ਸਿਵਲ ਡਿਫੈਂਸ ਦੇ ‘ਰਿਵੇਮਪਿੰਗ ਕੈਂਪਾਂ’’ ਦੀ ਹੋਈ ਸਮਾਪਤੀ,ਕੈਂਪਾਂ ਵਿਚ 600 ਤੋਂ ਵੱਧ ਵਲੰਟੀਅਰਾਂ ਨੇ ਲਿਆ ਭਾਗ
ਲੰਟੀਅਰਾਂ ਨੂੰ ‘ ਆਫਤਾਂ’ ਤੋਂ ਬਚਾਅ ਲਈ ਦਿੱਤੀ ਗਈ ਟਰੇਨਿੰਗ: ਚਰਨਜੀਤ ਸਿੰਘ
ਸਿਵਲ ਡਿਫੈਂਸ ਦੇ ‘ਰਿਵੇਮਪਿੰਗ ਕੈਂਪਾਂ’’ ਦੀ ਹੋਈ ਸਮਾਪਤੀ,
- ਕੈਂਪਾਂ ਵਿਚ 600 ਤੋਂ ਵੱਧ ਵਲੰਟੀਅਰਾਂ ਨੇ ਲਿਆ ਭਾਗ
- ਵਲੰਟੀਅਰਾਂ ਨੂੰ ‘ ਆਫਤਾਂ’ ਤੋਂ ਬਚਾਅ ਲਈ ਦਿੱਤੀ ਗਈ ਟਰੇਨਿੰਗ: ਚਰਨਜੀਤ ਸਿੰਘ
ਫਿਰੋਜ਼ਪੁਰ 5 ਮਈ 2023:
24 ਅਪ੍ਰੈਲ ਤੋਂ ਸ਼ੁਰੂ ਹੋਏ ਸਿਵਲ ਡਿਫੈਂਸ ਫਿਰੋਜ਼ਪੁਰ ਦੇ ‘‘ਰਿਵੇਮਪਿੰਗ ਆਫ ਸਿਵਲ ਡਿਫੈਂਸ’’ ਕੈਂਪਾਂ ਦੀ ਸਥਾਨਕ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਮਾਪਤੀ ਹੋਈ ਅਤੇ ਕੈਂਪਾਂ ਦੀ ਸਮਾਪਤੀ ਮੌਕੇ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਦੇ ਡਵੀਜ਼ਲਲ ਕਮਾਂਡੈਂਟ ਚਰਨਜੀਤ ਸਿੰਘ ਵੱਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।
ਡਵੀਜ਼ਲਲ ਕਮਾਂਡੈਂਟ ਚਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾ ਵਿੱਚ 600 ਤੋਂ ਵੱਧ ਵਲੰਟੀਅਰਾਂ ਵੱਲੋਂ ਭਾਗ ਲਿਆ ਗਿਆ, ਜਿਨ੍ਹਾਂ ਨੂੰ ਆਫਤਾਂ’ ਤੋਂ ਬਚਾਅ ਲਈ ਦਿੱਤੀ ਟਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 24 ਅਪ੍ਰੈਲ ਤੋਂ 26 ਅਪ੍ਰੈਲ ਨੂੰ ਲਗਾਇਆ ਗਿਆ ਅਤੇ ਦੂਜੇ ਕੈਂਪ ਦਾ ਆਗਾਜ਼ 2 ਮਈ ਨੂੰ ਐਡਵੋਕੇਟ ਅਜੇ ਬੱਤਾ ਵੱਲੋਂ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਕੀਤਾ ਗਿਆ ਸੀ। ਕੈਂਪ ਦੌਰਾਨ ਐੱਨਸੀਸੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਵੀ ਪੂਰਾ ਸਹਿਯੋਗ ਰਿਹਾ।
ਉਨ੍ਹਾਂ ਦੱਸਿਆ ਕਿ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਦੇ ਡੀਜੀਪੀ ਸੰਜੀਵ ਕਾਲੜਾ ਆਈਪੀਐਸ ਦੀ ਯੋਗ ਅਗੁਵਾਈ ਵਿਚ ਪੰਜਾਬ ਭਰ ਵਿਚ ਰਿਵੈਂਪਿੰਗ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ, ਉਦੋਂ ਹੀ ਸਿਵਲ ਡਿਫੈਂਸ ਅਤੇ ਹੋਮਗਾਰਡਜ਼ ਹਰ ਵੇਲੇ ਤਿਆਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਕਾਰਗਿਲ ਦੀ ਲੜਾਈ ਮੌਕੇ ਅਤੇ ਦੇਸ਼ ਦੀ ਪਾਰਲੀਮੈਂਟ ’ਤੇ ਹੋਏ ਹਮਲੇ ਸਮੇਂ ਪੈਦਾ ਹੋਏ ਹਲਾਤਾਂ ਮੌਕੇ ਸਿਵਲ ਡਿਫੈਂਸ ਪੂਰੀ ਤਰਾਂ ਤਿਆਰ ਸੀ ਅਤੇ ਫਿਰੋਜ਼ਪੁਰ ਵਿਖੇ ਤਿਆਰੀ ਦੇ ਨਾਲ ਨਾਲ ਉਨ੍ਹਾਂ ਵੱਲੋਂ ਕਈ ਰਿਹਰਸਲਾਂ ਵੀ ਕੀਤੀਆਂ ਗਈਆਂ।
ਇਸ ਮੋਕੇ ਬਟਾਲਿਅਨ ਕਮਾਂਡੈਂਟ ਅਨਿਲ ਪਰੂਥੀ ਅਤੇ ਜ਼ਿਲ੍ਹਾ ਕਮਾਂਡੈਂਟ ਰਜਿੰਦਰ ਕਿ੍ਸ਼ਨ ਨੇ ਕਿਹਾ ਕਿ ਹੜ੍ਹ, ਭੂਚਾਲ ਜਾਂ ਅਸਮਾਨੀ ਬਿਜਲੀ ਡਿੱਗਣ ਜਿਹੀਆਂ ਕੁਦਰਤੀ ਆਫਤਾਂ ਹੋਣ ਜਾਂ ਕਿਸੇ ਸੜਕੀ ਹਾਦਸੇ ਅਤੇ ਅੱਗਜਨੀ ਜਿਹੀਆਂ ਮਨੁੱਖ ਨਿਰਮਿਤ ਆਫਤਾਂ ਹੋਣ, ਉਨ੍ਹਾਂ ਦਾ ਸਾਹਮਣਾ ਕਰਨ ਲਈ ਤਕਨੀਕੀ ਜਾਣਕਾਰੀ ਅਤੇ ਟਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਅੱਗ ਨੂੰ ਪਾਣੀ ਨਾਲ ਹੀ ਨਹੀਂ ਬੁਝਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਵੇਂ ਤੇਲ ਜਾਂ ਸ਼ਾਰਟ ਸਰਕਿਟ ਨਾਲ ਲੱਗੀ ਅੱਗ ’ਤੇ ਪਾਣੀ ਪਾਉਣਾ ਖਤਰਨਾਕ ਹੋ ਸਕਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸੜਕੀ ਹਾਦਸੇ ਦੇ ਮੌਕੇ ਕਿਸੇ ਨੂੰ ਕਿਵੇਂ ਹਾਦਸਾਗ੍ਰਸਤ ਵਾਹਨ ਵਿਚੋਂ ਕੱਢਣਾ ਹੈ, ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਬੇਸੁੱਧ ਵਿਅਕਤੀ ਦੇ ਮੂੰਹ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ। ਕਈ ਵਾਰ ਟੁਟੀਆਂ ਪਸਲੀਆਂ ਦੇ ਦਬਾਅ ਨਾਲ ਪਾਣੀ ਸਿੱਧਾ ਸਾਹ ਨਲੀ ਵਿਚ ਹੀ ਚਲਾ ਜਾਂਦਾ ਹੈ।
ਕੈਂਪ ਵਿਚ ਉਚੇਚੇ ਤੌਰ ’ਤੇ ਪਹੁੰਚੇ ਡਾਕਟਰ ਰਾਮੇਸ਼ਵਰ ਕਟਾਰਾ ਨੇ ਤਿੰਨ ਦਿਨਾਂ ਕੈਂਪ ਵਿਚ ਸਾਰੇ ਵਲੰਟੀਅਰਾਂ ਨੂੰ ਬਹੁਤ ਸਾਰੀਆਂ ਅਹਿਮ ਜਾਣਕਾਰੀਆਂ ਦਿੱਤੀਆਂ। ਪ੍ਰਿੰਸੀਪਲ ਸੁਨੀਤਾ ਰੰਗਬੁਲਾ ਦੀ ਅਗਵਾਈ ਵਿਚ ਸਕੂਲ ਵੱਲੋਂ ਕੈਂਪਾਂ ਦੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਇਸ ਮੌਕੇ ਜ਼ਿਲ੍ਹਾ ਕਮਾਂਡੈਂਟ ਰਜਿੰਦਰ ਕ੍ਰਿਸ਼ਨ, ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਡਿਪਟੀ ਚੀਫ ਵਾਰਡਨ ਪ੍ਰੇਮ ਨਾਥ ਸ਼ਰਮਾ , ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਰੰਗਬੁਲਾ ਅਤੇ ਡਾਕਟਰ ਰਾਮੇਸ਼ਵਰ ਕਟਾਰਾ, ਪੋਸਟ ਵਾਰਡਨ ਰਜਨੀਸ਼ ਕੁਮਾਰ , ਸਟੋਰ ਸੁਪਰਡੈਂਟ ਰੁਪਿੰਦਰ ਸਿੰਘ, ਪਲਾਟੂਨ ਕਮਾਂਡੈਂਟ ਅਨੀਸ਼ ਗੁਪਤਾ, ਕੋਟਕਪੂਰਾ ਦੇ ਡਿਪਟੀ ਚੀਫ ਵਾਰਡਨ ਦਵਿੰਦਰ ਕੁਮਾਰ ,ਮੈਡਮ ਨਿਰਮਲਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਹਾਜ਼ਰ ਸੀ।