ਸੁਖਬੀਰ ਬਾਦਲ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਰੋਹਿਤ ਵੋਹਰਾ ਨੇ ਹਲਕੇ ਦੇ ਲੋਕਾਂ ਨੂੰ ਕੀਤਾ ਲਾਮਬੰਦ
ਸੁਖਬੀਰ ਬਾਦਲ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਰੋਹਿਤ ਵੋਹਰਾ ਨੇ ਹਲਕੇ ਦੇ ਲੋਕਾਂ ਨੂੰ ਕੀਤਾ ਲਾਮਬੰਦ
ਫਿਰੋਜ਼ਪੁਰ, 6 ਫਰਵਰੀ, 2022 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਦੀ 11 ਫਰਵਰੀ ਨੂੰ ਫਿਰੋਜ਼ਪੁਰ ਫੇਰੀ ਸਬੰਧੀ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ –ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਨੇ ਪਿੰਡ ਅੱਕੂ ਵਾਲਾ ਅਤੇ ਹਬੀਬ ਕੇ ਵਿਖੇ ਚੋਣ ਮੀਟਿੰਗਾਂ ਦੌਰਾਨ ਹਲਕੇ ਦੇ ਲੋਕਾਂ ਨੂੰ ਲਾਮਬੰਦ ਕਰਦਿਆ ਨੇ ਕਿਹਾ ਕਿ 20 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਾਡੇ ਅਤੇ ਸਾਡੇ ਬੱਚਿਆਂ ਦੇ ਖੁਸ਼ਹਾਲ ਅਤੇ ਉਜਵਲ ਭਵਿੱਖ ਲਈ ਬੇਹੱਦ ਅਹਿਮ ਹਨ। ਅਮਨ, ਵਿਕਾਸ ਅਤੇ ਖੁਸ਼ਹਾਲੀ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਹਨ ਪਰ ਇਹ ਤਾਂ ਹੀ ਸੰਭਵ ਹੋਣਗੇ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਵਰਗੀ ਦੂਰ ਅੰਦੇਸ਼ੀ ਪਾਰਟੀ ਦੀ ਸਰਕਾਰ ਬਣੇਗੀ। ਉਹਨਾਂ ਕਿਹਾ ਕੇ ਪੰਜਾਬ ਅਤੇ ਪੰਜਾਬੀਆਂ ਦੀ ਇਕੋ ਇੱਕ ਪਾਰਟੀ ਕੇਵਲ ਸ਼੍ਰੋਮਣੀ ਅਕਾਲੀ ਦਲ ਹੈ ਜਦ ਕਿ ਕਾਂਗਰਸ,ਭਾਜਪਾ ਅਤੇ ਆਮ ਆਦਮੀ ਪਾਰਟੀ ਗੈਰ ਪੰਜਾਬੀ ਲੋਕਾਂ ਦੇ ਹੱਥਾਂ ਵਿਚ ਨੱਚਣ ਵਾਲੀਆਂ ਕਠਪੁਤਲੀਆਂ ਦੀਆਂ ਬਾਹਰਲੀਆਂ ਪਾਰਟੀਆਂ ਹਨ , ਜਿਹਨਾਂ ਦੀ ਪੰਜਾਬ ਨੂੰ ਲੁੱਟਣ ਅਤੇ ਖੋਖਲਾ ਕਰਨ ਤੋਂ ਇਲਾਵਾ ਕੋਈ ਦਿਲਚਸਪੀ ਨਹੀ। ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਹੁਣ ਤੱਕ ਕਿਹਾ ਹੈ ਉਹ ਕਰਕੇ ਦਿਖਾਇਆ ਅਤੇ ਲੋਕਾਂ ਨੇ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ‘ਤੇ ਹੀ ਵਿਸ਼ਵਾਸ਼ ਜਤਾਇਆ ਹੈ। ਰੋਹਿਤ ਵੋਹਰਾ ਨੇ ਦੱਸਿਆ ਕਿ ਪੰਜਾਬ ਵਿਚ ਇਸ ਵਾਰ ਲੋਕ ਭਾਰੀ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਬਣਾ ਕੇ ਇਤਿਹਾਸ ਰਚਨ ਲਈ ਤਿਆਰੀ ਵਿਚ ਬੈਠੇ ਹਨ। ਇਸ ਮੌਕੇ ਗੁਰਨੈਬ ਸਿੰਘ ਸਰਕਲ ਪ੍ਰਧਾਨ, ਕਮਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ ਮੀਤ ਪ੍ਰਧਾਨ, ਜੁਗਰਾਜ ਸਿੰਘ ਸੰਧੂ ਸਰਕਲ ਪ੍ਰਧਾਨ, ਉਪਕਾਰ ਸਿੰਘ ਸਿੰਧੂ, ਬਲਜਿੰਦਰ ਸਿੰਘ ਬਰਾੜ, ਹਰਦਿਆਲ ਸਿੰਘ , ਜੋਗਾ ਸਿੰਘ, ਸਾਰਜ ਸਿੰਘ, ਜਸਵੀਰ ਸਿੰਘ ਮੈਂਬਰ, ਲਾਡੀ ਸਿੰਘ, ਛਿੰਦਾ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ ਪੀਰੂ ਵਾਲਾ ਆਦਿ ਹਾਜ਼ਰ ਸਨ।