Ferozepur News

ਸਿੱਖਿਆ ਦੇ ਕੰਮ ਨੂੰ ਸਮੇਂ ਸਿਰ ਨੇਪੇਰੇ ਚਾੜਣ ਲਈ ਬਲਾਕ ਅਧਿਕਾਰੀਆ ਦੀ ਮੀਟਿੰਗ  

IMG-20160125-WA042ਫਿਰੋਜ਼ਪੁਰ 25 ਜਨਵਰੀ  (ਏ.ਸੀ.ਚਾਵਲਾ ) ਨਵ ਨਿਯੁਕਤ ਜ਼ਿਲ•ਾ ਸਿੱਖਿਆ ਅਫਸਰ ਅਮਰਜੀਤ ਸਿੰਘ ਖੋਖਰ ਵੱਲੋਂ ਅੱਜ ਮਿਤੀ 25 ਜਨਵਰੀ 2016 ਨੂੰ ਸਿੱਖਿਆ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜ਼ਿਲ•ਾ ਸਿੱਖਿਆ ਅਫਸਰ ਵੱਲੋਂ ਸਮੂਹ ਅਧਿਕਾਰੀਆ ਨੂੰ ਸਕੂਲਾ ਵਿਚ ਚੱਲ ਰਹੇ ਕੰਮ ਸਮੇ ਸਿਰ ਨੇਪਰੇ ਚਾੜਣ ਦੀ ਹਦਾਇਤ ਕੀਤੀ ਗਈ। ਉਨ•ਾਂ ਵੱਲੋਂ ਸਕੂਲ਼ਾਂ ਵਿਚ ਚੱਲ ਰਹੇ ਸਿਵਲ ਵਰਕਸ ਦੇ ਕੰਮ,ਸਕੂਲ ਮੈਨੇਜਮੈਨਟ ਕਮੇਟੀਆ ਦੀਆ ਮੀਟਿੰਗ,ਮਿਡ ਡੇ ਮੀਲ ਅਤੇ ਜਨਰਲ ਚੱਲ ਰਹੇ ਕੰਮਾਂ ਸਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤੋਂ ਜ਼ਾਇਜ਼ਾ ਲਿਆ ਗਿਆ। ਇਸ ਮੋਕੇ ਮੀਟਿੰਗ ਵਿਚ ਉੱਪ ਜ਼ਿਲ•ਾਂ ਸਿੱਖਿਆ ਅਫਸਰ ਸ. ਪ੍ਰਗਟ ਸਿੰਘ ਬਰਾੜ,ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ ਸਰਬਜੀਤ ਸਿੰਘ,ਸੁਖਦੇਵ ਸਿੰਘ,ਸੁਪਰਡੈਂਟ ਰਜਿੰਦਰ ਕੱਕੜਅਤੇ ਦਫਤਰੀ ਸਟਾਫ ਹਾਜ਼ਰ ਸਨ।

Related Articles

Back to top button