ਸਿਹਤ ਵਿਭਾਗ 10 ਫਰਵਰੀ ਨੂੰ ਮਨਾਏਗਾ ਡੀ-ਵਾਰਮਿੰਗ ਡੇਅ : ਜਸਲੀਨ ਕੌਰ
ਫਿਰੋਜ਼ਪੁਰ 5 ਫਰਵਰੀ (ਏ.ਸੀ.ਚਾਵਲਾ)ਜ਼ਿਲ•ਾ ਸਿਹਤ ਵਿਭਾਗ ਵੱਲੋਂ 10 ਫਰਵਰੀ 2016 ਨੂੰ ਡੀ ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਮਿਸ ਜਸਲੀਨ ਕੋਰ ਸੰਧੂ ਸਹਾਇਕ ਕਮਿਸ਼ਨਰ (ਜਨ:) ਨੇ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਉਨ•ਾਂ ਦੱਸਿਆ ਕਿ ਜ਼ਿਲੇ• ਦੇ 1146 ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਅਤੇ 1139 ਰਜਿਸਟਰਡ ਆਂਗਣਵਾੜੀ ਸੈਂਟਰਾਂ ਵਿਚ ਕੁੱਲ 252190 ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆ ਗੋਲੀਆਂ ਖਵਾਈਆਂ ਜਾਣਗੀਆਂ। ਇਸ ਸੰਬੰਧੀ ਲੋੜੀਂਦੀ ਸਪਲਾਈ ਜ਼ਿਲ•ਾ ਸਿਖਿਆ ਅਫਸਰ, ਜ਼ਿਲ•ਾ ਪ੍ਰੋਗਰਾਮ ਅਫਸਰ ਆਈਸੀਡੀਐਸ ਫਿਰੋਜ਼ਪੁਰ ਨੂੰ ਪਹੁੰਚਾ ਦਿਤੀ ਗਈ ਹੈ। ਇਹ ਗੋਲੀ ਦੁਪਹਿਰ ਦੇ ਖਾਣੇ ਤੋਂ ਬਾਅਦ ਹੀ ਖਵਾਈ ਜਾਵੇਗੀ, ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਸ ਦਿਨ ਸਾਰੇ ਬੱਚੇ ਹਾਜ਼ਰ ਰਹਿਣਗੇ। ਜੇਕਰ ਕੋਈ ਬੱਚਾ ਗੈਰ ਹਾਜ਼ਰ ਰਹਿੰਦਾ ਹੈ ਤਾਂ ਗੋਲੀ ਅਗਲੇ ਦਿਨ ਖਵਾਈ ਜਾਵੇਗੀ। ਕਿਸੇ ਵੀ ਬੱਚੇ ਨੂੰ ਇਸ ਗੋਲੀ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਇਸ ਮੌਕੇ ਸਿਵਲ ਸਰਜਨ ਫਿਰੋਜ਼ਪੁਰ ਡਾ:ਪ੍ਰਦੀਪ ਚਾਵਲਾ ਵੱਲੋਂ ਮੀਟਿੰਗ ਵਿਚ ਆਏ ਸਿੱਖਿਆ ਵਿਭਾਗ ਅਤੇ ਆਈ.ਸੀ.ਡੀ.ਐਸ. (ਆਂਗਣਵਾੜੀ) ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਮਿਤੀ 10-02-2016 ਨੂੰ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ,ਪ੍ਰਾਈਵੇਟ ਸਕੂਲਾਂ ਅਤੇ ਸਮੂਹ ਆਂਗਣਵਾੜੀ ਸੈਂਟਰਾਂ ਦੇ 02 ਤੋਂ 19 ਸਾਲ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਐਲਬੈਂਡਾਂਜੋਲ (400 ਐਮ.ਜੀ.) ਦੀ ਦੂਸਰੀ ਖ਼ੁਰਾਕ ਖਵਾਈ ਜਾਣੀ ਹੈ। ਇਹ ਦਵਾਈ 02 ਤੋਂ 19 ਸਾਲ ਦੇ ਬੱਚਿਆਂ ਨੂੰ ਐਲਬੈਂਡਾਂਜੋਲ (400 ਐਮ.ਜੀ.) ਦੀ ਪੂਰੀ ਖ਼ੁਰਾਕ ਖਵਾਈ ਜਾਣੀ ਹੈ। ਸਿਵਲ ਸਰਜਨ,ਫਿਰੋਜ਼ਪੁਰ ਵੱਲੋਂ ਮੀਟਿੰਗ ਦੌਰਾਨ ਇਹ ਵੀ ਕਿਹਾ ਗਿਆ ਕਿ ਐਲਬੈਂਡਾਂਜੋਲ ਦੀ ਖ਼ੁਰਾਕ ਪੂਰੀ ਤਰ•ਾਂ ਸੁਰੱਖਿਅਤ ਹੈ। ਉਨ•ਾਂ ਬੱਚਿਆਂ ਦੇ ਮਾਪਿਆ ਨੂੰ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ•ਨ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਸਕੂਲ ਹੈਲਥ ਕੁਆਰਡੀਨੇਟਰ ਨੀਰਜ ਕੌਰ ਅਤੇ ਸ੍ਰੀਮਤੀ ਸ਼ਮੀਨ ਅਰੋੜਾ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜਰ ਸਨ।