Ferozepur News
ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਕਰਵਾਏ ਗਏ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਦਾ ਨਤੀਜਾ ਐਲਾਨਿਆ
ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਕਰਵਾਏ ਗਏ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਦਾ ਨਤੀਜਾ ਐਲਾਨਿਆ
ਫ਼ਿਰੋਜ਼ਪੁਰ, 24.6.2021: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਸ ਸਬੰਧੀ ਵਿਭਾਗ ਵੱਲੋਂ ਮਈ ਮਹੀਨੇ ਤੋਂ ਸਕੂਲ, ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹਨਾਂ ਭਿੰਨ-ਭਿੰਨ ਗਤੀਵਿਧੀਆਂ ਦੀ ਲੜੀ ਵਿੱਚ ਮਈ ਮਹੀਨੇ ਦੌਰਾਨ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਗਏ ਸਨ, ਜਿਹਨਾਂ ਦੇ ਨਤੀਜੇ ਦੀ ਵਿਭਾਗ ਵੱਲੋਂ ਘੋਸ਼ਣਾ ਕਰ ਦਿੱਤੀ ਗਈ ਹੈ।
ਇਸ ਸਬੰਧੀ ਸ਼੍ਰੀਮਤੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸ.ਸ )ਫ਼ਿਰੋਜ਼ਪੁਰ ,ਸ਼੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਫ਼ਿਰੋਜ਼ਪੁਰ,ਸ. ਲਖਵਿੰਦਰ ਸਿੰਘ ਨੋਡਲ ਅਫਸਰ ਅਤੇ ਸੰਦੀਪ ਕੰਬੋਜ ਨੋਡਲ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਅਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਐੱਸ.ਸੀ.ਈ.ਆਰ.ਟੀ. ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਆਨਲਾਈਨ ਮੁਕਾਬਲੇ ਅਪਰੈਲ ਮਹੀਨੇ ਤੋਂ ਆਰੰਭ ਕੀਤੇ ਗਏ ਸਨ ਜੋ 15 ਅਗਸਤ ਤੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਮਈ ਮਹੀਨੇ ਦੌਰਾਨ ਕਰਵਾਏ ਗਏ ਬਲਾਕ ਪੱਧਰੀ ਭਾਸ਼ਣ ਮੁਕਾਬਲਿਆਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
ਭਾਸ਼ਣ ਮੁਕਾਬਲੇ ਵਿੱਚ ਮਿਡਲ ਵਰਗ ਵਿੱਚੋਂ ਬਲਾਕ ਫਿਰੋਜ਼ਪੁਰ 1 ਦੇ ਸਰਕਾਰੀ ਹਾਈ ਸਕੂਲ ਸਾਈਆਂਵਾਲਾ ਦੀ ਵਿਦਿਆਰਥਣ ਮਨਮੀਤ ਕੌਰ ਪਹਿਲੇ ਸਥਾਨ ਤੇ, ਬਲਾਕ ਫਿਰੋਜ਼ਪੁਰ 2 ਵਿੱਚੋਂ ਸਰਕਾਰੀ ਮਿਡਲ ਸਕੂਲ ਕਾਮਲਵਾਲਾ ਦੀ ਵਿਦਿਆਰਥਣ ਪੂਜਾ ਰਾਣੀ ਪਹਿਲੇ ਅਤੇ ਸਰਕਾਰੀ ਮਿਡਲ ਸਕੂਲ ਮਹਾਲਮ ਦੀ ਵਿਦਿਆਰਥਣ ਜਸਮੀਨ ਕੌਰ ਦੂਸਰੇ ਸਥਾਨ ਤੇ,ਬਲਾਕ ਫਿਰੋਜ਼ਪੁਰ 3 ਦੇ ਸਰਕਾਰੀ ਹਾਈ ਸਕੂਲ ਰੁਹੇਲਾ ਹਾਜੀ ਦੀ ਵਿਦਿਆਰਥਣ ਸਰਬਜੀਤ ਕੌਰ ਪਹਿਲੇ ਸਥਾਨ ਤੇ,ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੇ ਦੀ ਵਿਦਿਆਰਥਣ ਮਨਦੀਪ ਕੌਰ ਦੂਸਰੇ ਸਥਾਨ ਤੇ,ਬਲਾਕ ਫਿਰੋਜ਼ਪੁਰ 4 ਦੇ ਸਰਕਾਰੀ ਮਿਡਲ ਸਕੂਲ ਸੈਦੇ ਕੇ ਨੌਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਪਹਿਲੇ ਸਥਾਨ ਤੇ,ਬਲਾਕ ਘੱਲ ਖੁਰਦ 1 ਦੇ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਦਾ ਵਿਦਿਆਰਥੀ ਤੇਜਿੰਦਰਪਾਲ ਸਿੰਘ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਾ ਸਿੰਘ ਵਾਲਾ ਦੀ ਵਿਦਿਆਰਥਣ ਸੁਖਮਨੀ ਕੌਰ ਦੂਸਰੇ ਸਥਾਨ ਤੇ, ਬਲਾਕ ਘੱਲ ਖੁਰਦ 2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀ ਬੁਗਰਾ ਦੀ ਵਿਦਿਆਰਥਣ ਐਸ਼ਵੀਰ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਵਾਲਾ ਦੀ ਵਿਦਿਆਰਥਣ ਮਨਦੀਪ ਕੌਰ ਦੂਸਰੇ ਸਥਾਨ ਤੇ, ਬਲਾਕ ਗੁਰੂਹਰਸਹਾਏ 1 ਦੇ ਸਰਕਾਰੀ ਹਾਈ ਸਕੂਲ ਸਵਾਇਆ ਰਾਏ ਦੀ ਵਿਦਿਆਰਥਣ ਅਨੂ ਰਾਣੀ ਪਹਿਲੇ ਸਥਾਨ ਤੇ, ਸਰਕਾਰੀ ਮਿਡਲ ਸਕੂਲ ਲਖਮੀਰਪੁਰਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਦੂਸਰੇ ਸਥਾਨ ਤੇ,ਬਲਾਕ ਜ਼ੀਰਾ ਦੇ ਸਰਕਾਰੀ ਮਿਡਲ ਸਕੂਲ ਰਸੂਲਪੁਰ ਦੀ ਵਿਦਿਆਰਥਣ ਰੀਨਾ ਪਹਿਲੇ ਸਥਾਨ ਤੇ,ਬਲਾਕ ਜ਼ੀਰਾ 2 ਦੇ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਪਹਿਲੇ ਸਥਾਨ ਤੇ, ਸਰਕਾਰੀ ਮਿਡਲ ਸਕੂਲ ਵਾੜਾ ਪੋਹ ਵਿੰਡੀਆ ਦੀ ਵਿਦਿਆਰਥਣ ਪ੍ਰਿਆ ਦੂਸਰੇ ਸਥਾਨ ਤੇ ,ਬਲਾਕ ਜ਼ੀਰਾ 3 ਦੇ ਸਰਕਾਰੀ ਮਿਡਲ ਸਕੂਲ ਆਲੇਵਾਲਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੇ
ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਵਰਗ ਵਿੱਚੋਂ ਬਲਾਕ ਫਿਰੋਜ਼ਪੁਰ 1 ਦੇ ਸਰਕਾਰੀ ਹਾਈ ਸਕੂਲ ਸਾਈਆਂਵਾਲਾ ਦੀ ਵਿਦਿਆਰਥਣ ਗੁਰਕੀਰਤ ਕੌਰ ਪਹਿਲੇ ਸਥਾਨ ਤੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੂਸਰੇ ਸਥਾਨ ਤੇ, ਬਲਾਕ ਫਿਰੋਜ਼ਪੁਰ 2 ਦੇ ਸਰਕਾਰੀ ਮਾਡਲ ਸਕੂਲ ਉਸਮਾਨ ਵਾਲਾ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਪਹਿਲੇ ਸਥਾਨ ਤੇ ,ਸਰਕਾਰੀ ਹਾਈ ਸਕੂਲ ਰੁਕਣੇਵਾਲਾ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਦੂਸਰੇ ਸਥਾਨ ਤੇ, ਬਲਾਕ ਫਿਰੋਜ਼ਪੁਰ 3 ਦੇ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਦੀ ਵਿਦਿਆਰਥਣ ਰਮਨ ਦੀਪ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾਹਾਜੀ ਦੀ ਵਿਦਿਆਰਥਣ ਪੂਜਾ ਦੂਸਰੇ ਸਥਾਨ ਤੇ,ਬਲਾਕ ਫਿਰੋਜ਼ਪੁਰ 4 ਦੇ ਸਰਕਾਰੀ ਹਾਈ ਸਕੂਲ ਕੜਮਾਂ ਦੀ ਵਿਦਿਆਰਥਣ ਜਸਪ੍ਰੀਤ ਕੌਰ ਪਹਿਲੇ ਸਥਾਨ ਤੇ, ਬਲਾਕ ਘੱਲ ਖੁਰਦ 1 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਾ ਸਿੰਘ ਵਾਲਾ ਦੀ ਵਿਦਿਆਰਥਣ ਰਾਜਵੀਰ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਦੀ ਵਿਦਿਆਰਥਣ ਅਨੁਰੀਤ ਕੌਰ ਦੂਸਰੇ ਸਥਾਨ ਤੇ, ਬਲਾਕ ਘੱਲ ਖੁਰਦ 2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮੁੱਦਕੀ ਦੀ ਅਮਾਨਤਪ੍ਰੀਤ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀ ਬੁਗਰਾ ਦੀ ਵਿਦਿਆਰਥਣ ਅਨਹਦ ਜੋਤ ਕੌਰ ਦੂਸਰੇ ਸਥਾਨ ਤੇ, ਬਲਾਕ ਗੁਰੂ ਹਰਸਹਾਏ 1 ਦੇ ਸਰਕਾਰੀ ਹਾਈ ਸਕੂਲ ਸ਼ਰੀਂਹਵਾਲਾ ਬਰਾੜ ਦੀ ਵਿਦਿਆਰਥਣ ਵੀਰਪਾਲ ਕੌਰ ਪਹਿਲੇ ਸਥਾਨ ਤੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ਦਾ ਵਿਦਿਆਰਥੀ ਤੁਸ਼ਾਰ ਦੂਸਰੇ ਸਥਾਨ ਤੇ,ਬਲਾਕ ਜ਼ੀਰਾ 3 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਖਾਸ ਦੀ ਵਿਦਿਆਰਥਣ ਕੁਲਜੀਤ ਕੌਰ ਪਹਿਲੇ ਸਥਾਨ ਤੇ, ਸਰਕਾਰੀ ਹਾਈ ਸਕੂਲ ਫਤਹਿਗੜ੍ਹ ਸਭਰਾਂ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੂਸਰੇ ਸਥਾਨ ਤੇ ਰਹੇ
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਇਹਨਾਂ ਅਜਾਦੀ ਸਮਾਗਮਾਂ ਸਬੰਧੀ ਇੱਕ ਖਾਸ ਲੋਗੋ ਵੀ ਤਿਆਰ ਕੀਤਾ ਗਿਆ ਹੈ। ਸਮੂਹ
ਸਕੂਲਾਂ ਨੂੰ ਇਸ ਲੋਗੋ ਦੀ ਵਰਤੋਂ ਸਮਾਗਮਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਮੁੱਚੀਆਂ ਗਤੀਵਿਧੀਆਂ ਅਤੇ ਇਹਨਾਂ ਦੇ ਪ੍ਰਚਾਰ, ਪ੍ਰਸਾਰ ਲਈ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿਚ ਅਸ਼ਵਿੰਦਰ ਸਿੰਘ , ਇੰਦਰਦੀਪ ਸਿੰਘ , ਜਰਨੈਲ ਸਿੰਘ ,ਵਰਿੰਦਰ ਸਿੰਘ , ਦੀਪਕ ਮਠਪਾਲ ,ਬਲਜੀਤ ਕੌਰ,ਕ੍ਰਿਤਿਕਾ ਤੇ ਰਿਤੂ