ਸਿਹਤ ਵਿਭਾਗ ਵੱਲੋਂ ਸੰਵਿਧਾਨ ਦਿਵਸ ਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ
ਫਿਰੋਜ਼ਪੁਰ 26 ਨਵੰਬਰ (ਏ.ਸੀ.ਚਾਵਲਾ) ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਸੰਵਿਧਾਨ ਦਿਵਸ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ। ਉਨ•ਾਂ ਦੱਸਿਆਂ ਕਿ ਭਾਰਤ ਦੇ ਨਾਗਰਿਕਾਂ ਨੂੰ ਇਨਸਾਫ਼, ਸੁਤੰਤਰਤਾ ਤੇ ਸਮਾਨਤਾ ਆਦਿ ਅਧਿਕਾਰਾਂ ਦੀ ਪ੍ਰਾਪਤੀ ਲਈ ਡਾ: ਬੀ.ਆਰ.ਅੰਬੇਦਕਰ ਜੀ ਵੱਲੋਂ ਤਿਆਰ ਕੀਤਾ ਗਿਆ ਭਾਰਤੀ ਸੰਵਿਧਾਨ ਦਾ ਖਰੜਾ 26 ਨਵੰਬਰ, 1949 ਨੂੰ ਸੰਸਦ ਵਿੱਚ ਸੌਂਪਿਆ ਗਿਆ ਸੀ। ਉਨ•ਾਂ ਕਿਹਾ ਕਿ ਇਸ ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਮੌਲਿਕ ਅਧਿਕਾਰ ਪ੍ਰਾਪਤ ਹਨ ਅਤੇ ਦੇਸ਼ ਦੇ ਕਾਨੂੰਨ ਸਾਹਮਣੇ ਸਾਰੇ ਨਾਗਰਿਕ ਬਰਾਬਰ ਹਨ। ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਤਾਂ ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਜੀ ਵਲੋਂ ਲਏ ਗਏ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਸਾਡਾ ਦੇਸ਼ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇ। ਉਨ•ਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਾਰਤੀ ਸੰਵਿਧਾਨ ਅੱਗੇ ਆਪਣਾ ਸਿਰ ਵੀ ਝੁਕਾਉਣਾ ਚਾਹੀਦਾ ਹੈ। ਇਸ ਮੌਕੇ ਡਾ ਸੁਰਿੰਦਰ ਕੁਮਾਰ, ਜਿਲ•ਾ ਸਿਹਤ ਅਫਸਰ, ਸ੍ਰੀ ਇੰਦਰਜੀਤ ਭਾਟੀਆ ਸੁਪਰਡੈਂਟ, ਸ੍ਰੀਮਤੀ ਰਵੀ ਕਾਤਾਂ ਸੁਪਰਡੈਂਟ, ਸ੍ਰੀ.ਰਵੀ ਗੁਪਤਾ ਡਰੱਗ ਇੰਸਪੈਕਟਰ, ਸ੍ਰੀ ਵਿਕਾਸ ਕਾਲੜਾ ਸਟੈਨੋ, ਸ੍ਰੀ.ਚੰਦਨ ਰਾਣਾ ਅਤੇ ਸਮੂਹ ਦਫ਼ਤਰੀ ਅਮਲਾ ਹਾਜਰ ਸੀ।