ਸਿਹਤ ਵਿਭਾਗ ਨੇ ਵਿਸ਼ਵ ਗਲੂਕੋਮਾ ਸਪਤਾਹ ਦੌਰਾਣ ਲਗਾਇਆ ਸਕਰੀਨਿੰਗ ਕੈਂਪ
ਸਿਹਤ ਵਿਭਾਗ ਨੇ ਵਿਸ਼ਵ ਗਲੂਕੋਮਾ ਸਪਤਾਹ ਦੌਰਾਣ ਲਗਾਇਆ ਸਕਰੀਨਿੰਗ ਕੈਂਪ
ਫਿਰੋਜ਼ਪੁਰ, 7.3.2922: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ਦੀ ਅਗਵਾਈ ਹੇਠ ਮਨਾਏ ਜਾ ਰਹੇ,ਵਿਸ਼ਵ ਗਲੂਕੋਮਾ ਹਫਤੇ ਦੌਰਾਣ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇੱਕ ਸਕਰੀਨਿੰਗ ਕੈਂਪ ਲਗਾਇਆ ਗਿਆ ਅਤੇ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ।
ਸਿਵਲ ਸਰਜਨ ਡਾ: ਅਰੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਗਤੀਵਿਧੀ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾ: ਅਰੋੜਾ ਨੇ ਅੱਖਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਨਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ।ਕਾਲੇ ਮੋਤੀਏ ਦੇ ਲੱਛਣਾਂ ਵਿੱਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ,ਪੜਣ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ,ਪ੍ਰਕਾਸ਼ ਦੇ ਦੁਆਲੇ ਰੰਗਦਾਰ ਚੱਕਰ,ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਦਿ੍ਰਸ਼ਟੀ ਦੀ ਅਚਾਨਕ ਹਾਨੀ,ਦਿ੍ਰਸ਼ਟੀ ਦਾ ਸੀਮਿਤ ਹੋਣਾ ਆਦਿ ਸ਼ਾਮਿਲ ਹਨ।
ਉਹਨਾਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਮੇ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਸ ਦਾ ਇਲਾਜ਼ ਕੀਤਾ ਜਾ ਸਕੇ।।ਨੇਤਰ ਰੋਗ ਮਾਹਿਰ ਡਾ.ਮਨਦੀਪ ਕੌਰ ਨੇ ਖੁਲਾਸਾ ਕੀਤਾ ਕਿ ਕਾਲੇ ਮੋਤੀਏ ਦਾ ਇਲਾਜ਼ ਸੰਭਵ ਹੈ ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ।
ਇਸ ਮੌਕੇ ਨੇਤਰ ਅਫਸਰ ਸੰਦੀਪ ਬਜ਼ਾਜ਼ ਨੇ ਵੀ ਅੱਖਾਂ ਦੀ ਸਿਹਤ ਸੰਭਾਲ ਬਾਰੇ ਦੱਸਿਆ ਅਤੇ ਸਕਰੀਨਿੰਗ ਕੈਂਪ ਵਿੱਚ 61 ਮਰੀਜਾਂ ਦੀ ਜਾਂਚ ਕੀਤੀ ਗਈ । ਇਸ ਅਵਸਰ ਐਸ.ਐਮ.ਓ. ਡਾ. ਭੁਪਿੰਦਰਜੀਤ ਕੌਰ, ਡਾ.ਗੁਰਮੇਜ ਗੁਰਾਇਆ, ਡਾ. ਮਨਦੀਪ ਕੌਰ, ਸੰਦੀਪ ਬਜਾਜ, ਰਜਨੀਕ ਕੌਰ, ਅੰਕੁਸ਼ ਕੁਮਾਰ, ਅਸ਼ੀਸ਼ ਭੰਡਾਰੀ ਆਦਿ ਹਾਜ਼ਿਰ ਸਨ।ਇਸ ਅਵਸਰ ਤੇ ਮਰੀਜ਼ਾਂ ਦੀ ਅੱਖਾਂ ਦੀ ਕਾਲੇ ਮੋਤੀਏ ਅਤੇ ਹੋਰ ਰੋਗਾਂ ਸਬੰਧੀ ਸਕਰੀਨਿੰਗ ਵੀ ਕੀਤੀ ਗਈ।