ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੁੱਲੜਬਾਜੀ ਦੀ ਕੀਤੀ ਨਿਖੇਧੀ
ਫਿਰੋਜ਼ਪੁਰ 24 ਨਵੰਬਰ (): ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫਿਰੋਜ਼ਪੁਰ ਦੀ ਮੀਟਿੰਗ ਬਲਜਿੰਦਰ ਸਿੰਘ ਜੋਸਨ ਸੀਨੀਅਰ ਮੀਤ ਪ੍ਰਧਾਨ ਅਤੇ ਸੰਤੋਖ ਸਿੰਘ ਤੱਖੀ ਜ਼ਿਲ•ਾ ਜਨਰਲ ਸਕੱਤਰ ਦੀ ਪ੍ਰਧਾਨਗੀ ਵਿਚ ਪਟਵਾਰ ਖਾਨਾ ਵਿਚ ਹੋਈ। ਮੀਟਿੰਗ ਵਿਚ ਸਿਮਰਜੀਤ ਸਿੰਘ ਬੈਂਸ ਵਿਧਾਇਕ ਅਤੇ ਉਸ ਦੇ ਸਾਥੀਆਂ ਵੱਲੋਂ 13 ਨਵੰਬਰ 2017 ਨੂੰ ਪਿੰਡ ਗਿੱਲ-2 ਜ਼ਿਲ•ਾ ਲੁਧਿਆਣਾ ਵਿਚ ਪਟਵਾਰ ਖਾਨੇ ਵਿਚ ਕੀਤੀ ਹੁੱਲੜਬਾਜ਼ੀ ਦੀ ਨਿਖੇਧੀ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਜੇਕਰ ਜ਼ਿਲ•ਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਾਥੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਤਹਿਸੀਲ ਫਿਰੋਜ਼ਪੁਰ ਦੇ ਸਮੂਹ ਪਟਵਾਰੀ 27 ਨਵੰਬਰ 2017 ਦਿਨ ਸੋਮਵਾਰ ਤੋਂ ਵਾਧੂ ਪਟਵਾਰ ਹਲਕਿਆਂ ਦਾ ਕੰਮ ਛੱਡਣ ਲਈ ਮਜ਼ਬੂਰ ਹੋਣਗੇ ਅਤੇ ਵਾਧੂ ਪਟਵਾਰ ਹਲਕਿਆਂ ਦਾ ਰਿਕਾਰਡ ਤਹਿਸੀਲ ਦਫਤਰ ਵਿਖੇ ਜਮ•ਾ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਸਮੁੱਚੀ ਜ਼ਿੰਮੇਵਾਰੀ ਜ਼ਿਲ•ਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਨੂੰ ਰਾਕੇਸ਼ ਅਗਰਵਾਲ ਮੀਤ ਪ੍ਰਧਾਨ, ਧਰਮਿੰਦਰ ਬਾਂਸਲ ਤਹਿਸੀਲ ਜਨਰਲ ਸਕੱਤਰ, ਰਾਕੇਸ਼ ਕਪੂਰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਖਜ਼ਾਨਚੀ, ਵਰਨਪ੍ਰੀਤ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਖੁੰਗਰ, ਮਹਿੰਦਰਪਾਲ ਸਿੰਘ ਸਾਬਕਾ ਜਨਰਲ ਸਕੱਤਰ, ਰਮੇਸ਼ ਢੀਂਗਰਾ ਜ਼ਿਲ•ਾ ਖ਼ਜ਼ਾਨਚੀ ਅਤੇ ਮੰਗਤ ਰਾਮ ਕਾਨੂੰਗੋ ਨੇ ਸੰਬੋਧਨ ਕੀਤਾ।