ਹਰਿਆਵਲ ਪੰਜਾਬ ਵੱਲੋਂ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਾਈਕਲ ਰੈਲੀ ਆਯੋਜਿਤ
ਵਾਤਾਵਰਣ ਸੰਭਾਲ ਅਤੇ ਪਲਾਸਟਿਕ ਮੁਕਤ ਫਿਰੋਜ਼ਪੁਰ ਦਾ ਦਿੱਤਾ ਸੰਦੇਸ਼
ਹਰਿਆਵਲ ਪੰਜਾਬ ਵੱਲੋਂ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਾਈਕਲ ਰੈਲੀ ਆਯੋਜਿਤ।
ਵਾਤਾਵਰਣ ਸੰਭਾਲ ਅਤੇ ਪਲਾਸਟਿਕ ਮੁਕਤ ਫਿਰੋਜ਼ਪੁਰ ਦਾ ਦਿੱਤਾ ਸੰਦੇਸ਼ ।
ਸਾਈਕਲ ਤੇ ਪੰਜਾਬ ਯਾਤਰਾ ਸ਼ੁਰੂ ਕਰਨ ਤੇ ਸੋਹਨ ਸੋਢੀ ਅਤੇ ਅਮਨ ਸ਼ਰਮਾ ਦਾ ਕੀਤਾ ਸਨਮਾਨ ।
ਫਿਰੋਜ਼ਪੁਰ, 25.12.2021: ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ ਵਿੱਚ ਹਰਿਆਵਲ ਪੰਜਾਬ ਵੱਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਫ਼ਿਰੋਜ਼ਪੁਰ ਟੀਮ ਵੱਲੋਂ ਵਿਸ਼ਾਲ ਵਾਤਾਵਰਨ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਹੁਸੈਨੀ ਵਾਲਾ ਰਾਈਡੱਰਜ਼ ਫਿਰੋਜ਼ਪੁਰ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਈਕਲਿਸਟ ਨੇ ਭਾਗ ਲਿਆ ਰੈਲੀ ਨੂੰ ਟਾਊਨ ਹਾਲ ਪਾਰਕ ਤੋਂ ਵਿਜੇ ਬਹਿਲ ਨਾਇਬ ਤਹਿਸੀਲਦਾਰ, ਸ੍ਰੀ ਹਰੀਸ਼ ਗੋਇਲ ਉੱਘੇ ਸਮਾਜਸੇਵੀ, ਰੋਟੇਰੀਅਨ ਵਿਜੇ ਅਰੋੜਾ ਅਤੇ ਡਾ. ਸਤਿੰਦਰ ਸਿੰਘ ਪ੍ਰਿੰਸੀਪਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਰੈਲੀ ਦੇ ਆਯੋਜਕ ਸ਼੍ਰੀ ਅਸ਼ੋਕ ਬਹਿਲ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸਾਈਕਲ ਰੈਲੀ ਰਾਹੀਂ ਜਿੱਥੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੀ ਪਵਿੱਤਰ ਯਾਦ ਵਿਚ ਸ਼ਰਧਾਂਜਲੀ ਸਮਰਪਿਤ ਕਰਨਾ ਹੈ ਉੱਥੇ ਹਵਾ ਧਰਤੀ ਅਤੇ ਪਾਣੀ ਵਿਚ ਵਧੇ ਪ੍ਰਦੂਸ਼ਣ ਦੇ ਕਾਰਨ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਪਲਾਸਟਿਕ ਮੁਕਤ ਫ਼ਿਰੋਜ਼ਪੁਰ ਦੀ ਗੱਲ ਕਰਦਿਆਂ ਇਸ ਦੀ ਵਰਤੋਂ ਨਾਲ ਵਾਤਾਵਰਣ ਤੇ ਪੈ ਰਹੇ ਗੰਭੀਰ ਮਾੜੇ ਪ੍ਰਭਾਵਾਂ ਪ੍ਰਤੀ ਚੇਤਨ ਕੀਤਾ ।
ਸਾਈਕਲ ਰੈਲੀ ਰਾਹੀ ਫਿਰੋਜ਼ਪੁਰ ਸ਼ਹਿਰ ਦੇ ਸਰਕੂਲਰ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਰੁਕ ਰੁਕ ਕੇ ਜਾਗਰੂਕ ਕੀਤਾ । ਸ਼ਹਿਰ ਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਤੋਂ ਇਲਾਵਾ ਸੁਨੀਲ ਮੋਂਗਾ ਨੇ ਸਾਈਂ ਪਬਲਿਕ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਰੈਲੀ ਦੀ ਸਮਾਪਤੀ ਫਿਰੋਜ਼ਪੁਰ ਛਾਉਣੀ ਸਥਿਤ ਰਾਮਬਾਗ ਬਿਰਧ ਆਸ਼ਰਮ ਵਿਖੇ ਹੋਈ ਜਿੱਥੇ ਇਹ ਪ੍ਰਬੰਧਕਾਂ ਸ੍ਰੀ ਹਰੀਸ਼ ਗੋਇਲ ਅਤੇ ਵਿਪੁਲ ਗੋਇਲ ਨੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਨਾਸ਼ਤੇ ਦਾ ਸੁਚੱਜਾ ਪ੍ਰਬੰਧ ਕੀਤਾ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਯੋਕੇਸ਼ ਗੁਪਤਾ ਮੈਂਬਰ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਰੈਲੀ ਦੇ ਸਫਲ ਆਯੋਜਨ ਦੀ ਮੁਬਾਰਕਬਾਦ ਦਿੱਤੀ ।
ਹੁਸੈਨੀ ਵਾਲਾ ਰਾਈਡੱਰਜ਼ ਦੇ ਸੋਹਨ ਸਿੰਘ ਸੋਢੀ ਅਤੇ ਅਮਨ ਸ਼ਰਮਾ ਦਾ ਸਾਈਕਲ ਰਾਹੀ ਪੰਜਾਬ ਯਾਤਰਾ ਸ਼ੁਰੂ ਕਰਨ ਤੇ ਅੱਜ ਰੈਲੀ ਵਿੱਚ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਮੈਂਬਰ ਨੇ ਸ਼ੁੱਭ ਕਾਮਨਾਵਾ ਦਿੱਤੀਆਂ ।
ਰੈਲੀ ਵਿੱਚ ਸ੍ਰੀ ਸ਼ਲਿੰਦਰ ਕੁਮਾਰ ਫਿਰੋਜ਼ਪੁਰ ਫਾਊਂਡੇਸ਼ਨ,ਸੋਹਨ ਸੋਢੀ ,ਪ੍ਰਵੀਨ ਤਲਵਾੜ, ਹਰਬੀਰ ਸਿੰਘ ਸੰਧੂ ,ਗੁਰਮੁਖ ਸਿੰਘ ਐਸ ਡੀ ਉ , ਨਵਨੀਤ ਕੁਮਾਰ ਐਕਸੀਅਨ,ਕਮਲ ਸ਼ਰਮਾ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ , ਸਰਬਜੀਤ ਸਿੰਘ ਭਾਵੜਾ, ਰਨਜੀਤ ਸਿੰਘ , ਅਮਨ ਸ਼ਰਮਾ, ਸੁਰਿੰਦਰ ਕੰਬੋਜ ,ਸੂਰਜ ਮਹਿਤਾ ,ਡਾ ਅਲੋਕ ਬਤਰਾ ਤੋ ਇਲਾਵਾ ਹੁਸੈਨੀ ਵਾਲਾ ਰਾਈਡੱਰਜ਼ , ਸ਼ਹੀਦ ਭਗਤ ਸਿੰਘ ਸਾਈਕਲਿੰਗ ਕਲੱਬ ਅਤੇ ਸਮਾਜ ਸੇਵੀ ਸੰਸਥਾਵਾਂ ਰੋਟਰੀ ਕਲੱਬ , ਐਗਰੀਡ ਫਾਉਂਡੇਸ਼ਨ , ਫਿਰੋਜ਼ਪੁਰ ਕਾ ਮਾਮਲਾ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।