Ferozepur News

ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਵੱਲੋ ਸ਼ਹਿਰੀ ਹਲਕੇ ਚ ਲੋਕ ਰਾਇ ਮੁਹਿੰਮ ਦੀ ਸਰਹੱਦੀ ਏਰੀਏ ਤੋ ਸ਼ੁਰੂਆਤ 

ਸਵੇਰੇ ਪਿੰਡ ਅਤੇ ਰਾਤ ਨੂੰ ਸ਼ਹਿਰ ਵਿੱਚ ਹੋਣ ਗੀਆਂ ਲਗਾਤਾਰ ਮੀਟਿੰਗਾਂ, 1 ਜਨਵਰੀ ਨੂੰ ਕਰਾਂ ਗੇ ਰਣਨੀਤੀ ਦਾ ਐਲਾਨ 

ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਵੱਲੋ ਸ਼ਹਿਰੀ ਹਲਕੇ ਚ ਲੋਕ ਰਾਇ ਮੁਹਿੰਮ ਦੀ ਸਰਹੱਦੀ ਏਰੀਏ ਤੋ ਸ਼ੁਰੂਆਤ
ਸਵੇਰੇ ਪਿੰਡ ਅਤੇ ਰਾਤ ਨੂੰ ਸ਼ਹਿਰ ਵਿੱਚ ਹੋਣ ਗੀਆਂ ਲਗਾਤਾਰ ਮੀਟਿੰਗਾਂ, 1 ਜਨਵਰੀ ਨੂੰ ਕਰਾਂ ਗੇ ਰਣਨੀਤੀ ਦਾ ਐਲਾਨ
ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਵੱਲੋ ਸ਼ਹਿਰੀ ਹਲਕੇ ਚ ਲੋਕ ਰਾਇ ਮੁਹਿੰਮ ਦੀ ਸਰਹੱਦੀ ਏਰੀਏ ਤੋ ਸ਼ੁਰੂਆਤ 
ਫਿਰੋਜ਼ਪੁਰ  17 ਦਸੰਬਰ  2021 —  ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਭਾਜਪਾ ਤੋ ਅਸਤੀਫਾ ਦੇ ਚੁੱਕੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਵੱਲੋ ਆਪਣੇ ਸਿਆਸੀ ਭਵਿੱਖ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਲਈ ਹਲਕੇ ਦੇ ਸਰਹੱਦੀ ਪਿੰਡਾਂ ਚੋ “ਲੋਕ ਰਾਇ ਮੁਹਿੰਮ “ਦੀ ਸ਼ੁਰੂਆਤ ਕੀਤੀ ਗਈ, ਪਿੰਡ ਹਜਾਰਾਂ ਸਿੰਘ ਵਾਲਾ , ਭੱਖੜਾ , ਖੁੰਦਰ ਗੱਟੀ, ਚਾਂਦੀ ਵਾਲਾ, ਟੇਢੀ ਵਾਲਾ , ਝੱਗੇ ਛੀਨਾ ਸਿੰਘ ਵਾਲਾ , ਆਦਿ ਪਿੰਡਾਂ ਵਿੱਚ ਆਪਣੇ ਪੁਰਾਣੇ ਪਰਿਵਾਰਕ ਸਾਂਝ ਰੱਖਣ ਵਾਲੇ ਸਾਥੀਆਂ ਨਾਲ ਮਿਲ ਬੈਠ ਕੇ ਭਵਿੱਖ ਦੀ ਰਣਨੀਤੀ ਲਈ ਵਿਚਾਰਾਂ ਸਾਝੀਆਂ ਕੀਤੀਆਂ ਗਈਆ, ਜਿਸ ਦੌਰਾਨ ਇਹਨਾਂ ਪਿੰਡਾਂ ਦੇ ਆਗੂਆਂ ਵੱਲੋ 2022 ਦਾ ਮੈਦਾਨ ਫਤਹਿ ਕਰਨ ਦੀ ਹੱਲਾਸ਼ੇਰੀ ਦਿੱਤੀ, ਜਿਸ ਬਾਰੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਉਹਨਾ ਦੇ ਪਿਤਾ ਸਵ ਸਰਦਾਰ  ਗਿਰਧਾਰਾਾ  ਸਿੰਘ ਜੋ ਵੱਲੋ ਜਿੰਦਗੀ ਦਾ ਲੰਮਾ ਸਮਾਂ ਇਸ ਹਲਕੇ ਚੇ ਬੇਦਾਗ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ ਸੀ ਉਸ ਤੋ ਉਪਰੰਤ ਉਹਨਾਂ ਵੱਲੋ ਵੀ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਹਲਕੇ ਦੀਆਂ ਸੰਗਤਾਂ ਦੇ ਦੁੱਖ ਸੁੱਖ ਚ ਖੜਨ ਅਤੇ ਬਿਨਾ ਪੱਖਪਾਤ ਤੋ ਇਲਾਕੇ ਦੇ ਵਿਕਾਸ ਲਈ ਹਰ ਸਿਰ ਤੋੜ ਯਤਨ ਕੀਤਾ ਹੈ, ਇਸ ਲਈ ਇਹ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਸਿਆਸੀ ਭਵਿੱਖ ਅਤੇ ਹਲਕੇ ਦੇ ਲੋਕਾਂ ਦੀ ਬਹਿਤਰੀ ਲਈ ਸਭ ਦੀ ਰਾਇ ਲੈਣੀ ਬਹੁਤ ਜਰੂਰੀ ਹੈ, ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਉਹ  ਲਗਾਤਾਰ ਵੱਖ ਵੱਖ ਪਿੰਡਾਂ ਦੇ ਆਗੂਆਂ ਨਾਲ ਸਾਰਾ ਦਿਨ ਸਲਾਹ ਮਸ਼ਵਰੇ ਕਰਨ ਗੇ ਅਤੇ ਰਾਤ ਨੂੰ ਸ਼ਹਿਰ ਦੇ ਲੋਕਾਂ ਨਾਲ ਤਾਲਮੇਲ ਕਰਨ ਗੇ , ਜਿਸ ਦਾ ਸਾਰਾ ਅੰਤਿਮ ਫੈਸਲਾ ਕਰਕੇ ਅਗਲੀ ਰਣਨੀਤੀ ਦਾ ਐਲਾਨ  ਉਹ ਨਵੇ ਸਾਲ ਚ  ਇੱਕ ਜਨਵਰੀ ਨੂੰ ਕਰਨਗੇ , ਇਸ ਮੌਕੇ ਤੇ ਉਹਨਾਂ ਨਾਲ, ਭਜਨ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਟੇਡੀਂ ਵਾਲਾ, ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂ ਹਾਜਰ ਸਨ

Related Articles

Leave a Reply

Your email address will not be published. Required fields are marked *

Check Also
Close
Back to top button