੋ ਸਕਣ।
                   ਡਿਪਟੀ ਮਾਸ ਮੀਡਿਆ ਅਫਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਕਿਹਾ ਕਿ ਜਿਆਦਾ ਦਿਨਾਂ ਤੱਕ ਖੁੱਲੀ ਹਵਾ ਵਿਚ ਖੜ੍ਹੇ ਸਾਫ਼ ਪਾਣੀ ਉਪਰ ਅਜਿਹਾ ਮੱਛਰ ਪੈਦਾ ਹੁੰਦਾ ਹੈ, ਜੋ ਮਨੁੱਖੀ ਸਰੀਰ ਲਈ ਕਈ ਘਾਤਕ ਬਿਮਾਰੀਆਂ ਦਾ ਕਾਰਣ ਬਣ ਗੁਜਰਦਾ ਹੈ ਅਤੇ ਇਨ੍ਹਾਂ ਮੱਛਰਾਂ ਦੇ ਵਾਰ ਹੇਠ ਆਏ ਮਨੁੱਖ ਨੂੰ ਡੇਂਗੂ ਜਿਹੀਆਂ ਬਿਮਾਰੀਆਂ ਆਣ ਘੇਰਦੀਆਂ ਹਨ। ਡੇਂਗੂ ਦੀ ਬਿਮਾਰੀ  ਵਾਲੇ ਮਰੀਜ਼ ਦੀ ਪਹਿਚਾਣ ਦੱਸਦਿਆਂ ਉਨ੍ਹਾਂ ਦੱਸਿਆ ਕਿ ਠੰਡ ਲੱਗਣੀ, ਕਾਂਬਾ ਚੜਣਾ, ਪੇਟ ਵਿਚ ਦਰਦ, ਭੁੱਖ ਘੱਟ ਲੱਗਣੀ ਜਾਂ ਨਾ ਲੱਗਣੀ, ਸਿਰ ਵਿਚ ਦਰਦ ਰਹਿਣਾ ਅਤੇ ਬੁਖਾਰ ਰਹਿੰਦਾ ਹੈ। ਮਨੁੱਖ ਬਿਮਾਰੀ ਨਾਲ ਇਸ ਕਦਰ ਜਕੜ ਜਾਂਦਾ ਹੈ ਕਿ ਕਈ ਵਾਰ ਉਸ ਨੂੰ ਖੰਘ ਕਰਨ ਤੇ ਮੂੰਹ ਵਿਚ ਖੂਨ ਆਉਣ ਲੱਗਦਾ ਹੈ, ਜਿਸ ਤੋਂ ਮਨੁੱਖ ਨੂੰ ਘਬਰਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ।
                  ਇਸ ਮੌਕੇ ਸਕੂਲ ਹੈਡ ਮਿਸਟਰਸ ਪਰਵੀਨ ਬਾਲਾ, ਅਧਿਆਪਕ ਰਜਨੀ ਬਾਲਾ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ, ਪਵਨਦੀਪ ਕੌਰ, ਕਮਲਾ ਰਾਣੀ, ਲਖਵੰਤ ਸਿੰਘ, ਗੁਰਦੇਵ ਸਿੰਘ, ਸਿਹਤ ਕਰਮਚਾਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ!

Related Articles

Leave a Reply

Your email address will not be published. Required fields are marked *

Back to top button