ਹਰੀਕੇ ਪੱਤਣ ਪੁਲ ਤੇ ਪੁਲੀਸ ਵੱਲੋ ਕੀਤੇ ਪਰਚੇ ਰੱਦ ਕਰਾਉਣ ਲਈ ਪਾਰਟੀ ਹਾਈਕਮਾਂਡ ਵੱਲੋ ਬੁੱਧਵਾਰ ਨੂੰ ਡੀ ਸੀ ਸਾਹਿਬ, ਅਤੇ ਐਸ ਐਸ ਪੀ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ -ਦਿਉਲ
ਹਰੀਕੇ ਪੱਤਣ ਪੁਲ ਤੇ ਪੁਲੀਸ ਵੱਲੋ ਕੀਤੇ ਪਰਚੇ ਰੱਦ ਕਰਾਉਣ ਲਈ ਪਾਰਟੀ ਹਾਈਕਮਾਂਡ ਵੱਲੋ ਬੁੱਧਵਾਰ ਨੂੰ ਡੀ ਸੀ ਸਾਹਿਬ, ਅਤੇ ਐਸ ਐਸ ਪੀ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ -ਦਿਉਲ
ਫਿਰੋਜ਼ਪੁਰ ਅਪ੍ਰੈਲ 2023: ਤੇਜਿੰਦਰ ਸਿੰਘ ਦਿਉਲ ਯੂਥ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੀ ਕੋਰ ਕਮੇਟੀ ਦੇ ਮੈਂਬਰ ਮਿਤੀ 05-04-2023 ਦਿਨ ਬੁੱਧਵਾਰ ਨੂੰ ਸਵੇਰੇ 11ਵਜੇ ਤੋਂ 12ਵਜੇ ਵਿਚਕਾਰ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਫਿਰੋਜ਼ਪੁਰ ਨੂੰ ਜੋਂ ਮਿਤੀ 21-03-2023 ਹਰੀਕੇ ਪੱਤਣ ਨਹਿਰਾਂ ਤੇ ਸਿੱਖ ਸੰਗਤਾਂ ਵੱਲੋ ਲਗਾਏ ਸ਼ਾਂਤ ਮਈ ਧਰਨੇ ਤੇ ਪ੍ਰਸ਼ਾਸਨ ਵੱਲੋ ਕੀਤੀ ਗਈ ਧੱਕੇਸ਼ਾਹੀ ਅਤੇ ਨਜਾਇਜ ਐਫ ਆਈ ਆਰ 43 ਮਿਤੀ 22-03-2023 ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਕੀਤੀ ਗਈ ਹੈ ਨੂੰ ਖਾਰਜ ਕਰਾਉਣ ਲਈ ਅਤੇ ਲਾਪਤਾ ਵਾਹਨ,ਲੋਕਾਂ ਦੇ ਵਾਹਨਾਂ ਦੀ ਤੋੜਫੋੜ, ਅਤੇ ਗੱਡੀਆਂ ਦੇ ਕਾਗਜ਼ਾਤ ਅਤੇ ਕੀਮਤੀ ਸਮਾਨ ਨੂੰ ਲੁੱਟ ਕੇ ਲਿਜਾਣ ਵਾਲਿਆ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ 2ਵਜੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਦਫਤਰ ਨਜਦੀਕ ਸਮੁੰਦਰੀ ਪਟਰੋਲ ਪੰਪ ਏ ਟੀ ਐਮ ਵਾਲੀ ਗਲੀ ਦਫਤਰ ਬੈਟਲਵਰਲਡ ਇੰਮੀਗ੍ਰੇਸ਼ਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਸੈਂਟਰ ਸਰਕਾਰ ਅਤੇ ਭਗਵੰਤ ਮਾਨ ਪੰਜਾਬ ਸਰਕਾਰ ਵੱਲੋ ਸੁੱਖ ਵਸਦੇ ਪੰਜਾਬ ਨੂੰ ਬਲਦੀ ਅੱਗ ਵਿੱਚ ਸੁੱਟਣ ਅਤੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਇਸਾਈਆਂ ਵਿੱਚ ਦੁਸ਼ਮਣੀਆਂ ਪਾਉਣ ਦੀਆਂ ਚਾਲਾਂ ਨੂੰ ਉਜਾਗਰ ਕੀਤਾ ਜਾਵੇਗਾ।
ਜਦੋ ਪੰਜਾਬ ਵਿੱਚ ਕੋਈ ਸਿੱਖ ਜਾ ਹਿੰਦੂ ਜਾ ਮੁਸਲਮਾਨ ਜਾਂ ਈਸਾਈ ਵਿੱਚ ਕੋਈ ਝਗੜਾ ਨਹੀ ਹੋਇਆ ਤੇ ਫਿਰ ਪੰਜਾਬ ਵਿੱਚ ਮਾਹੋਲ ਖਰਾਬ ਕਿਥੋ ਹੋ ਗਿਆ। ਪੰਜਾਬ ਨੂੰ ਬਦਨਾਮ ਕਰਨ ਲਈ ਮੋਦੀ ਮੀਡੀਆ ਕੋਈ ਕਸਰ ਨਹੀ ਛੱਡ ਰਿਹਾ।ਪੰਜਾਬ ਸਰਕਾਰ ਦੀ ਨੀਤੀ ਲੋਕਾਂ ਦੀ ਕਚਹਿਰੀ ਵਿੱਚ ਰੱਖੀ ਜਾਵੇਗੀ ਅਤੇ ਇਹਨਾਂ ਦੀ ਸੋਚ ਨੂੰ ਲੋਕਾਂ ਵਿੱਚ ਉਜਾਗਰ ਕੀਤਾ ਜਾਵੇਗਾਕਿ ਇਹਨਾਂ ਦੀ ਕੀ ਮਨਸਾ ਹੈ। ਭਗਵੰਤ ਮਾਨ ਪਿਛਲੀਆਂ ਸਰਕਾਰਾਂ ਵਾਂਗ ਸਿੱਖ ਕੋਮ ਨੂੰ ਡਰਾਉਣ ਵਾਸਤੇ ਪੰਜਾਬ ਵਿੱਚ ਐਮਰਜੈਸੀ ਲਗਵਾ ਕੇ ਇੰਟਰਨੈੱਟ ਬੰਦ ਕਰ ਕੇ ਅਤੇ ਸਿੱਖ ਕੌਮ ਅਤੇ ਪੰਜਾਬ ਦੀ ਨਸ਼ੇ ਵਿੱਚ ਡੁੱਬੀ ਨੋਜਵਾਨੀ ਨੂੰ ਬਚਾਉਣ ਵਾਲਿਆ ਤੇ ਪਰਚੇ ਕਰਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ । ਅੱਜ ਪੰਜਾਬ ਵਿੱਚ ਦੋਵੇਂ ਸਰਕਾਰਾਂ ਮਾਹੌਲ ਖਰਾਬ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਇਹਨਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਵੇਗਾ।
ਇਸ ਸਮੇਂ ਨਾਲ ਹਾਜਰ ਜਗਜੀਤ ਸਿੰਘ ਦਫਤਰ ਸਕੱਤਰ, ਗੁਰਵਿੰਦਰ ਸਿੰਘ ਮਹਾਲਮ ਜ਼ਿਲਾ ਯੂਥ ਪ੍ਰਧਾਨ, ਪ੍ਰਗਟ ਸਿੰਘ ਵਾਹਕੇ, ਕਰਤਾਰ ਸਿੰਘ ਉਪਲ, ਇਕਬਾਲ ਸਿੰਘ, ਗੁਰਮੀਤ ਸਿੰਘ,ਸੁੱਚਾ ਸਿੰਘ ਮਹਾਲਮ, ਸੁੱਚਾ ਸਿੰਘ,ਜੋਗਿੰਦਰ ਸਿੰਘ ਮੱਲੇਵਾਲਾ, ਦਵਿੰਦਰ ਸਿੰਘ ਚੂਰੀਆ, ਜਗਦੀਪ ਸਿੰਘ ਭੁੱਲਰ, ਸਰਬਜੀਤ ਸਿੰਘ ਤਲਵੰਡੀ ਭਾਈ, ਸੁਖਦੇਵ ਸਿੰਘ ਵੇਹੜੀ, ਨਿਸ਼ਾਨ ਸਿੰਘ ਸੈਦੇ ਕੇ ਰੁਹੇਲਾ,ਮੇਹਰ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ ਰਾਊ ਕੇ,ਆਦਿ ਨੇ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਦਹਿਸ਼ਤ ਦੇ ਮਾਹੌਲ ਪੈਦਾ ਕਰਨ ਦੀ ਨਿਖੇਧੀ ਕੀਤੀ।