Ferozepur News

ਸਾਇਨ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸਨਰੀ ਵੰਡੀ

21fzr-01ਫਿਰੋਜ਼ਪੁਰ 21 ਨਵੰਬਰ (ਏ.ਸੀ.ਚਾਵਲਾ) ਸਾਇਨ ਸ਼ੋਸਲ ਵੈਲਫੇਅਰ ਸੁਸਾਇਟੀ (ਐਸ.ਐਸ.ਡਬਲਯੂ.ਐਸ) ਵੱਲੋਂ ਪਿੰਡ ਖੁੰਦੜ ਗੱਟੀ ਦੇ ਸਰਕਾਰੀ ਸਕੂਲ ਵਿਖੇ ਬੱਚਿਆਂ ਨੂੰ ਸਟੇਸਨਰੀ ਵੰਡੀ ਗਈ ਜਿਸ ਦੀ ਰਸਮ ਪਾਰਸ ਖੁੱਲਰ ਸੀ.ਐਚ.ਟੀ.ਅਤੇ ਵਿਜੇ ਕੁਮਾਰ ਸ਼ੈਰੀ ਪ੍ਰਧਾਨ ਸਾਇਨ ਸ਼ੋਸਲ ਵੈਲਫੇਅਰ ਸੁਸਾਇਟੀ ਨੇ ਨਿਭਾਈ। ਇਸ ਮੌਕੇ ਸ਼੍ਰੀ ਖੁੱਲਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਹ ਕੀਤਾ ਗਿਆ ਕਾਰਜ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਬੱਚਿਆਂ ਦਾ ਸਿੱਖਿਆ ਦੇ ਖੇਤਰ ਵਿੱਚ ਹੋਰ ਉਤਸਾਹ ਵੱਧਦਾ ਹੈ। ਸ਼੍ਰੀ ਸ਼ੈਰੀ ਨੇ ਕਿਹਾ ਕਿ ਸੁਸਾਇਟੀ ਜਲਦ ਹੀ ਸਕੂਲਾਂ ਕਾਲਜਾਂ ਵਿਚ ਬੱਚਿਆਂ ਦੇ ਵੱਖ ਵੱਖ ਵਿਸ਼ਿਆਂ ਤੇ ਮੁਕਾਬਲੇ ਕਰਵਾਏਗੀ ਤਾਂ ਜੋ ਬੱਚਿਆਂ ਵਿਚ ਹਰ ਖੇਤਰ ਦੀ ਜਾਣਕਾਰੀ ਵਿਚ ਵਾਧਾ ਹੋ ਸਕੇਗਾ। ਇਸ ਮੌਕੇ ਰੂਪ ਲਾਲ, ਧਨਵੀਰ ਸਿੰਘ, ਜਸਵੰਤ ਦ੍ਰਵਿੜ ਪ੍ਰਧਾਨ ਤੇ ਹੋਰ ਵੀ ਹਾਜਰ ਸਨ।

Related Articles

Back to top button