ਸੰਕਟ ਦੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ : ਕਮਿਸ਼ਨਰ ਗੁਰਜਰ
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਜਰ ਕੋਵਿਡ ਵਾਰੀਅਰ ਅਵਾਰਡ 2020 ਸਨਮਾਨਿਤ
ਐਂਟੀ ਕੋਰੋਨਾ ਟਾਸਕ ਫੋਰਸ ਅਤੇ ਰੋਟਰੀ ਕਲੱਬ ਨੇ 90 ਸਮਾਜਸੇਵੀ ਸੰਸਥਾਵਾਂ ਨੂੰ ਕੀਤਾ ਸਨਮਾਨਿਤ।
ਸੰਕਟ ਦੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ : ਕਮਿਸ਼ਨਰ ਗੁਰਜਰ।
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਜਰ ਕੋਵਿਡ ਵਾਰੀਅਰ ਅਵਾਰਡ 2020 ਸਨਮਾਨਿਤ ।
ਫਿਰੋਜ਼ਪੁਰ ( ) ਪੰਜਾਬ ਵਿੱਚ ਜਦੋਂ ਵੀ ਕੋਈ ਸੰਕਟ ਦੀ ਘੜੀ ਆਈ ਹੈ ਜਾ ਸਮਾਜਿਕ ਬੁਰਾਈਆਂ ਦੇ ਖਾਤਮੇ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਹਮੇਸ਼ਾ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਸੁਮੇਰ ਸਿੰਘ ਗੁਰਜਰ ਸੀਨੀਅਰ ਆਈ ਏ ਐਸ ਕਮਿਸ਼ਨਰ ਫ਼ਿਰੋਜ਼ਪੁਰ ਡਿਵੀਜ਼ਨ ਨੇ ਐਂਟੀ ਕੋਰੋਨਾ ਟਾਸਕ ਫੋਰਸ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਸਾਂਝੇ ਤੌਰ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ । ਉਨ੍ਹਾਂ ਨੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੀ ਹਰ ਸੰਭਵ ਮੱਦਦ ਕਰਕੇ ਉਤਸ਼ਾਹਿਤ ਕੀਤਾ ਜਾਵੇਗਾ । ਉਨ੍ਹਾਂ ਨੇ ਕੋਰੂਨਾ ਮਹਾਮਾਰੀ ਦੌਰਾਨ ਸਮਾਜਸੇਵੀ ਸੰਸਥਾਵਾਂ ਦੇ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ।ਇਸ ਮੌਕੇ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਕੋਵਿਡ ਵਾਰੀਅਰਜ਼ ਐਵਾਰਡ 2020 ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰੋਟੇਰੀਅਨ ਵਿਜੇ ਅਰੋੜਾ ਡਿਸਟ੍ਰਿਕਟ ਗਵਰਨਰ ,ਮੇਜਰ ਪ੍ਰਦੀਪ ਸਟੇਟ ਕੋਆਰਡੀਨੇਟਰ, ਹਰਿੰਦਰ ਸਿੰਘ ਖੋਸਾ ਕਾਗਰਸੀ ਆਗੁ , ਚੰਦਰ ਮੋਹਨ ਹਾਂਡਾ ਪ੍ਰਧਾਨ ਵਪਾਰ ਮੰਡਲ,ਸ਼੍ਰੀਮਤੀ ਪੁਸ਼ਪਾ ਬਹਿਲ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ।
ਅਸ਼ੋਕ ਬਹਿਲ ਪ੍ਰਧਾਨ ਐਂਟੀ ਕੋਰੋਨਾ ਟਾਸਕ ਫੋਰਸ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਪਾਏ ਵਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਮਹਾਂਮਾਰੀ ਦੌਰਾਨ ਲੰਗਰ,ਰਾਸ਼ਨ ਦਵਾਈਆਂ ਅਤੇ ਹੋਰ ਜ਼ਰੂਰੀ ਸਹਾਇਤਾਇਸ ਮੌਕੇ ਮਾਲਵਿਕਾ ਸੂਦ ਸੱਚਰ ਨੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਹਾਜ਼ਰ ਸਮਾਜਸੇਵੀਆਂ ਨੂੰ ਅੱਗੇ ਤੋਂ ਵੀ ਦੀਨ ਦੁਨੀਆਂ ਅਤੇ ਲੋੜਵੰਦਾਂ ਲੋੜਵੰਦਾਂ ਤਕ ਪੁਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਸ੍ਰੀ ਮਤੀ ਮਾਲਵਿਕਾ ਸੂਦ ਨੇ ਆਪਣੇ ਕੁੰਜੀਵਤ ਸੰਬੋਧਨ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸਮੂਹ ਸਰੋਤਿਆਂ ਨੂੰ ਲੋੜਵੰਦਾਂ, ਦੀਨ ਦੁਖੀਆਂ ਦੀ ਜ਼ਰੂਰਤ ਅਨੁਸਾਰ ਮਦਦ ਕਰਨ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕੰਮਾਂ ਦੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ।
ਸਮਾਗਮ ਨੂੰ ਰੋਟੇਰੀਅਨ ਵਿਜੇ ਅਰੋੜਾ, ਮੇਜਰ ਪ੍ਰਦੀਪ,ਡਾ ਸਤਿੰਦਰ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਸੰਧੂ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਨੇ ਵੀ ਸੰਬੋਧਨ ਕਰਦਿਆਂ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਦੱਸਿਆ ।
ਇਸ ਮੌਕੇ ਅੰਧ ਵਿਦਿਆਲਿਆ ਫ਼ਿਰੋਜ਼ਪੁਰ ਸ਼ਹਿਰ ਦੇ ਮੈਬਰਾਂ ਨੇ ਸ਼੍ਰੀ ਯਸ਼ਪਾਲ ਦੀ ਅਗਵਾਈ ਦੇ ਵਿੱਚ ਗੀਤ ਗਾ ਕੇ ਸਰੋਤਿਆਂ ਦਾ ਖੂਬ ਰੰਗ ਬੰਨਿਆ ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸੰਸਥਾਵਾਂ ਦੇ ਅਹੁਦੇਦਾਰ ਅਸ਼ੋਕ ਬਹਿਲ, ਬਲਦੇਵ ਸਲੂਜਾ ,ਦਸਮੇਸ਼ ਸਿੰਘ ਸੇਠੀ, ਰੋਟੇਰੀਅਨ ਵਿਪੁਲ ਨਾਰੰਗ,ਰੋਟੇਰੀਅਨ ਕਮਲ ਸ਼ਰਮਾ,ਸੁਨੀਲ ਮੋਂਗਾ, ਅਭਿਸ਼ੇਕ ਗਰੋਵਰ, ਮੋਹਿਤ ਬਾਂਸਲ ,ਸੋਹਣ ਸਿੰਘ ਸੋਢੀ,ਸੁਨੀਲ ਸ਼ਰਮਾ,ਸੁਰਜ ਮਹਿਤਾ ,ਸੁਖਦੇਵ ਸ਼ਰਮਾ ,ਸ਼ਿਵਮ ਬਜਾਜ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਮਾਗਮ ਵਿੱਚ ਜ਼ੀਰਾ, ਗੁਰੂਹਰਸਹਾਏ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਧਾਰਮਿਕ ਅਤੇਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਵੀ ਇੰਦਰ ਸਿੰਘ ਸਟੇਟ ਐਵਾਰਡੀ ਅਤੇ ਕਮਲ ਸ਼ਰਮਾ ਨੇ ਬਾਖੂਬੀ ਨਿਭਾਈ ।
ਅੰਤ ਵਿਚ ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ।
ਜਾਰੀ ਕਰਤਾ …ਸੁਰਜ ਮਹਿਤਾ ਸਪੋਕਸਮੈਨ।