Ferozepur News

ਹਰਭਾਲ ਸਿੰਘ ਟਿੱਬੀ ਬਣੇ ਯੂਥ ਕਾਂਗਰਸ ਫਾਜਿਲਕਾ ਦੇ ਇੰਚਾਰਜ

ਹਰਭਾਲ ਸਿੰਘ ਟਿੱਬੀ ਬਣੇ ਯੂਥ ਕਾਂਗਰਸ ਫਾਜਿਲਕਾ ਦੇ ਇੰਚਾਰਜ

ਹਰਭਾਲ ਸਿੰਘ ਟਿੱਬੀ ਬਣੇ ਯੂਥ ਕਾਂਗਰਸ ਫਾਜਿਲਕਾ ਦੇ ਇੰਚਾਰਜ
ਫਾਜਿਲਕਾ, 21.1.2020: ਯੂਥ ਕਾਂਗਰਸ ਪੰਜਾਬ ਵੱਲੋਂ ਹਰਭਾਲ ਸਿੰਘ ਟਿੱਬੀ ਨੂੰ ਯੂਥ ਕਾਂਗਰਸ ਫਾਜਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ।ਜਿਸ ਦੌਰਾਨ ਟਿੱਬੀ ਦੇ ਸਮਰਥਕਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ । ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਅਤੇ ਨਵ ਨਿਯੁਕਤ ਇੰਚਾਰਜ ਹਰਭਾਲ ਸਿੰਘ ਟਿੱਬੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਬੜੀ ਹੀ ਤਨਦੇਹੀ ਨਾਲ ਨਿਭਾਉਣਗੇ । ਜਿਕਰਯੋਗ ਹੈ ਹਰਭਾਲ ਸਿੰਘ ਟਿੱਬੀ NSUI ਪੰਜਾਬ ਦੇ ਜਰਨਲ ਸਕੱਤਰ ਅਤੇ ਜਿਲਾ ਫ਼ਿਰੋਜ਼ਪੁਰ ਦੇ ਪ੍ਰਧਾਨ ਰਹੇ ਚੁੱਕੇ ਹਨ ਉਹਨਾ ਦੀਆ ਚੱਗੀਆ ਸੇਵਾਵਾਂ ਬਦਲੇ ਕਾਂਗਰਸ ਪਾਰਟੀ ਪ੍ਰਧਾਨ ਰਹੁਲ ਗਾਂਧੀ ਵੱਲੋਂ ਉਹਨਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਸ ਮੌਕੇ ਹਰਭਾਲ ਸਿੰਘ ਟਿੱਬੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਸਮੇਤ ਹੋਰ ਕਈ ਆਗੂਆਂ ਦਾ ਧੰਨਵਾਦ ਵੀ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button