ਸਾਂਝੇ ਮੁਲਾਜ਼ਮ ਮੰਚ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਦੇ ਗੇਟ ਅੱਗੇ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ
ਫਿਰੋਜ਼ਪੁਰ , 9.11.2023: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਣੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਦੇ ਗੇਟ ਅੱਗੇ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਸਬ ਇੰਸਪੈਕਟਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਸੈਲੀ ਸ਼ਰਮਾ ਅਤੇ ਸੁਖਚੈਨ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ ਨੇ ਸਾਂਝੇ ਰੂਪ ਵਿੱਚ ਕੀਤੀ.
ਇਸ ਧਰਨੇ ਵਿੱਚ ਵੱਖ ਵੱਖ ਬਲਾਕਾਂ ਤੋਂ ਸਾਥੀ ਪਹੁੰਚੇ ਹੋਏ ਸਨ ਆਏ ਹੋਏ ਸਾਰੇ ਸਾਥੀਆਂ ਨੇ ਇੱਕ ਸੁਰ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੇ ਜ਼ਰੀਏ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਸਿਰਫ ਗੱਲਾਂ ਦੇ ਜ਼ਰੀਏ ਆਪਣਾ ਟਾਈਮ ਪਾਸ ਕਰ ਰਹੀ ਹੈ ਅਤੇ ਹਰ ਇੱਕ ਵਰਗ ਨੂੰ ਉਹ ਭਾਵੇਂ ਵਪਾਰੀ ਹੋਵੇ ਜਾ ਕਿਸਾਨ ਹੋਵੇ ਜਾ ਮਜ਼ਦੂਰ ਹੋਵੇ ਜਾ ਮੁਲਾਜ਼ਮ ਸਾਰਿਆਂ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ.
ਜੇਕਰ ਸਰਕਾਰ ਦਾ ਸਾਰਿਆਂ ਵਰਗਾ ਪ੍ਰਤੀ ਇਹੀ ਵਤੀਰਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਰਲਮਿਲ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰੇ ਨਜਰ ਆਉਣਗੇ ਤੇ ਸਰਕਾਰ ਨੂੰ ਚਲਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਰਿਆਂ ਵਰਗਾ ਦੀ ਗੱਲ ਸੁਣ ਕੇ ਉਹਨਾਂ ਦੇ ਕੰਮਾਂ ਪ੍ਰਤੀ ਆਪਣੀ ਸੰਵੇਦਨਾ ਵਿਖਾਵੇ ਤੇ ਮੁਲਾਜ਼ਮਾਂ ਦਾ ਬਣਦਾ ਹੱਕ ਜਿਵੇਂ 12 ਪ੍ਰਤੀਸ਼ਤ ਬਣਦਾ ਡੀ ਏ ਦਿੱਤਾ ਜਾਵੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ ਤੇ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਵਿੱਚ ਸੋਧ ਕੀਤੀ ਜਾਵੇ ਤੇ ਰਹਿੰਦਾਂ ਪੁਰਾਣਾਂ ਏਰੀਆ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ.
ਇਸ ਮੌਕੇ ਵੱਖ ਵੱਖ ਮਹਿਕਮਿਆਂ ਤੋਂ ਵੀ ਸਾਥੀ ਪਹੁੰਚੇ ਹੋਏ ਸਨ ।