ਸਿੱਖਿਆ ਪ੍ਰੋਵਾਈਡਰ ਆਪਣੀਆਂ ਮੰਗਾਂ ਨੂੰ ਲੈ ਕੇ 23 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਖਾਉਣਗੇ ਕਾਲੀਆਂ ਝੰਡੀਆਂ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਸਿੱਖਿਆ ਪ੍ਰੋਵਾਈਡਰ ਅਧਿਆਪਕ ਜੋ ਕਿ 10 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜਾ ਰਹੇ ਹਨ। ਉਨ•ਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ । ਸੂਬਾ ਸਰਕਾਰ ਮਹਿਜ਼ ਸਿਰਫ 7500 ਤੋਂ ਲੈ ਕੇ 9000 ਰੁਪਏ ਦੇ ਕੇ ਕੋਝਾ ਮਜ਼ਾਕ ਕਰ ਰਹੀ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਜਸਬੀਰ ਸਿੰਘ ਨੇ ਏ ਡੀ ਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਦੇਣ ਮੌਕੇ ਕੀਤਾ। ਉਨ•ਾਂ ਨੇ ਕਿਹਾ ਕਿ ਰੈਗੂਲਰ ਪੇ ਗ੍ਰੇਡ ਲੈਣ ਲਈ ਸਿੱਖਿਆ ਪ੍ਰੋਵਾਈਡਰ ਜਥੇਬੰਦੀ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਮੌਜ਼ੂਦਾ ਸੂਬਾ ਸਰਕਾਰ ਨੇ ਰੈਗੂਲਰ ਤਾਂ ਹੀ ਕਰਨਾ ਹੈ, ਉਨ•ਾਂ ਦੀਆਂ ਘੱਟ ਤਨਖਾਹਾਂ ਵੀ ਸਮੇਂ ਸਿਰ ਮੁੱਖ ਦਫਤਰ ਤੋਂ ਜ਼ਾਰੀ ਨਹੀਂ ਹੁੰਦੀਆਂ। ਪ੍ਰਧਾਨ ਨੇ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਸਿੱਖਿਆ ਨੂੰ ਤਨਖਾਹਾਂ ਨਹੀਂ ਮਿਲੀਆ। ਜੇਕਰ ਜਲਦ ਮੁੱਖ ਦਫਤਰ ਨੇ ਮਾਰਚ ਤੱਕ ਦਾ ਬਜਟ ਜਾਰੀ ਨਾ ਕੀਤਾ ਅਤੇ ਰੈਗੂਲਰ ਦੀ ਪ੍ਰੋਪੋਜ਼ਲ ਨੂੰ ਸੂਬਾ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਨੇ ਜਲਦ ਤਿਆਰ ਨਾ ਕੀਤਾ ਤਾਂ 23 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ। ਸੂਬਾ ਸਰਕਾਰ ਦੀ ਅਕਾਲੀ ਭਾਜਪਾ ਸਰਕਾਰ ਨੇ ਲਾਰਿਆ ਤੋਂ ਸਿਵਾਏ ਕੁਝ ਨਾ ਦਿੱਤਾ। ਜੇਕਰ ਪ੍ਰਸ਼ਾਸਨ ਅਤੇ ਮੌਜ਼ੂਦਾਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਵਾ ਕੇ ਕੋਈ ਹੱਕ ਨਾ ਕਰਵਾਇਆ ਤਾਂ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਸਿੱਖਿਆ ਪ੍ਰੋਵਾਈਡਰਾਂ ਨੇ ਮੰਗਾਂ ਅਤੇ ਸਮੱਸਿਆਵਾਂ ਦਾ ਮੰਗ ਪੱਤਰ ਏ ਡੀ ਸੀ ਨੂੰ ਸੌਂਪਿਆ। ਸਿੱਖਿਆ ਪ੍ਰੋਵਾਈਡਰ ਦੇ ਵਫਦ ਵਿਚ ਹਰਜਿੰਦਰ ਸਿੰਘ ਕੈਸ਼ੀਅਰ, ਸੁਰਜੀਤ ਸਿੰਘ, ਹਰੀਸ਼ ਕੁਮਾਰ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ, ਅਨਵਰ, ਅਮਰਜੀਤ ਸਿੰਘ, ਰਾਜ ਕੁਮਾਰ, ਅਮਰੀਕ ਸਿੰਘ, ਅਸ਼ੋਕ ਕੁਮਾਰ, ਜਗਸੀਰ ਸਿੰਘ, ਜਗਸੀਰ ਸਿੰਘ ਗੁਰੁਹਰਸਹਾਏ, ਰਮਨ ਦੁੱਗਲ ਅਤੇ ਹੋਰ ਵੀ ਅਧਿਆਪਕ ਹਾਜ਼ਰ ਸਨ।