Ferozepur News

ਸਾਂਝੀ ਰਸੋਈ &#39ਚ ਰੋਜ਼ਾਨਾ 125 ਦੇ ਕਰੀਬ ਵਿਅਕਤੀ ਪੌਸ਼ਟਿਕ ਭੋਜਨ ਖਾ ਰਹੇ ਹਨ- ਡਿਪਟੀ ਕਮਿਸ਼ਨਰ  

ਫ਼ਿਰੋਜਪੁਰ 4 ਜੁਲਾਈ 2017( ) ਗਰੀਬ ਲੋਕਾਂ ਨੂੰ ਘੱਟ ਕੀਮਤ 'ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ ਸਾਂਝੀ ਰਸੋਈ ਰਾਏ ਸਿੱਖ ਭਵਨ ਫ਼ਿਰੋਜਪੁਰ ਵਿਖੇ ਸਫਲਤਾ ਪੂਰਵਕ ਚਲ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੰਦਿਆਂ ਦੱਸਿਆ ਕਿ ਇਸ ਸਾਂਝੀ ਰਸੋਈ 'ਚ ਰੋਜ਼ਾਨਾ 125 ਦੇ ਕਰੀਬ ਵਿਅਕਤੀ ਪੌਸ਼ਟਿਕ ਭੋਜਨ ਖਾ ਰਹੇ ਹਨ। 

 ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਜ਼ਰੂਰਤਮੰਦਾਂ ਨੂੰ ਸਾਂਝੀ ਰਸੋਈ 10 ਰੁਪਏ ਦੀ ਥਾਲ਼ੀ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਇਸ ਨਵੇਕਲੇ ਪ੍ਰੋਜੈਕਟ 'ਚ ਅਨਾਜ ਮੰਡੀ ਅਤੇ ਪ੍ਰਾਈਵੇਟ ਹਸਪਤਾਲ ਆਦਿ ਨੇੜੇ ਹੋਣ ਕਰਕੇ  ਗਰੀਬ ਲੋਕਾਂ ਲਈ ਇਹ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ।  ਉਨ੍ਹਾਂ ਦੱਸਿਆ ਕਿ ਸਾਡੀ ਰਸੋਈ ਪ੍ਰੋਜੈਕਟ ਵਿਚ  10 ਰੁਪਏ ਦੀ ਥਾਲ਼ੀ 'ਚ  ਦਾਲ, ਸਬਜ਼ੀ, 4 ਫੁਲਕੇ ਅਤੇ ਚਾਵਲ ਦਿੱਤੇ ਜਾ ਰਹੇ ਹਨ। ਇਹ ਰਸੋਈ  ਸਵੇਰੇ 11.30 ਵਜੇ ਤੋਂ ਗਰੀਬ ਲੋਕਾਂ ਨੂੰ ਘੱਟ ਕੀਮਤ 'ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਹੈਸੀਅਤ ਮੁਤਾਬਿਕ ਸਾਂਝੀ ਰਸੋਈ ਪ੍ਰੋਜੈਕਟ ਨੂੰ ਹੋਰ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਂਝੀ ਰਸੋਈ ਪ੍ਰਾਜੈਕਟ ਦੇ ਨਾਂ ਤੇ ਰੈੱਡ ਕਰਾਸ ਸ਼ਾਖਾ ਵਿਚ ਕੈਸ਼/ਚੈੱਕ ਜਾਂ ਡਰਾਫ਼ਟ ਰਾਹੀਂ ਆਪਣਾ ਵਿੱਤੀ ਸਹਿਯੋਗ ਦੇ ਸਕਦੇ ਹਨ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਨੀਤ ਕੁਮਾਰ, ਸ.ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ), ਡਾ.ਪ੍ਰਵੀਨ ਅਗਰਵਾਲ ਐਸ.ਐਮ.ਓ,ਸ੍ਰੀ ਅਸ਼ੋਕ ਬਹਿਰ ਸਕੱਤਰ ਰੈਡ ਕਰਾਸ, ਸ.ਨੀਰਜ ਸ਼ਰਮਾ ਸਕੱਤਰ ਮਾਰਕੀਟ ਕਮੇਟੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ੍ਰੀ ਪੀ.ਡੀ.ਸ਼ਰਮਾ, ਸ੍ਰੀ ਹਰੀਸ਼ ਮੋਗਾ, ਸ੍ਰੀ ਮਹਿੰਦਰ ਪਾਲ ਬਜਾਜ, ਸ੍ਰੀ ਵਿਨੋਦ ਕੁਮਾਰ, ਸ੍ਰੀ ਸੀ.ਆਰ .ਅਰੋੜਾ, ਸੰਤ ਆਸ਼ਰਮ ਗੁਰੂਅਦੁਆਰਾ ਸਾਹਿਬ ਕੋਟ ਕਰੋੜ ਕਲਾ ਤੋ ਕੈਪਟਨ ਬੋਹੜ ਸਿੰਘ, ਸ੍ਰ.ਬਲਵਿੰਦਰ ਸਿੰਘ, ਸ.ਸਤਨਾਮ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Related Articles

Back to top button