ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਕਰਵਾਏ ਗਏ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਦਾ ਨਤੀਜਾ ਐਲਾਨਿਆ
ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਕਰਵਾਏ ਗਏ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਦਾ ਨਤੀਜਾ ਐਲਾਨਿਆ
28.7.2021: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਸ ਸਬੰਧੀ ਵਿਭਾਗ ਵੱਲੋਂ ਮਈ ਮਹੀਨੇ ਤੋਂ ਸਕੂਲ, ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹਨਾਂ ਭਿੰਨ-ਭਿੰਨ ਗਤੀਵਿਧੀਆਂ ਦੀ ਲੜੀ ਵਿੱਚ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਆਯੋਜਿਤ ਕੀਤੇ ਗਏ ਸਨ, ਜਿਹਨਾਂ ਦੇ ਨਤੀਜੇ ਦੀ ਵਿਭਾਗ ਵੱਲੋਂ ਘੋਸ਼ਣਾ ਕਰ ਦਿੱਤੀ ਗਈ ਹੈ।
ਇਸ ਸਬੰਧੀ ਸ਼੍ਰੀਮਤੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸ.ਸ )ਫ਼ਿਰੋਜ਼ਪੁਰ ,ਸ਼੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਫ਼ਿਰੋਜ਼ਪੁਰ,ਸ. ਲਖਵਿੰਦਰ ਸਿੰਘ ਨੋਡਲ ਅਫਸਰ ਅਤੇ ਸੰਦੀਪ ਕੰਬੋਜ ਨੋਡਲ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਅਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਐੱਸ.ਸੀ.ਈ.ਆਰ.ਟੀ. ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਆਨਲਾਈਨ ਮੁਕਾਬਲੇ ਅਪਰੈਲ ਮਹੀਨੇ ਤੋਂ ਆਰੰਭ ਕੀਤੇ ਗਏ ਸਨ ਜੋ 15 ਅਗਸਤ 2022 ਤੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਗਏ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।ਇਸ ਮੁਕਾਬਲੇ ਵਿੱਚ ਮਿਡਲ ਵਰਗ ਵਿੱਚੋਂ ਤਹਿਸੀਲ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ ਦੀ ਵਿਦਿਆਰਥਣ ਗਗਨਦੀਪ ਕੌਰ ਪਹਿਲੇ ਸਥਾਨ ਤੇ,ਸਰਕਾਰੀ ਹਾਈ ਸਕੂਲ ਹਰਾਜ ਦੀ ਵਿਦਿਆਰਥਣ ਨਰਗਿਸ ਦੂਸਰੇ ਸਥਾਨ ਤੇ ਰਹੇ, ਗੁਰੂਹਰਸਹਾਏ ਤਹਿਸੀਲ ਦੇ ਸਰਕਾਰੀ ਮਿਡਲ ਸਕੂਲ ਪਿੰਡ ਗੁਰੂਹਰਸਾਏ ਦੀ ਵਿਦਿਆਰਥਣ ਸੀਆ ਪਹਿਲੇ ਸਥਾਨ ਤੇ, ਸਰਕਾਰੀ ਮਿਡਲ ਸਕੂਲ ਝੁੱਗੇ ਛਿੱਲੀਆਂ ਦਾ ਵਿਦਿਆਰਥੀ ਨਵਜੋਤ ਸਿੰਘ ਦੂਸਰੇ ਸਥਾਨ ਤੇ ਰਹੇ ਅਤੇ ਜ਼ੀਰਾ ਬਲਾਕ ਦੇ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਦੀ ਵਿਦਿਆਰਥਣ ਨਵਦੀਪ ਕੌਰ ਪਹਿਲੇ ਸਥਾਨ ਤੇ ਅਤੇ ਸਰਕਾਰੀ ਮਿਡਲ ਸਕੂਲ ਸੁੱਖੇਵਾਲਾ ਦੀ ਵਿਦਿਆਰਥਣ ਕਿਰਨਦੀਪ ਕੌਰ ਦੂਸਰੇ ਸਥਾਨ ਤੇ ਰਹੇ
ਇਸੇ ਤਰ੍ਹਾਂ ਸੈਕੰਡਰੀ ਵਰਗ ਵਿੱਚੋਂ ਤਹਿਸੀਲ ਫਿਰੋਜ਼ਪੁਰ ਦੇ ਸਰਕਾਰੀ ਆਦਰਸ਼ ਸਕੂਲ ਬੁੱਕਣ ਖਾਂ ਵਾਲਾ ਦਾ ਵਿਦਿਆਰਥੀ ਜੋਬਨਪਰੀਤ ਸਿੰਘ ਪਹਿਲੇ ਸਥਾਨ ਤੇ ਰਹੇ,ਤਹਿਸੀਲ ਗੁਰੂਹਰਸਹਾਏ ਦੇ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਦੀ ਵਿਦਿਆਰਥਣ ਨਵਜੋਤ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਰ ਸਿੰਘ ਵਾਲਾ ਦੀ ਵਿਦਿਆਰਥਣ ਸੋਨੀਆ ਦੂਸਰੇ ਸਥਾਨ ਤੇ ਰਹੇ,ਤਹਿਸੀਲ ਜ਼ੀਰਾ ਦੇ ਸਰਕਾਰੀ ਹਾਈ ਸਕੂਲ ਮਨਸੂਰ ਦੇਵਾ ਦਾ ਵਿਦਿਆਰਥੀ ਜਸ਼ਨਦੀਪ ਸਿੰਘ ਪਹਿਲੇ ਸਥਾਨ ਤੇ ਅਤੇ ਸਰਕਾਰੀ ਸੀਨੀਅਰ ਸਕੂਲ ਕੱਸੋਆਣਾ ਦੀ ਵਿਦਿਆਰਥਣ ਨੇਹਾ ਰਾਣੀ ਦੂਸਰੇ ਸਥਾਨ ਤੇ ਰਹੇ
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਇਹਨਾਂ ਅਜਾਦੀ ਸਮਾਗਮਾਂ ਸਬੰਧੀ ਇੱਕ ਖਾਸ ਲੋਗੋ ਵੀ ਤਿਆਰ ਕੀਤਾ ਗਿਆ ਹੈ। ਸਮੂਹ ਸਕੂਲਾਂ ਨੂੰ ਇਸ ਲੋਗੋ ਦੀ ਵਰਤੋਂ ਸਮਾਗਮਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਮੁੱਚੀਆਂ ਗਤੀਵਿਧੀਆਂ ਅਤੇ ਇਹਨਾਂ ਦੇ ਪ੍ਰਚਾਰ, ਪ੍ਰਸਾਰ ਲਈ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿਚ ਅਸ਼ਵਿੰਦਰ ਸਿੰਘ , ਇੰਦਰਦੀਪ ਸਿੰਘ , ਜਰਨੈਲ ਸਿੰਘ ,ਵਰਿੰਦਰ ਸਿੰਘ , ਦੀਪਕ ਮਠਪਾਲ ,ਮਿਸ ਬਲਜੀਤ ਕੌਰ,ਮਿਸ ਕ੍ਰਿਤਿਕਾ,ਸ੍ਰੀਮਤੀ ਰਿਤੂ ਨੇ ਤਕਨੀਕੀ ਸਹਾਇਤਾ ਦਿੱਤੀ ।