Ferozepur News
ਸੀ-ਪਾਈਟ ਸੈਂਟਰ ਵਿਖੇ ਚੱਲ ਰਹੇ ਟਰੇਨਿੰਗ ਕੈਪ ਵਿਚ ਡਾਇਰੈਕਟਰ ਆਫ਼ ਜਨਰਲ ਸੀ-ਪਾਈਟ ਸੰਸਥਾ ਵੱਲੋਂ ਯੁਵਕਾਂ ਨੂੰ ਕੀਤਾ ਮੋਟੀਵੇਟ ਫ਼ੌਜ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦਿੱਤੀ ਜਾਣਕਾਰੀ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਸੀ-ਪਾਈਟ ਸੈਂਟਰ ਸ਼ਲਾਘਾਯੋਗ ਪੰਜਾਬ ਸੂਬੇ ਤੋ ਬਗੈਰ ਹੋਰ ਕਿਸੇ ਸੂਬੇ ਵਿਚ ਨਹੀ ਮਿਲਦੀ ਫ਼ਰੀ ਟਰੇਨਿੰਗ:-ਜਨਰਲ ਮੇਜਰ ਰਾਜੀਵ ਐਡਵਰਜ਼
ਫ਼ਿਰੋਜ਼ਪੁਰ 25 ਜੁਲਾਈ 2018 (Manish Bawa ) ਸੀ-ਪਾਈਟ ਸੈਂਟਰ ਕੈਂਪ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਫ਼ੌਜ ਦੀ ਭਰਤੀ ਸਬੰਧੀ ਚੱਲ ਰਹੇ ਟਰੇਨਿੰਗ ਕੈਪ ਵਿਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਜਨਰਲ ਮੇਜਰ ਰਾਜੀਵ ਐਡਵਰਜ਼ ਡਾਇਰੈਕਟਰ ਆਫ਼ ਜਨਰਲ ਸੀ-ਪਾਈਟ ਸੰਸਥਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀ-ਪਾਈਟ ਸੰਸਥਾ ਫ਼ਿਰੋਜ਼ਪੁਰ ਦੇ ਇੰਚਾਰਜ ਮੇਜਰ ਅਮਰਜੀਤ ਸਿੰਘ ਵੀ ਹਜਾਰ ਸਨ।
ਇਸ ਮੌਕੇ ਡਾਇਰੈਕਟਰ ਜਨਰਲ ਸੀ-ਪਾਈਟ ਨੇ ਪ੍ਰੀ-ਟਰੇਨਿੰਗ ਲੈ ਰਹੇ ਯੁਵਕਾਂ ਨੂੰ ਫ਼ੌਜ ਬਾਰੇ ਅਤੇ ਫ਼ੌਜ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਫ਼ੌਜ ਵਿਚ ਤੁਹਾਨੂੰ ਅਤੇ ਤੁਹਾਡੇ ਮਾਂ ਬਾਪ ਨੂੰ ਵੀ ਮੈਡੀਕਲ ਸਹੂਲਤ ਬਿਲਕੁਲ ਫ਼ਰੀ ਹਨ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਸੰਸਥਾ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜੋ ਯੁਵਕਾਂ ਨੂੰ ਫ਼ੌਜ ਵਿਚ ਭਰਤੀ ਹੋਣ ਸਬੰਧੀ ਬਿਲਕੁਲ ਫ਼ਰੀ ਟਰੇਨਿੰਗ ਦਿੰਦਾ ਹੈ। ਇਸ ਤੌ ਇਲਾਵਾ ਇਹ ਸਹੂਲਤ ਕਿਸੇ ਵੀ ਹੋਰ ਸੂਬੇ ਵਿਚ ਨਹੀ ਮਿਲਦੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਇਹ ਟਰੇਨਿੰਗ ਮੁਹਾਇਆ ਕਰਵਾਉਣ ਲਈ ਤੁਹਾਨੂੰ ਇਸ ਸੰਸਥਾ ਤੋ ਵੱਧ ਤੋ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਸੀ-ਪਾਈਟ ਸੈਂਟਰ ਵਿਖੇ 275 ਦੇ ਕਰੀਬ ਟਰੇਨਿੰਗ ਲੈ ਰਹੇ ਯੁਵਕਾਂ ਨੂੰ ਮੋਟੀਵੇਟ ਵੀ ਕੀਤਾ।