ਹਰਿਆਲੀ ਤੀਜ ਦੇ ਮੌਕੇ ਫ਼ਿਰੋਜ਼ਪੁਰ ਦੀਆਂ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ
ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ
ਹਰਿਆਲੀ ਤੀਜ ਦੇ ਮੌਕੇ ਫ਼ਿਰੋਜ਼ਪੁਰ ਦੀਆਂ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ
ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ
ਫਿਰੋਜ਼ਪੁਰ 08 ਅਗਸਤ 2022 ( )ਹਰਿਆਲੀ ਤੀਜ ਦੇ ਮੌਕੇ ’ਤੇ ਪੰਜਾਬ ਦੀ ਵਿਰਾਸਤ ਦੇ ਅਨੁਸਾਰ ਸਾਵਣ ਦੇ ਮਹਿਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਦੁਆਰਾ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਸੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਸਮਾਟ ਸਿਟੀ ਕਲੋਨੀ ਫੇਜ਼-3 (ਮੱਲਵਾਲ ਕਦੀਮ) ਵਿਖੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ। ਜਿਸ ਵਿਚ ਪੁਰਾਣੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਚਰਖੇ, ਮਧਾਣੀਆਂ, ਚਾਟੀਆਂ, ਪੱਖੀਆਂ, ਸਰਪੋਸ, ਛੱਜ, ਕੜਾਈ, ਕੁੰਡੇ-ਦੌਰਾ ਆਦਿ ਨਾਲ ਸਟੇਜ ਨੂੰ ਸ਼ਿੰਗਾਰਿਆ ਗਿਆ।
ਇਸ ਦੌਰਾਨ ਇਸ ਮੌਕੇ ਕ੍ਰਿਸ਼ਨਾ ਦੇਵੀ, ਡਾ.ਬਲਜਿੰਦਰ ਕੋਰ, ਕਿਰਨ ਕੋਰ, ਸਰਬਜੀਤ ਕੋਰ, ਨਵਪ੍ਰੀਤ ਕੋਰ, ਬਲਜੀਤ ਕੋਰ, ਨੀਲਮ ਰਾਣੀ, ਕੁਲਵਿੰਦਰ ਕੋਰ, ਕਰਮਜੀਤ ਕੋਰ, ਮਨਦੀਪ ਕੋਰ, ਰਮਨਦੀਪ ਰਾਣੀ, ਗਗਨਦੀਪ ਕੋਰ, ਹਰਮਨਦੀਪ ਕੋਰ, ਅਮਨਦੀਪ ਸ਼ਰਮਾ, ਸ਼ਿਵਾਨੀ ਸ਼ਰਮਾ ਆਦਿ ਨੇ ਪੰਜਾਬੀ ਸੂਟ ਪਾ ਕੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ-ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਸਭ ਨੇ ਮਿਲ ਕੇ ਤੀਜ਼ ਦਾ ਤਿਉਹਾਰ ਮਨਾਇਆ ਹੈ, ਇਸ ਦੌਰਾਨ ਜਿਥੇ ਬੋਲੀਆਂ ਤੇ ਗਿੱਧਾ ਪਾਈਆ ਉੱਥੇ ਹੀ ਪੀਂਘ ਝੂਟ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਉਨ੍ਹਾਂ ਬੱਚਿਆ ਨੂੰ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰਰੇਤ ਕੀਤਾ।
ਉਨ੍ਹਾਂ ਕਿਹਾ ਕਿ ਪੁਰਾਣੇ ਰੀਤੀ-ਰਿਵਾਜ ਹੋਲੀ-ਹੋਲੀ ਖਤਮ ਹੋ ਰਹੇ ਹਨ ਤੇ ਅਜਿਹੇ ਪ੍ਰੋਗਰਾਮ ਪੰਜਾਬ ਦੇ ਸ਼ਹਿਰਾਂ,ਪਿੰਡਾਂ ’ਚ ਹਰ ਪੱਧਰ ’ਤੇ ਸਮੇ-ਸਮੇ ਹੁੰਦੇ ਰਹਿਣੇ ਚਾਹੀਦੇ ਹਨ, ਤਾਂ ਜੋ ਨਵੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਿਆ ਜਾਵੇ।