ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਇੱਕ ਨਵੀਂ ਮਸ਼ੀਨ ਦਾ ਆਗਾਜ਼ ਕੀਤਾ ਗਿਆ
ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਇੱਕ ਨਵੀਂ ਮਸ਼ੀਨ ਦਾ ਆਗਾਜ਼ ਕੀਤਾ ਗਿਆ
ਫ਼ਿਰੋਜ਼ਪੁਰ, ਅਗਸਤ 19, 2022: ਗੱਲਬਾਤ ਕਰਦੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਹੈ, ਜਿਸ ਨੂੰ ਮੁੱਖ ਰੱਖਦਿਆਂ ਇੱਕ ਚੰਗੀ ਪਹਿਲਕਦਮੀ ਕੀਤੀ ਗਈ ਹੈ।
ਉਹਨਾ ਕਿਹਾ ਕਿ ਸਾਧਨਾਂ ਦੀ ਘਾਟ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਬਣੀ ਹੋਈ ਸੀ, ਜਿਸ ਦੇ ਹੱਲ ਲਈ ਇਹ ਨਵੀਂ ਮਸ਼ੀਨ ਲਿਆਂਦੀ ਗਈ ਹੈ। ਜਿਸ ਦੀ ਲਾਗਤ 36 ਲੱਖ 85 ਹਜਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਏ ਮੀਂਹ ਕਾਰਨ ਜਿੱਥੇ ਸੀਵਰੇਜ ਦੀ ਵੱਡੀ ਸਮੱਸਿਆ ਬਣ ਗਈ ਸੀ, ਉਥੇ ਸੀਵਰੇਜ ਬੋਰਡ ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੈਂ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਦੁਆਰਾ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਸਮੱਸਿਆ ਨੂੰ ਫੌਰੀ ਤੌਰ ਤੇ ਹੱਲ ਕੀਤਾ।
ਉਨ੍ਹਾਂ ਕਿਹਾ ਕਿ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਸੀਵਰੇਜ ਸਬੰਧੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇਗਾ।
ਇਸ ਮੌਕੇ ਐਸ ਡੀ ਓ ਸੀਵਰੇਜ ਬੋਰਡ ਗੁਲਸ਼ਨ ਗਰੋਵਰ, ਮਨਮੀਤ ਮਿੱਠੂ ਸਾਬਕਾ ਕੌੰਸਲਰ, ਬਲਰਾਜ ਸਿੰਘ ਕਟੋਰਾ, ਜਸਬੀਰ ਸਿੰਘ ਜੋਸਨ, ਸੁਰਜੀਤ ਵਿਲਾਸਰਾ, ਮੇਜਰ ਸਿੰਘ, ਲੱਖਾ ਲਹੌਰੀਆ, ਹਰਵਿੰਦਰ ਹਾਂਡਾ, ਦਲੇਰ ਭੁੱਲਰ, ਦਿਲਬਾਗ ਸਿੰਘ ਵਿਰਕ ਆਦਿ ਵੀ ਹਾਜਰ ਸਨ।
ਕੈਪਸ਼ਨ: ਵਿਧਾਇਕ ਰਣਬੀਰ ਭੁੱਲਰ ਨਵੀਂ ਮਸ਼ੀਨ ਦਾ ਆਗਾਜ ਕਰਦੇ ਹੋਏ।