ਸੰਘਰਸ਼ਾ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਸਾਝਾਂ ਮੋਰਚਾ ਜ਼ੀਰਾ ਵਿੱਚ ਰੱਖੇ ਇਕੱਠ ਵਿੱਚ ਦਿੱਤੀ ਜਾਵੇਗੀ ਸ਼ਰਧਾਂਜਲੀ
ਕੌਮੀ ਇਨਸਾਫ ਮੋਰਚੇ ਵਿੱਚ 6 ਅਪ੍ਰੈਲ ਨੂੰ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫਲਾ ਟ੍ਰੈਕਟਰ ਟਰਾਲੀਆਂ ਤੇ ਹੋਵੇਗਾ ਰਵਾਨਾ
ਸੰਘਰਸ਼ਾ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਸਾਝਾਂ ਮੋਰਚਾ ਜ਼ੀਰਾ ਵਿੱਚ ਰੱਖੇ ਇਕੱਠ ਵਿੱਚ ਦਿੱਤੀ ਜਾਵੇਗੀ ਸ਼ਰਧਾਂਜਲੀ
ਕੌਮੀ ਇਨਸਾਫ ਮੋਰਚੇ ਵਿੱਚ 6 ਅਪ੍ਰੈਲ ਨੂੰ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫਲਾ ਟ੍ਰੈਕਟਰ ਟਰਾਲੀਆਂ ਤੇ ਹੋਵੇਗਾ ਰਵਾਨਾ
ਫ਼ਿਰੋਜਪੁਰ, 29/3/2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਆਰਫ਼ਿ ਕੇ ਦੀ ਮੀਟਿੰਗ ਪਿੰਡ ਕਮਾਲਾ ਬੋਦਲਾ ਦੇ ਧੰਨ ਧੰਨ ਭਗਤ ਧੰਨਾ ਜੀ ਦੇ ਗੁਰਦਵਾਰਾ ਸਾਹਿਬ ਵਿਖੇ ਜੋਨ ਪ੍ਰਧਾਨ ਹਰਫੂਲ ਸਿੰਘ ਦੂਲੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਲਾ ਮੀਤ ਸਕੱਤਰ ਗੁਰਮੇਲ ਸਿੰਘ ਤੇ ਜੋਨ ਸਕੱਤਰ ਭੁਪਿੰਦਰ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੇਮੌਸਮੀ ਭਾਰੀ ਬਰਸਾਤ ਕਰਕੇ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਜਿਸ ਦੀ ਭਰਭਾਈ ਨਹੀਂ ਹੋ ਰਹੀ। ਕਿਸਾਨ ਪਹਿਲਾਂ ਹੀ ਕਰਜੇ ਕਰਕੇ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਪਰ ਭਗਵੰਤ ਮਾਨ ਸਰਕਾਰ ਊਠ ਤੋਂ ਛਾਨਣੀ ਲਾਉਣ ਵਰਗਾ ਐਲਾਨ ਕਰ ਰਹੀ ਹੈ । 15 ਹਜਾਰ ਮੁਆਵਜ਼ਾ ਦੇਣ ਦੀ ਬਜਾਏ ਪੰਜਾਹ ਹਜਾਰ ਮੁਆਵਜ਼ਾ ਕਿਸਾਨਾਂ ਨੂੰ ਸਰਕਾਰ ਦਵੇ।
ਜੋਨ ਆਗੂ ਬਚਿੱਤਰ ਸਿੰਘ ਤੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਵਿਖੇ ਜੋ ਸਾਝਾਂ ਮੋਰਚਾ ਫੈਕਟਰੀ ਬੰਦ ਕਰਵਾਉਣ ਵਾਸਤੇ ਚੱਲ ਰਿਹਾ ਹੈ ।ਜੋ ਕਿ ਸਰਕਾਰ ਲਿਖਤੀ ਤੌਰ ਤੇ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ, ਕਿਸਾਨਾਂ ਤੇ ਪਏ ਝੂਠੇ ਪਰਚੇ ਰੱਦ ਨਹੀਂ ਕਰ ਰਹੀ। ਇਸ ਕਰਕੇ ਜਥੇਬੰਦੀ ਵੱਲੋਂ ਜਿਥੇ ਜੋਨ ਆਰਫ਼ਿ ਕੇ ਤੋਂ ਵੱਡਾ ਕਾਫਲਾ 31 ਮਾਰਚ ਦੇ ਇਕੱਠ ਵਿੱਚ ਜਾਵੇਗਾ, ਉਥੇ ਪੂਰੇ ਜਿਲ੍ਹੇ ਵਿੱਚੋ ਵੱਡੇ ਕਾਫਲੇ ਪਹੁੰਚਣਗੇ।ਜਥੇਬੰਦੀ ਦੇ ਪਹਿਲੇ ਸਹੀਦ ਅੰਗਰੇਜ ਸਿੰਘ ਬਾਕੀਪੁਰ ਦੀ ਬਰਸੀ ਤੇ ਬਾਕੀ ਜਥੇਬੰਦੀ ਦੇ ਸ਼ਹੀਦਾਂ ਦੀ ਬਰਸੀ ਸਾਝੇ ਮੋਰਚੇ ਵਿੱਚ ਮਨਾਈ ਜਾਵੇਗੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਟਰੈਕਟਰ ਟਰਾਲੀਆਂ ਤੇ ਵੱਡਾ ਕਾਫਲਾ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚੇਗਾ।ਕਿਸਾਨ ਆਗੂਆਂ ਮੰਗ ਕੀਤੀ ਕਿ ਬੇਦੋਸ਼ੇ ਗਿਰਫ਼ਤਾਰ ਕੀਤੇ ਨੌਜਵਾਨ ਤੁਰੰਤ ਰਿਹਾ ਕੀਤੇ ਜਾਣ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਨਸ਼ਾ ਖਤਮ ਕੀਤਾ ਜਾਵੇ, ਪਾਣੀ, ਹਵਾ,ਪਦੂਸ਼ਿਤ ਕਰਨ ਵਾਲੇ ਘਰਾਣਿਆਂ ਤੇ ਕਾਰਵਾਈ ਕੀਤੀ ਜਾਵੇ, ਬੰਦੀ ਸਿੰਘ ਰਿਹਾ ਕੀਤੇ ਜਾਣ, ਜੀਰਾ ਫੈਕਟਰੀ ਲਿਖਤੀ ਤੌਰ ਤੇ ਬੰਦ ਕੀਤੀ ਜਾਵੇ। ਕਿਸਾਨ ਆਗੂਆ ਨੇ ਕਿਹਾ ਕਿ ਮੱਲਾਂ ਵਾਲਾ ਤੇ ਪੱਟੀ (ਵਾਇਆ ਘਰਿਆਲਾ) ਰੇਲਵੇ ਲਾਈਨ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਵਿਛਾਉਣ ਨਹੀਂ ਦਿੱਤੀ ਜਾਵੇਗੀ ਇਸ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ, ਚਰਨਜੀਤ ਸਿੰਘ, ਸਲਵਿੰਦਰ ਸਿੰਘ, ਕੁਲਵੰਤ ਸਿੰਘ, ਮੋਹਨ ਸਿੰਘ, ਨਿਰੰਜਨ ਸਿੰਘ, ਖੁਸ਼ਪਿੰਦਰ ਸਿੰਘ, ਆਦਿ ਆਗੂ ਹਾਜ਼ਰ ਸਨ।