ਸਾਨੂੰ ਫਜੂਲ ਖਰਚੇ ਘਟਾ ਕੇ ਲੋੜਵੰਦ 'ਤੇ ਗਰੀਬ ਬੱਚਿਆਂ ਦੀ ਮਦਦ ਕਰਨੀ ਚਾਹੀਦੀ ; ਸੂਫੀ ਅਜ਼ਾਦ ਅਲੀ
ਗੋਸਿਆ ਜਾਮਾ ਮਸਜਿਦ ਵੈਲਫੇਅਰ ਸੋਸਾਇਟੀ ਨੇ ਗਰੀਬਾਂ ਅਤੇ ਲੋੜਵੰਦ ਬੱਚਿਆਂ ਨੂੰ ਵੰਡੀ ਸਟੇਸ਼ਨਰੀ
-ਸਾਨੂੰ ਫਜੂਲ ਖਰਚੇ ਘਟਾ ਕੇ ਲੋੜਵੰਦ 'ਤੇ ਗਰੀਬ ਬੱਚਿਆਂ ਦੀ ਮਦਦ ਕਰਨੀ ਚਾਹੀਦੀ ; ਸੂਫੀ ਅਜ਼ਾਦ ਅਲੀ
ਫਿਰੋਜ਼ਪੁਰ: ਸਾਨੂੰ ਫਜੂਲ ਖਰਚੇ ਘਟਾ ਕੇ ਲੋੜਵੰਦ 'ਤੇ ਗਰੀਬ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਕੋਈ ਵੀ ਬੱਚਾ ਪੜ•ਾਈ ਤੋਂ ਵਾਂਝਾ ਨਾ ਰਹਿ ਸਕੇ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਗੋਸਿਆ ਜਾਮਾ ਮਸਜਿਦ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਸੂਫੀ ਅਜ਼ਾਦ ਅਲੀ ਨੇ ਗੋਸਿਆ ਜਾਮਾ ਮਸਜਿਦ ਵਿਖੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਕੂਲੀ ਵਰਦੀਆਂ ਅਤੇ ਹੋਰ ਸਟੇਸ਼ਨਰੀ ਦੇਣ ਮੌਕੇ ਮਸਜਿਦ ਵਿਚ ਮੌਜ਼ੂਦ ਲੋਕਾਂ ਨਾਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੋਸਿਆ ਜਾਮਾ ਮਸਜਿਦ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਸੂਫੀ ਅਜ਼ਾਦ ਅਲੀ ਨੇ ਆਖਿਆ ਕਿ ਸਾਨੂੰ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿਚੋਂ ਦਸਵੰਦ ਕੱਢ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੋਸਿਆ ਜਾਮਾ ਮਸਜਿਦ ਦੇ ਪ੍ਰਧਾਨ ਸੂਫੀ ਅਜ਼ਾਦ ਅਲੀ ਨੇ ਕਿਹਾ ਕਿ ਸਾਨੂੰ ਫਜੂਲ ਖਰਚੇ ਘਟਾ ਕੇ ਲੋੜਵੰਦ 'ਤੇ ਗਰੀਬ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਕੋਈ ਵੀ ਬੱਚਾ ਪੜ•ਾਈ ਤੋਂ ਵਾਂਝਾ ਨਾ ਰਹਿ ਸਕੇ। ਸੂਫੀ ਅਜ਼ਾਦ ਅਲੀ ਨੇ ਬੱਚਿਆਂ ਨੂੰ ਵੀ ਮਨ ਲਗਾ ਕੇ ਪੜ•ਾਈ ਕਰਨ ਤੇ ਆਪਣੀ ਮੰਜਿਲ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ•ਾਂ ਬੱਚਿਆਂ ਨੂੰ ਕਿਹਾ ਕਿ ਮਾਪਿਆਂ ਨੇ ਭਾਵੇ ਉਨ•ਾਂ ਨੂੰ ਜਨਮ ਦਿੱਤਾ ਪਰ ਦੁਨੀਆਂ ਵਿਚ ਅੱਗੇ ਵੱਧਣ ਲਈ ਰਸਤਾ ਅਧਿਆਪਕ ਹੀ ਸਿਖਾਉਂਦੇ ਹਨ 'ਤੇ ਉਨ•ਾਂ ਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ•ਾਂ ਬੱਚਿਆਂ ਨੂੰ ਪੜ•ਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਵਿਚ ਸਮਾਜ ਸੇਵਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਸਿਆ ਜਾਮਾ ਮਸਜਿਦ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਦੇ ਸੈਕਟਰੀ ਫਿਰੋਜ਼ ਅਹਿਮਦ, ਕੈਸ਼ੀਅਰ ਐਹਿਸਨ ਓਲਾ ਬੇਗ, ਮਸਜਿਦ ਇਮਾਮ ਮੁਹੰਮਦ ਅਥਰ ਰਜਾ ਸਲਾਮੀ, ਮੁਹੰਮਦ ਇਰਸ਼ਾਦ ਆਲਮ, ਅਬਦੁਲ ਅਜੀਜ, ਸਫੀਲ ਹੱਕ, ਹੁਸੈਨ ਅਤੇ ਹੋਰ ਵੀ ਹਾਜ਼ਰ ਸਨ।