Ferozepur News
ਸਿੱਖਿਆ ਮੰਤਰੀ, ਬੈਂਸ ਵਲੋਂ ਗਣਤੰਤਰ ਦਿਵਸ ਮੌਕੇ ਸਰਹੱਦੀ ਪਿੰਡ ਦੀਆਂ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਕੇ 2 ਵਿਦਿਆਰਥਣਾਂ ਦੇ ਪੜ੍ਹਾਈ ਦੇ ਜਜ਼ਬੇ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ
ਸਿੱਖਿਆ ਮੰਤਰੀ, ਬੈਂਸ ਵਲੋਂ ਗਣਤੰਤਰ ਦਿਵਸ ਮੌਕੇ ਸਰਹੱਦੀ ਪਿੰਡ ਦੀਆਂ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਕੇ 2 ਵਿਦਿਆਰਥਣਾਂ ਦੇ ਪੜ੍ਹਾਈ ਦੇ ਜਜ਼ਬੇ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ
ਫਿਰੋਜ਼ਪੁਰ, ਜਨਵਰੀ 26,2023: ਟਾਪੂ ਨੁਮਾ ਸਰਹੱਦੀ ਪਿੰਡ ਕਾਲੁ ਵਾੜਾ ਦੀਆਂ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚਣ ਵਾਲੀਆ ਮਿਹਨਤੀ ਅਤੇ ਲਗਨ ਨਾਲ ਪੜ੍ਹਾਈ ਕਰਨ ਵਾਲੀਆਂ 02 ਹੋਣਹਾਰ ਵਿਦਿਆਰਥਣਾਂ ਕਰੀਨਾ ਅਤੇ ਕਿਰਨਾਂ ਦੇ ਪੜ੍ਹਾਈ ਦੇ ਜਜ਼ਬੇ ਨੂੰ ਦੇਖਦੇ ਹੋਏ, ਮਾਨਯੋਗ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਜੀ ਦੀ ਪਹਿਲ ਤੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ.
ਉਹਨਾ ਨੇ ਨਿੱਜੀ ਰੂਪ ਵਿੱਚ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਅਤੇ ਵਿਭਾਗ ਵੱਲੋਂ ਵਿਦਿਆਰਥਣਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ.