Ferozepur News

ਸੇਵਾ ਕੇਂਦਰ ਸਥਾਪਿਤ ਕਰਕੇ ਪੰਜਾਬ ਨੇ ਸਮਾਬੰਧ ਸੇਵਾਵਾਂ ਦੇਣ ਵਿਚ ਇਤਿਹਾਸ ਰਚਿਆ : ਕਮਲ ਸ਼ਰਮਾ

DSC00808DSC00817

ਸੇਵਾ ਕੇਂਦਰ ਸਥਾਪਿਤ ਕਰਕੇ ਪੰਜਾਬ ਨੇ ਸਮਾਬੰਧ ਸੇਵਾਵਾਂ ਦੇਣ ਵਿਚ ਇਤਿਹਾਸ ਰਚਿਆ : ਕਮਲ ਸ਼ਰਮਾ

ਫਿਰੋਜ਼ਪੁਰ 12 ਅਗਸਤ ( ) : ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਵਿਚ ਪ੍ਰਸ਼ਾਸਕੀ ਸੁਧਾਰਾਂ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਵਿਚੋਂ ਸੇਵਾ ਕੇਂਦਰਾਂ ਦੀ ਸਥਾਪਨਾ ਇਕ ਅਹਿਮ ਕਦਮ ਹੈ। ਸੇਵਾ ਕੇਂਦਰਾਂ ਦੇ ਸਥਾਪਿਤ ਹੋਣ ਨਾਲ ਪੰਜਾਬ ਪ੍ਰਸ਼ਾਸਨਿਕ ਸੇਵਾਵਾਂ ਦੇਣ ਦੇ ਖੇਤਰ ਵਿਚ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਗਿਆ ਹੈ। ਇਹ ਪ੍ਰਗਟਾਵਾ ਅੱਜ ਇੱਥੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਸੇਵਾ ਕੇਂਦਰ ਦੇ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਸੇਵਾ ਕੇਂਦਰਾਂ ਦਾ ਇਹ ਪ੍ਰੋਜੈਕਟ ਪੂਰੇ ਦੇਸ਼ ਵਿਚ ਆਪਣੇ ਆਪ ਵਿਚ ਨਿਵੇਕਲਾ ਹੈ ਅਤੇ ਦੂਸਰੇ ਰਾਜ ਵੀ ਹੁਣ ਪੰਜਾਬ ਦੇ ਪੂਰਨਿਆਂ &#39ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਇੱਕੋ ਛੱਤ ਹੇਠ ਸਾਰੀਆਂ ਪ੍ਰਸ਼ਾਸਨਿਕ ਸਹੂਲਤਾਂ ਦੇਣ ਦੇ ਮਨੋਰਥ ਨਾਲ ਸੇਵਾ ਕੇਂਦਰ ਉਸਾਰੇ ਗਏ ਹਨ।
ਇਸ ਮੌਕੇ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ.ਸੰਦੀਪ ਸਿੰਘ ਗੜ੍ਹਾ ਐਸ.ਡੀ.ਐਮ ਫਿਰੋਜ਼ਪੁਰ, ਸ.ਰਾਜਵੀਰ ਸਿੰਘ ਐਸ.ਪੀ.ਐਚ., ਪ੍ਰਧਾਨ ਨਗਰ ਕੌਂਸਲ ਸ੍ਰੀ ਅਸ਼ਵਨੀ ਗਰੋਵਰ, ਸ੍ਰੀ ਦਵਿੰਦਰ ਬਜਾਜ ਜਿਲ੍ਹਾ ਪ੍ਰਧਾਨ ਭਾਜਪਾ, ਸ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ, ਸ੍ਰੀ ਗਗਨਦੀਪ ਸਿੰਗਲਾ ਸੀ.ਏ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

 

Related Articles

Check Also
Close
Back to top button