ਸੈਂਕੜੇ ਕਿਸਾਨਾ ਮਜ਼ਦੂਰਾਂ ਤੇ ਬੀਬੀਆਂ ਵਲੋਂ ਜੇਲ੍ਹ ਭਰੋ ਮੋਰਚੇ ਦੇ ਪੰਜਵੇਂ ਦਿਨ ਕੇਂਦਰੀ ਜੇਲ ਫਿਰੋਜ਼ਪੁਰ ਅੱਗੇ ਲਾਏ ਡੇਰੇ
ਆਰਡੀਨੈਂਸ ਰੱਦ ਨਾ ਹੋਣ ਦੀ ਸੂਰਤ ਵਿਚ 14 ਸਤੰਬਰ ਨੂੰ ਹਰੀਕੇ ਹੈੱਡ (ਬੰਗਾਲੀ ਪੁੱਲ), ਸੰਚੇਤਕ ਤੌਰ ਤੇ ਬੰਦ ਕਰਨ ਦਾ ਕੀਤਾ ਐਲਾਨ
ਸੈਂਕੜੇ ਕਿਸਾਨਾ ਮਜ਼ਦੂਰਾਂ ਤੇ ਬੀਬੀਆਂ ਵਲੋਂ ਜੇਲ੍ਹ ਭਰੋ ਮੋਰਚੇ ਦੇ ਪੰਜਵੇਂ ਦਿਨ ਕੇਂਦਰੀ ਜੇਲ ਫਿਰੋਜ਼ਪੁਰ ਅੱਗੇ ਲਾਏ ਡੇਰੇ
ਆਰਡੀਨੈਂਸ ਰੱਦ ਨਾ ਹੋਣ ਦੀ ਸੂਰਤ ਵਿਚ 14 ਸਤੰਬਰ ਨੂੰ ਹਰੀਕੇ ਹੈੱਡ (ਬੰਗਾਲੀ ਪੁੱਲ), ਸੰਚੇਤਕ ਤੌਰ ਤੇ ਬੰਦ ਕਰਨ ਦਾ ਕੀਤਾ ਐਲਾਨ
ਫਿਰੋਜ਼ਪੁਰ, 11.9.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲ੍ਹਾ ਫਿਰੋਜ਼ਪੁਰ ਦੇ ਡੀ.ਸੀ.ਦਫਤਰ ਅੱਗੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਜੇਲ ਭਰੋ ਮੋਰਚਾ ਪੰਜਵੇਂ ਦਿਨ ਵਿਚ ਸ਼ਾਮਿਲ ਤੇ ਕਿਸਾਨਾਂ ਵਲੋਂ ਅੱਜ ਗ੍ਰਿਫਤਾਰੀ ਦੇਣ ਲਈ ਕੇਂਦਰੀ ਜੇਲ ਫਿਰੋਜ਼ਪੁਰ ਦੇ ਗੇਟ ਅੱਗੇ ਮੋਰਚਾ ਲਗਾਇਆ ਗਿਆ। ਇਸ ਮੌਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜ਼ਸਬੀਰ ਸਿੰਘ ਪਿੱਦੀ, ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸਾਹਿਬ
ਸਿੰਘ ਦੀਨੇਕੇ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਉਕਤ ਆਰਡੀਨੈਂਸ ਰੱਦ ਕਰਵਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਹਰ ਰੋਜ਼ ਗ੍ਰਿਫਤਾਰੀਆਂ ਦੇਣ ਲਈ ਕਿਸਾਨਾਂ ਦੇ ਵਫਦ ਨੂੰ ਡੀ ਸੀ ਦਫਤਰ ਅੱਗੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਕਿਸਾਨਾਂ ਮਜ਼ਦੂਰਾਂ ਵਲੋਂ ਜੇਲ ਦੇ ਗੇਟ ਅੱਗੇ ਹੀ ਮੋਰਚਾ ਲਾਉਣਾ ਮੁਨਾਸਿਫ ਸਮਝਿਆ ਹੈ। ਅਗਰ ਅੱਜ ਸਰਕਾਰ ਵਲੋਂ ਗ੍ਰਿਫਤਾਰੀਆਂ ਨਾ ਕੀਤੀਆਂ ਤੇ ਕਿਸਾਨ ਮਾਰੂ ਤਿੰਨ ਖੇਤੀ
ਆਰਡੀਨੈਂਸ, ਬਿਜਲੀ ਸੋਧ ਬਿੱਲ 2020 ਰੱਦ ਨਾ ਹੋਣ ਦੀ ਸੂਰਤ ਵਿਚ 14 ਸਤੰਬਰ ਨੂੰ ਹਰੀਕੇ ਹੈੱਡ (ਬੰਗਾਲੀ ਪੱਲ) ਸੰਚੇਤਕ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ। ਜਿਸ ਦੀ ਜਿੰਮੇਵਾਰ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੋ ਕੱਲ ਹਰਿਆਣੇ ਵਿਚ ਭਾਜਪਾ ਦੀ ਖੱਟੜ ਸਰਕਾਰ ਵਲੋਂ ਕਿਸਾਨਾਂ ਉਤੇ ਲਾਠੀਚਾਰਜ ਕੀਤਾ ਹੈ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਇਸ ਤੋਂ ਜਗ ਜਾਹਰ
ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਪੱਖੀ ਹੈ। 250 ਜਥੇਬੰਦੀਆਂ ਵਲੋਂ 14 ਤਰੀਕ ਨੂੰ ਜੋ ਦੇਸ਼ ਵਿਆਪੀ ਅੰਦੋਲਨ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਕੀਤਾ ਜਾ ਰਿਹਾ ਹੈ, ਉਸਦੀ ਦੇਸ਼ ਪੱਧਰੀ ਹਮਾਇਤ ਕਰਦੇ ਹਾਂ। ਸਰਕਾਰ ਵਲੋਂ ਕੋਵਿਡ-19 ਦੀ ਆੜ ਹੇਠ ਕਾਰਪੋਰੇਟ ਘਰਾਣਿਆਂ ਦੇ ਪੱਖੀ ਫੈਂਸਲੇ ਲਏ ਜਾ ਰਹੇ ਹਨ ਤੇ ਆਮ ਵਰਗ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੂੰ
ਕਿਸਾਨਾਂ ਮਜ਼ਦੂਰਾਂ ਦੀ ਹਮਾਇਤੀ ਹੈ ਤਾਂ ਤਿੰਨੇ ਖੋਤੀ ਆਰਡੀਨੈਂਸ ਬਿਜਲੀ ਸੋਧ ਬਿਲ 2020 ਭੂਮੀ ਗ੍ਰਹਿਣ ਐਕਟ ਦੀਆਂ ਤਜਵੀਜਾਂ ਰੱਦ ਕਰਕੇ ਕਿਸਾਨਾ ਨੂੰ 23 ਫਸਲਾਂ ਦੇ ਭਾਅ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 50% ਮੁਨਾਫਾ ਜੋੜ ਕੇ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰੇ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਤੋੜੀਆਂ ਹੋਈਆਂ ਇੰਤਕਾਲਾਂ ਮੁੜ ਬਹਾਲ ਕੀਤੀਆਂ ਜਾਣ, ਮੰਤਰੀਆਂ, ਵਿਧਾਇਕਾਂ ਤੇ ਅਫਸਰਸ਼ਾਹੀ ਵਲੋਂ ਬਣਾਈਆਂ ਨਾਜਾਇਜ਼ ਜਾਇਦਾਦਾਂ ਜਬਤ ਕੀਤੀਆਂ ਜਾਣ।
ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ, ਧਰਮ ਸਿੰਘ ਸਿੱਧੂ, ਰਣਜੀਤ ਸਿੰਘ ਖੱਚਰਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੂਕਾ, ਅਮਨਦੀਪ ਸਿੰਘ ਕੇਂਚਰਭੰਨ, ਹਰਫੂਲ ਸਿੰਘ, ਬਚਿੱਤਰ ਸਿੰਘ ਕੁਤਬਦੀਨ, ਗੁਰਦਿਆਲ ਸਿੰਘ ਟਿੱਬੀ ਕਲਾਂ, ਮੰਗਲ ਸਿੰਘ, ਮੇਜਰ ਸਿੰਘ, ਫੁੰਮਣ ਸਿੰਘ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਅੰਗਰੇਜ਼ ਸਿੰਘ ਬੂਟੇਵਾਲਾ, ਸਾਹਿਬ ਸਿੰਘ ਤਲਵੰਡੀ, ਲਖਵਿੰਦਰ ਸਿੰਘ ਜੋਗੇਵਾਲਾ, ਜਰਨੈਲ ਸਿੰਘ, ਜਸਵਿੰਦਰ ਸਿੰਘ ਕੁੱਸੂਵਾਲਾ ਮੋੜ, ਹਰਨੇਕ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।