ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇਹਾਂ ਦੀ ਸੰਭਾਲ ਲਈ ਸੋਢੀ ਪਰਿਵਾਰ ਨੇ ਹਸਪਤਾਲ ਨੂੰ 2 ਡੀਪ-ਫਰੀਜ਼ਰ ਸੌਂਪੇ, ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇਹਾਂ ਦੀ ਸੰਭਾਲ ਲਈ ਸੋਢੀ ਪਰਿਵਾਰ ਨੇ ਹਸਪਤਾਲ ਨੂੰ 2 ਡੀਪ-ਫਰੀਜ਼ਰ ਸੌਂਪੇ, ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
ਫ਼ਿਰੋਜ਼ਪੁਰ 28 ਮਈ ( ) ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇਹਾਂ ਦੀ ਸੰਭਾਲ ਲਈ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਵਿਅਕਤੀ ਸੋਹਣ ਸਿੰਘ ਸੋਢੀ ਵੱਲੋਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ, ਐਸਡੀਐਮ ਅਮਿੱਤ ਗੁਪਤਾ ਦੀ ਮੌਜੂਦਗੀ ਵਿਚ ਹਸਪਤਾਲ ਨੂੰ 2 ਡੀਪ-ਫਰੀਜ਼ਰ ਸੌਂਪੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਸੋਢੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਪਹਿਲਾਂ 4 ਡੀਪ-ਫਰੀਜ਼ਰ ਸੀ ਅਤੇ 2 ਡੀਪ-ਫਰੀਜ਼ਰ ਅੱਜ ਸੋਹਣ ਸਿੰਘ ਸੋਢੀ ਵੱਲੋਂ ਹਸਪਤਾਲ ਨੂੰ ਸਮਰਪਿਤ ਕੀਤੇ ਗਏ ਹਨ, ਜਿਸ ਦੀ ਕੀਮਤ 1.35 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਹੋ ਜਿਹੀ ਸਥਿਤੀ ਹੁੰਦੀ ਹੈ ਕਿ ਮ੍ਰਿਤਕ ਦੇਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਉਦੋਂ ਇਨ੍ਹਾਂ ਡੀਪ-ਫਰੀਜ਼ਰ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਇਸ ਲਈ ਇਨ੍ਹਾਂ ਦਾ ਹੋਣਾ ਜ਼ਰੂਰੀ ਹੈ ਤੇ ਹੁਣ ਫ਼ਿਰੋਜ਼ਪੁਰ ਹਸਪਤਾਲ ਵਿਖੇ ਕੁੱਲ 6 ਡੀਪ-ਫਰੀਜ਼ਰ ਹਨ।
ਉਨ੍ਹਾਂ ਦੱਸਿਆ ਕਿ ਸੋਹਣ ਸਿੰਘ ਸੋਢੀ ਫਿਰੋਜ਼ਪੁਰ ਦਾ ਮਾਮਲਾ ਵੱਟਸਐਪ ਗਰੁੱਪ ਦੇ ਇੱਕ ਮੈਬਰ ਹਨ, ਅਤੇ ਇਸ ਗਰੁੱਪ ਦੇ ਮੈਂਬਰਾਂ ਵੱਲੋਂ ਪਹਿਲਾਂ ਵੀ ਮਿਲ ਕੇ ਸਿਵਲ ਹਸਪਤਾਲ ਲਈ ਵੈਂਟੀਲੇਟਰ ਭੇਟ ਕੀਤਾ ਗਿਆ ਹੈ ਅਤੇ ਅੱਜ ਇਸ ਗਰੁੱਪ ਦੇ ਹੀ ਮੈਂਬਰ ਸੋਹਣ ਸਿੰਘ ਸੋਢੀ ਵੱਲੋਂ ਇਹ ਡੀਪ ਫਰੀਜ਼ਰ ਭੇਟ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਹਣ ਸਿੰਘ ਸੋਢੀ ਅਤੇ ਵੱਟਸਐਪ ਗਰੁੱਪ ਫ਼ਿਰੋਜ਼ਪੁਰ ਦਾ ਮਾਮਲਾ ਦਾ ਧੰਨਵਾਦ ਕੀਤਾ।
ਇਸ ਦੌਰਾਨ ਵੱਟਸਐਪ ਗਰੁੱਪ ਦੇ ਇੱਕ ਮੈਂਬਰ ਰਾਜਿੰਦਰ ਮਲਹੋਤਰਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦਾ ਮਾਮਲਾ ਵੱਟਸਐਪ ਗਰੁੱਪ ਵੱਲੋਂ ਡੀਪ-ਫਰੀਜ਼ਰ ਸਬੰਧੀ ਮਸਲਾ ਗਰੁੱਪ ਵਿੱਚ ਉਠਾਇਆ ਗਿਆ ਸੀ, ਜਿਸ ਤੇ ਸੋਹਣ ਸਿੰਘ ਸੋਢੀ ਨੇ ਇਸ ਤੇ ਆਪਣੀ ਜ਼ਿੰਮੇਵਾਰੀ ਲੈਂਦਿਆਂ ਇਹ ਡੀਪ-ਫਰੀਜ਼ਰ ਸਿਵਲ ਹਸਪਤਾਲ ਨੂੰ ਸੌਂਪੇ। ਉਨ੍ਹਾਂ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਵਿਖੇ ਡੀਪ ਫਰੀਜ਼ਰ ਵਿਚੋਂ ਇੱਕ ਡੀਪ-ਫਰੀਜ਼ਰ ਨੂੰ ਰਿਪੇਅਰ ਦੀ ਲੋੜ ਹੈ ਉਸ ਦੀ ਰਿਪੇਅਰ ਵੀ ਗਰੁੱਪ ਵੱਲੋਂ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ. ਨਵਦੀਪ ਸਿੰਘ, ਐਸਐਮਓ ਡਾ. ਅਵਿਨਾਸ਼ ਜਿੰਦਲ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਡੀਸੀਐਮ ਗਰੁੱਪ ਦੇ ਸੀਈਓ ਅਨੀਰੁੱਧ ਗੁਪਤਾ ਹਾਜ਼ਰ ਸਨ।