ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ
ਡੀਟੀਐੱਫ਼ ਫਿਰੋਜਪੁਰ ਨੇ ਆਰੰਭੀਆਂ ਤਿਆਰੀਆਂ
ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ
ਡੀਟੀਐੱਫ਼ ਫਿਰੋਜਪੁਰ ਨੇ ਆਰੰਭੀਆਂ ਤਿਆਰੀਆਂ
ਫਿਰੋਜਪੁਰ, 28.10.2021: ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵੱਲੋਂ 31 ਅਕਤੂਬਰ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਇਸ ਰੈਲੀ ਦੀਆਂ ਸੰਬੰਧੀ ਰਾਜਦੀਪ ਸਿੰਘ ਸਾਈਆਂ ਵਾਲਾ ਜਿਲਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ ਫਰੰਟ ਫਿਰੋਜਪੁਰ ਅਤੇ ਬਲਰਾਮ ਸ਼ਰਮਾ ਜਿਲਾ ਸਕੱਤਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਅਧਿਆਪਕ/ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਲਈ, ਜਨਵਰੀ 2016 ਤੋਂ ਬਾਅਦ ਭਰਤੀ/ਰੈਗੂਲਰ ਅਤੇ ਪ੍ਰਮੋਟ ਹੋਏ ਅਧਿਆਪਕਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ ‘ਤੇ ਤਨਖਾਹ ਕਮਿਸ਼ਨ ਦੇ ਲਾਭ ਦਿਵਾਉਣ ਲਈ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ, ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪਾਸ ਕਰਵਾਉਣ ਲਈ, ਨਵੀਂ ਭਰਤੀ ਤਹਿਤ ਅਧਿਆਪਕਾਂ ਦੇ ਕੇਂਦਰੀ ਪੈਟਰਨ ਪੇਅ-ਸਕੇਲ ਵਾਪਿਸ ਲੈ ਕੇ ਪੰਜਾਬ ਦੇ ਪੁਰਾਣੇ ਪੇ ਸਕੇਲ ਲਾਗੂ ਕਰਵਾਉਣ ਲਈ, ਕੰਪਿਊਟਰ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ, ਸਮੂਹ ਅਧਿਆਪਕਾਂ ਦੀ ਰੁਕੀਆਂ ਤਰੱਕੀਆਂ ਤੁਰੰਤ ਲਾਗੂ ਕਰਵਾਉਣ ਲਈ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਨੇ ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਸੰਘਰਸ਼ ਵਿੱਢਿਆ ਹੈ ਤੇ ਇਸਦੇ ਮੱਦੇਨਜ਼ਰ ਰੱਖੀ ਗਈ ਉੱਕਤ ਰੈਲੀ ਵਿੱਚ ਡੀਟੀਐੱਫ਼ ਵਧ ਚੜ੍ਹ ਕੇ ਸ਼ਮੂਲੀਅਤ ਕਰੇਗੀ।