ਸਿੱਖਿਆ ਸਕੱਤਰ ਪੰਜਾਬ ਵੱਲੋਂ ਫਿਰੋਜਪੁਰ ਜਿਲ•ੇ ਦੇ ਪੰਜ ਪ੍ਰੀਖਿਆ ਕੇਂਦਰ ਦੀ ਅਚਨਚੇਤ ਚੈਕਿੰਗ
ਫਿਰੋਜ਼ਪੁਰ/ ਤਲਵੰਡੀ ਭਾਈ 28 ਫਰਵਰੀ (ਏ. ਸੀ. ਚਾਵਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਬਾਰਵ•ੀ ਸ਼੍ਰੇਣੀ ਦੀ ਪ੍ਰੀਖਿਆ ਵਿੱਚੋਂ ਨਕਲ ਰੋਕਣ ਦੇ ਮੰਤਵ ਨਾਲ ਅੱਜ ਸਥਾਨਕ ਤਲਵੰਡੀ ਭਾਈ ਸਮੇਤ ਵੱਖ-ਵੱਖ ਸਕੂਲਾਂ ਦੀ ਸ੍ਰੀ ਸੀ. ਰਾਓੁਲ ਆਈ.ਏ.ਐਸ.ਸਿੱਖਿਆ ਸਕੱਤਰ ਪੰਜਾਬ ਸਰਕਾਰ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ•ਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਅਮਿਤ ਕੁਮਾਰ, ਜਿਲ•ਾਂ ਸਿੱਖਿਆ ਅਫ਼ਸਰ ਫਿਰੋਜਪੁਰ ਜਗਸੀਰ ਸਿੰਘ, ਡਿਪਟੀ ਡੀ.ਈ.ਓ ਸ੍ਰ.ਪ੍ਰਗਟ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਸੈਕਟਰੀ ਸ੍ਰੀ ਰਾਓੁ ਨੇ ਦੱਸਿਆਂ ਕਿ ਅੱਜ ਦੀ ਚੈਕਿੰਗ ਦੌਰਾਨ ਉਨ•ਾਂ ਵੱਲੋਂ ਜਿਲ•ਾ ਫਿਰੋਜਪੁਰ ਦੇ ਪੰਜ ਸਕੂਲ ਜਿਨ•ਾਂ ਵਿੱਚ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮ ਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਅਤੇ ਤਲਵੰਡੀ ਭਾਈ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀ ਚੈਕਿੰਗ ਕੀਤੀ ਅਤੇ ਸਾਰੇ ਹੀ ਸਕੂਲ ਸਹੀ ਪਾਏ ਗਏ। ਉਨ•ਾਂ ਦੱਸਿਆ ਕਿ ਫਿਰੋਜ਼ਪੁਰ ਦੇ 26 ਪ੍ਰੀਖਿਆ ਕੇਂਦਰਾਂ ਦੀ ਪ੍ਰਾਈਵੇਟ ਅਤੇ ਓਪਨ ਸਕੂਲਾਂ ਦੇ 26 ਸੈਂਟਰਾਂ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਤਾਂ ਜੋ ਨਕਲ ਦੇ ਰੁਜ਼ਾਨਾ ਨੂੰ ਖਤਮ ਕੀਤਾ ਜਾ ਸਕੇ । ਉਨ•ਾਂ ਦੱਸਿਆਂ ਕਿ ਇਸ ਵਾਰ ਕਿਸੇ ਵੀ ਗਰਭਵਤੀ ਮਹਿਲਾ ਅਧਿਆਪਕ ਦੀ ਡਿਊਟੀ ਪ੍ਰੀਖਿਆ ਕੇਂਦਰ ਵਿੱਚ ਨਹੀ ਲਗਾਈ ਜਾ ਰਹੀ। ਉਨ•ਾਂ ਅੱਗੇ ਦੱਸਿਆ ਚੱਲ ਰਹੇ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਦੇ ਰਹੇ ਕਿਸੇ ਵੀ ਮੁਲਾਜ਼ਮ ਦਾ ਕੋਈ ਵੀ ਰਿਸ਼ਤੇਦਾਰ ਜਾਂ ਨਜਦੀਕੀ ਪ੍ਰੀਖਿਆਰਥੀ ਪਾਏ ਜਾਣ ਤੇ ਡਿਊਟੀ ਕਰਤਾ ਨੂੰ ਫ਼ਾਰਗ ਕੀਤਾ ਜਾਵੇਗਾ । ਇਸ ਮੌਕੇ ਜਿਲ•ਾ ਫਿਰੋਜਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆਂ ਕਿ ਜਿਲ•ਾ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ 144 ਲਗਾਈ ਗਈ ਹੈ ਅਤੇ ਪ੍ਰੀਖਿਆਰਥੀਆਂ ਅਤੇ ਡਿਊਟੀ ਸਟਾਫ ਤੋ ਇਲਾਵਾ ਹੋਰ ਕਿਸੇ ਨੂੰ ਵੀ ਇਸ ਅੰਦਰ ਦਾਖਲ ਹੋਣ ਦੀ ਅਜਾਜ਼ਤ ਨਹੀ ਦਿੱਤੀ ਜਾਵੇਗੀ। ਇਸ ਮੌਕੇ ਜਿਲ•ਾ ਸਿੱਖਿਆਂ ਅਫਸਰ ਸੈਕੰਡਰੀ ਫਿਰੋਜਪੁਰ ਜਗਸੀਰ ਸਿੰਘ ਨੇ ਦੱਸਿਆ ਕਿ ਨਕਲ ਰੋਕਣ ਲਈ ਫਿਰੋਜਪੁਰ ਜਿਲ•ੇ ਵਿੱਚ ਨਕਲ ਰੋਕੂ ਦਸਤੇ ਦੀਆਂ 9 ਟੀਮਾਂ ਗਠਿਤ ਕੀਤੀਆਂ ਗਈਆਂ ਹਨ।