ਸਿਹਤ ਕਰਮਚਾਰੀਆਂ ਵਲੋਂ ਗੈਰ ਵਿਭਾਗੀ ਕੰਮਾਂ ਦਾ ਬਾਈਕਾਟ
ਗੁਰੂਹਰਸਹਾਏ, 24 ਅਪ੍ਰੈਲ (ਪਰਮਪਾਲ ਗੁਲਾਟੀ)- ਸਿਹਤ ਕਰਮਚਾਰੀਆਂ ਵਲੋਂ ਗੈਰ ਵਿਭਾਗੀ ਕੰਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ, ਇਸ ਸਬੰਧ ਵਿਚ ਮਲਟੀਪਰਪਜ ਹੈਲਥ ਇੰਮਪਲਾਈਜ ਯੂਨੀਅਨ ਦੇ ਫੈਸਲੇ ਅਧੀਨ ਬਲਾਕ ਗੁਰੂਹਰਸਹਾਏ ਦੇ ਸਮੂਹ ਮਲਟੀਪਰਪਜ ਯੂਨੀਅਨ ਵਲੋਂ ਫੈਸਲਾ ਲਿਆ ਗਿਆ ਕਿ ਏ.ਬੀ.ਐਨ.ਐਚ.ਪੀ.ਐਸ ਦੀ ਟਰੇਨਿੰਗ ਨਹੀਂ ਲਈ ਜਾਵੇਗੀ ਕਿਉਂਕਿ ਐਮ.ਪੀ.ਐਚ.ਡਬਲਯੂ ਉਪਰ ਬਹੁਤ ਸਾਰੇ ਕੰਮਾਂ ਦਾ ਵਰਕ ਲੋਡ ਪਹਿਲਾਂ ਹੀ ਜਿਆਦਾ ਹੈ। ਹਾਲ ਹੀ ਵਿਚ ਬਹੁਤ ਸਾਰੇ ਪ੍ਰੋਗਰਾਮ ਜਿਵੇਂ ਕਿ ਐਮ.ਆਰ. ਟੀਕਾਕਰਨ ਪ੍ਰੋਗਰਾਮ, ਇੰਦਰ ਧਨੁੱਸ਼, ਵਿਸ਼ੇਸ਼ ਟੀਕਾ ਕਰਨ ਕੈਂਪ ਚੱਲ ਰਹੇ ਹਨ। ਇਸ ਤੋਂ ਇਲਾਵਾ ਜਨਮ ਅਤੇ ਮੌਤ ਸਬੰਧੀ ਰਿਕਾਰਡ, ਟੀਕਾਕਰਨ ਪਰਿਵਾਰ ਨਿਯੋਜਨ, ਆਰ.ਸੀ.ਐਚ., ਜੱਚਾ ਬੱਚਾ ਸਿਹਤ ਸੇਵਾਵਾਂ, ਆਈ.ਡੀ.ਐਸ.ਪੀ. ਅਤੇ ਰੋਜਾਨਾਂ ਕਈ ਤਰ੍ਹਾਂ ਦੀਆਂ ਸਿਹਤ ਵਿਭਾਗ ਦੀਆਂ ਰਿਪੋਰਟਾਂ ਦਾ ਕੰਮ ਬਹੁਤ ਜਿਆਦਾ ਹੈ। ਸਿਹਤ ਬੀਮਾ ਯੋਜਨਾ ਸਬੰਧੀ ਵੈਰੀਫਿਕੇਸ਼ਨ ਕਰਨ ਸਬੰਧੀ ਅਤੇ ਹੋਰ ਕਈ ਕੰਮਾਂ ਦਾ ਬੋਝ ਐਮ.ਪੀ.ਡਬਲਯੂ ’ਤੇ ਪਾ ਕੇ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਕੰਮਾਂ ਲਈ ਡਿਊਟੀ ਸਮੇਂ ਤੋਂ ਬਾਅਦ ਅਤੇ ਗਜਟਿਡ ਛੁੱਟੀਆਂ ਵਾਲੇ ਦਿਨ ਵੀ ਇਹ ਸਾਰੇ ਕੰਮ ਕਰਵਾ ਕੇ ਮਾਨਸਿਕ ਅਤੇ ਪਰਿਵਾਰਕ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅੱਜ ਸੂਬਾ ਪੱਧਰੀ ਮਲਟੀਪਰਪਜ ਹੈਲਥ ਵਰਕਜ਼ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਇਹ ਕੰਮ ਸਬੰਧਤ ਮਹਿਕਮੇ ਦੇ ਕਰਮਚਾਰੀਆਂ ਤੋਂ ਕਰਵਾਇਆ ਜਾਵੇ ਜੇਕਰ ਇਹ ਸਭ ਲਗਾਤਾਰ ਚਲਦਾ ਰਿਹਾ ਤਾਂ ਸਟੇਟ ਯੂਨੀਅਨ ਵਲੋਂ ਸਿਹਤ ਮਹਿਕਮੇ ਦੀ ਬਹੁਤ ਜਰੂਰੀ ਐਮ.ਆਰ. ਕੰਪੇਨ ਦਾ ਬਾਈਕਾਟ ਕਰਨ ਬਾਰੇ ਮਜਬੂਰ ਹੋਣਾ ਪਵੇਗਾ। ਇਸ ਮੌਕੇ ਚੇਅਰਮੈਨ ਜਸਵਿੰਦਰ ਸਿੰਘ ਸੰਧੂ, ਪ੍ਰੀਤਮ ਸਿੰਘ ਕੰਬੋਜ਼, ਇੰਦਰਜੀਤ ਕੰਬੋਜ਼, ਗੁਰਲਾਲ ਸਿੰਘ, ਲਖਵਿੰਦਰ ਕੌਰ, ਰਵਿੰਦਰਜੀਤ ਕੌਰ ਐਮ.ਪੀ.ਐਚ.ਡਬਲਯੂ, ਇੰਦਰਜੀਤ ਕੌਰ, ਬਿੰਦਰ ਕੌਰ, ਪ੍ਰਵੀਨ ਰਾਣੀ, ਹਰਬੀਰ ਕੌਰ, ਮਨਜੀਤ ਰਾਣੀ, ਪਰਮਜੀਤ ਕੌਰ, ਗੁਰਦਿਆਲ ਕੌਰ, ਜਸਬੀਰ ਰਾਣੀ ਅਤੇ ਕਿਰਨਪਾਲ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।