Ferozepur News
ਸਿਹਤ ਵਿਭਾਗ ਮੱਲਾਂਵਾਲਾ ਦੀ ਟੀਮ ਨੇ ਧਰਮਪੁਰਾ ਵਿੱਖੇ ਲਗਾਇਆ ਗਰਭਵਤੀ ਮਹਿਲਾਵਾਂ ਦੀ ਜਾਂਚ ਦਾ ਕੈਂਪ
ਸਿਹਤ ਵਿਭਾਗ ਮੱਲਾਂਵਾਲਾ ਦੀ ਟੀਮ ਨੇ ਧਰਮਪੁਰਾ ਵਿੱਖੇ ਲਗਾਇਆ ਗਰਭਵਤੀ ਮਹਿਲਾਵਾਂ ਦੀ ਜਾਂਚ ਦਾ ਕੈਂਪ
ਫਿਰੋਜ਼ਪੁਰ 13 ਜੂਨ 2022 — ਸਿਹਤ ਵਿਭਾਗ ਮੱਲਾਂਵਾਲਾ ਦੀ ਟੀਮ ਵੱਲੋਂ ਸਿਵਿਲ ਸਰਜਨ ਡਾ ਰਾਜਿੰਦਰ ਅਰੋਡ਼ਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਬਲਕਾਰ ਸਿੰਘ ਦੀ ਰਹਿਨੁਮਾਈ ਹੇਠ ਧਰਮਪੁਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਗਰਭਵਤੀ ਔਰਤਾਂ
ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ । ਉਥੇ ਹੀ ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਦਿੱਕਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਕੈਂਪ ਵਿੱਚ ਆਏ ਮਰੀਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਉਨ੍ਹਾਂ ਦੇ ਖੂਨ ਦੀ ਜਾਂਚ ਵੀ ਕੀਤੀ ਗਈ । ਇਸ ਮੌਕੇ ਮੈਡੀਕਲ ਅਫਸਰ ਮੱਲਾਂਵਾਲਾ ਡਾ ਪ੍ਰੀਤੀ ਗਰਗ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਸਮੇਂ ਸਮੇਂ ਸਿਰ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕੀ ਡਿਲਵਰੀ ਹੋਣ ਸਮੇਂ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ , ਸਮੇਂ ਸਿਰ ਜਾਂਚ ਨਾਲ ਜੱਚਾ ਬੱਚਾ ਦੋਨੋਂ ਹੀ ਸਵਸਥ ਰਹਿ ਸਕਦੇ ਨੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁੱਲ ਫ੍ਰੀ ਕੀਤਾ ਜਾਂਦਾ ਹੈ , ਜਿਸਦਾ ਫ਼ਾਇਦਾ ਮਰੀਜਾਂ ਨੂੰ ਜਰੂਰ ਚੁੱਕਣਾ ਚਾਹੀਦਾ ਹੈ