Ferozepur News

ਸ.ਮੱਖਣ ਸਿੰਘ ਗਿੱਲ ਨੇ ਡੀ.ਐਸ.ਪੀ , ਵਿਜੀਲੈਂਸ ਬਿਊਰੋ ਯੂਨਿਟ ਫ਼ਿਰੋਜਪੁਰ ਦਾ ਅਹੁਦਾ ਸੰਭਾਲਿਆ

ਫ਼ਿਰੋਜਪੁਰ 17 ਜੁਲਾਈ 2018(Manish Bawa  ) ਸ਼੍ਰੀ ਮੱਖਣ ਸਿੰਘ ਗਿੱਲ (ਪੀ.ਪੀ.ਐਸ) ਨੇ ਵਿਜੀਲੈਂਸ ਬਿਊਰੋ ਯੂਨਿਟ ਫ਼ਿਰੋਜ਼ਪੁਰ ਵਿਖੇ ਬਤੌਰ ਡੀ.ਐਸ.ਪੀ ਦਾ ਅਹੁਦਾ ਸੰਭਾਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਡਾਇਰੈਕਟਰ ਸ੍ਰੀ ਬੀ.ਕੇ.ਉੱਪਲ ਅਤੇ ਸ੍ਰੀ ਹਰਗੋਬਿੰਦ ਸਿੰਘ ਸੀਨੀਅਰ ਪੁਲਿਸ, ਵਿਜੀਲੈਂਸ ਬਿਊਰੋ, ਫ਼ਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ  ਜ਼ਿਲ੍ਹੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਆਮ ਜਨਤਾ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਤਰ੍ਹਾਂ ਦੀ ਕੋਈ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਯੂਨਿਟ ਨੂੰ ਦਿੱਤੀ ਜਾਵੇ। 

Related Articles

Back to top button