ਸਿਵਲ ਸਰਜਨ ਫਿਰੋਜ਼ਪੁਰ ਖਿਲਾਫ ਸਿਹਤ ਕਾਮੇ ਅਤੇ ਆਸ਼ਾ ਵਰਕਰਾਂ ਵਲੋਂ ਸ਼ਾਂਤ ਮਈ ਧਰਨਾ
ਫਿਰੋਜ਼ਪੁਰ 14 ਮÂਂੀ (ਏ. ਸੀ. ਚਾਵਲਾ) ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ•ਾ ਫਿਰੋਜ਼ਪੁਰ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਦੇ ਸਾਹਮਣੇ ਜ਼ਿਲ•ਾ ਪ੍ਰਧਾਨ ਕੁਲਵੰਤ ਸਿੰਘ ਕੱਸੋਆਣਾ, ਜ਼ਿਲ•ਾ ਜਨਰਲ ਸਕੱਤਰ ਸੁਧੀਰ ਐਲਕਜੈਂਡਰ, ਸੂਬਾਈ ਜਨਰਲ ਸਕੱਤਰ ਐਲਵੀਨ ਭੱਟੀ ਦੀ ਅਗਵਾਈ ਵਿਚ ਸ਼ਾਂਤੀਪੂਰਵਕ ਧਰਨਾ ਦਿੱਤਾ ਗਿਆ। ਪੈਰਾ ਮੈਡੀਕਲ ਦੇ 2 ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਅਚਾਨਕ ਮੌਤ ਹੋਣ ਕਾਰਨ ਕੋਈ ਵੀ ਨਾਅਰੇਬਾਜ਼ੀ ਸਿਵਲ ਸਰਜਨ ਵਿਰੁੱਧ ਨਹੀਂ ਕੀਤੀ ਗਈ, ਪਰ ਫਿਰ ਵੀ ਸਮੂਹਿਕ ਤੌਰ ਤੇ ਸਿਵਲ ਸਰਜਨ ਫਿਰੋਜ਼ਪੁਰ ਵਲੋਂ ਜਾਰੀ ਕੀਤੀ ਗਈ ਮੀਟਿੰਗ ਪ੍ਰਸੀਡਿੰਗ ਤੇ ਆਪਣਾ ਜਥੇਬੰਦਕ ਪ੍ਰਤੀਕਰਮ ਦਿੰਦਿਆਂ ਐਲਵਿਨ ਭੱਟੀ ਅਤੇ ਸੁਧੀਰ ਐਲਕਜੈਂਡਰ ਨੇ ਸਿਵਲ ਸਰਜਨ ਫਿਰੋਜ਼ਪੁਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੇ ਗੱਲਬਾਤ ਰਾਹੀਂ ਨਿਪਟਾਰਾ ਨਾ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ•ਾਂ ਆਖਿਆ ਕਿ ਜੇਕਰ ਉਕਤ ਮੰਗਾਂ ਦਾ ਨਿਪਟਾਰਾ 20 ਮਈ 2015 ਤੱਕ ਨਾ ਕੀਤਾ ਗਿਆ ਤਾਂ ਜਥੇਬੰਦੀ ਮਜ਼ਬੂਰਨ 21 ਮਈ 2015 ਨੂੰ ਫਿਰ ਸਿਵਲ ਸਰਜਨ ਫਿਰੋਜ਼ਪੁਰ ਵਿਰੁੱਧ ਧਰਨਾ ਦੇਣ ਲਈ ਮਜ਼ਬੂਰ ਹੋਵੇਗੀ। ਜਿਸ ਦੀ ਪੂਰਨ ਜ਼ਿੰਮੇਵਾਰੀ ਉਸ ਦੀ ਹੋਵੇਗੀ। ਧਰਨੇ ਨੂੰ ਸੁਖਦੇਵ ਯਾਦਵ, ਕਾਲਾ ਸਿੰਘ, ਭੁਪਿੰਦਰ ਸੋਨੀ, ਮਾਨ ਸਿੰਘ ਸੰਧੂ, ਕਿਸ਼ਨ ਸਿੰਘ, ਰਾਮ ਪ੍ਰਸਾਦ, ਰਮੇਸ਼ ਕੁਮਾਰੀ, ਕੁਲਵਿੰਦਰ ਕੌਰ ਤੋਂ ਇਲਾਵਾ ਆਸ਼ਾ ਵਰਕਰ ਦੀ ਸੀਨੀਅਰ ਮੀਤ ਪ੍ਰਧਾਨ ਸੰਤੋਸ਼ ਕੁਮਾਰੀ ਸੋਢੀ ਨਗਰ, ਰਜਵੰਤ ਕੌਰ, ਕੌਸ਼ਲਿਆ ਆਦਿ ਨੇ ਸੰਬੋਧਨ ਕੀਤਾ।