Ferozepur News
ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਮੁਫ਼ਤ ਸਿਹਤ ਸਹੂਲਤਾਂ- ਸਿਵਲ ਸਰਜਨ
ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਮੁਫ਼ਤ ਸਿਹਤ ਸਹੂਲਤਾਂ- ਸਿਵਲ ਸਰਜਨ
ਫ਼ਿਰੋਜ਼ਪੁਰ, 1.10.2022: ਸਿਹਤ ਵਿਭਾਗ ਵਲੋਂ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਉਪਲੱਬਧ ਵੀ ਕਰਵਾਈਆਂ ਜਾਂਦੀਆ ਹਨ।ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ‘ਅੰਤਰਰਾਸ਼ਟਰੀ ਓਲਡਰ ਪਰਸਨਜ਼ ਦਿਵਸ’ ਨੂੰ ਸਮਰਪਿਤ ਇਕ ਸਿਹਤ ਸੁਨੇਹੇ ਵਿੱਚ ਕੀਤਾ।ਉਨ੍ਹਾਂ ਇਸ ਮੌਕੇ ਤੇ’ ਜਾਣਕਾਰੀ ਦਿੱਤੀ ਕਿ ਸਰਕਾਰੀ ਹਸਪਤਾਲਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫ਼ਤ ਪਰਚੀ ਅਲੱਗ ਲਾਈਨ ਮੁਫ਼ਤ ਜਾਂਚ,ਮੁਫ਼ਤ ਟੈਸਟ,ਮੁਫ਼ਤ ਫਿਜ਼ਿਓਥੈਰੇਪੀ ਆਦਿ ਦੀ ਸਹੂਲੀਅਤ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਬਜ਼ੁਰਗ ਲਈ 5 ਬੈੱਡ ਮਰਦਾਂ ਵਾਸਤੇ ਅਤੇ 5 ਬੈੱਡ ਔਰਤਾਂ ਵਾਸਤੇ ਰਾਖਵੇਂ ਰੱਖੇ ਗਏ ਹਨ।ਇਸ ਮੌਕੇ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਹੂਲਤ ਲਈ ਇੱਕ ਟੋਲ ਫਰੀ ‘14567’ਨੰਬਰ ਵੀ ਜਾਰੀ ਕੀਤਾ ਗਿਆ ਹੈ,ਜਿੱਥੇ ਉਹ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਫੋਨ ਕਰ ਸਕਦੇ ਹਨ।
ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਆਮ ਜਨਤਾ ਨੂੰ ਇਸ ਦਿਹਾੜੇ ਤੇ ਇਹ ਅਪੀਲ ਕੀਤੀ ਕਿ ਬਜ਼ੁਰਗਾਂ ਨੂੰ ਸਾਡੇ ਘਰਾਂ ਵਿੱਚ ਅਤੇ ਸਮਾਜ ਵਿੱਚ ਹਰ ਥਾਂ ਉਨ੍ਹਾਂ ਦਾ ਬਣਦਾ ਸਤਿਕਾਰ ਦਿੱਤਾ ਜਾਵੇ ਕਿਉਂਕਿ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਸਾਨੂੰ ਇਨ੍ਹਾਂ ਦੇ ਜੀਵਨ ਦੇ ਤਜਰਬੇ ਦਾ ਲਾਭ ਉਠਾਉਣਾ ਚਾਹੀਦਾ ਹੈ।