ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ 27 ਸਤੰਬਰ ਨੂੰ ਬੰਦ ਦੀ ਪੂਰਨ ਹਮਾਇਤ- ਭੁੱਲਰ
ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ 27 ਸਤੰਬਰ ਨੂੰ ਬੰਦ ਦੀ ਪੂਰਨ ਹਮਾਇਤ- ਭੁੱਲਰ
ਫਿਰੋਜ਼ਪੁਰ ਸਤੰਬਰ 26, 2021( ) ਅਜ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਵਲੋ ਦਫ਼ਤਰ ਫ਼ਿਰੋਜ਼ਪੁਰ ਕੈਂਟ ਵਿਖੇ ਕੀਤੀ ਗਈ ਜਿਸ ਵਿੱਚ ਕਿਸਾਨ ਯੂਨੀਅਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਗਈ । ਭੁੱਲਰ ਨੇ ਕਿਹਾ ਕਿਸਾਨ ਕਾਲੇ ਕਾਨੂੰਨਾਂ ਵਾਪਿਸ ਕਰਾਉਣ ਲਈ ਪਿਛਲੇ 11ਮਹੀਨਿਆ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨੇ ਲਾ ਕੇ ਬੈਠੇ ਹੋਏ ਹਨ ਅਤੇ ਤਕਰੀਬਨ 700ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਵਾਰ ਚੁੱਕੇ ਹਨ ਪਰ ਮੋਦੀ ਸਰਕਾਰ ਤੇ ਕੋਈ ਅਸਰ ਨਹੀਂ । ਉਹਨਾਂ ਕਿਹਾ ਕਿ ਇਹ ਸਾਰੇ ਲੋਕਾਂ ਦਾ ਮਸਲਾ ਹੈ ਕਿਉਂ ਕਿ ਕਾਲੇ ਕਾਨੂੰਨਾਂ ਨਾਲ ਜਿੱਥੇ ਕਿਸਾਨ ਦਾ ਨੁਕਸਾਨ ਹੋ ਉਥੇ ਸਾਰੇ ਲੋਕਾਂ ਦਾ ਨੁਕਸਾਨ ਹੈ। ਕਿਉ ਕਿ ਜੇਕਰ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਵੜਨ ਦਿੱਤਾ ਤਾਂ ਸਾਰੇ ਲੋਕਾਂ ਦਾ, ਛੋਟੇ ਵਪਾਰੀਆਂ ਦੇ, ਦੁਕਾਨਦਾਰਾਂ ਆਦਿ ਦਾ ਬਹੁਤ ਵੱਡਾ ਨੁਕਸਾਨ ਹੈ । ਪੰਜਾਬ ਵਿੱਚ ਮਹਿੰਗਾਈ ਵਧ ਜਾਵੇਗੀ,ਸਰਕਾਰੀ ਨੋਕਰੀਆਂ ਘਟ ਜਾਣਗੀਆਂ , ਲੋਕਾਂ ਤੋਂ ਪ੍ਰਾਈਵੇਟ ਅਦਾਰੇ ਜ਼ਿਆਦਾ ਕੰਮ ਲੈਣਗੇ ਤੇ ਘੱਟ ਤਨਖਾਹ ਦੇਣਗੇ । ਛੋਟੇ ਵਪਾਰੀ , ਦੁਕਾਨ ਦਾਰ ਇਹਨਾਂ ਦੇ ਨੋਕਰ ਬਣ ਜਾਣਗੇ ਸਭ ਚੀਜ਼ਾਂ ਦੇ ਭਾਅ ਚਾਰ ਗੁਣਾ ਵਧ ਜਾਣਗੇ ਅਤੇ ਅਸੀਂ ਰਜਵਾੜਿਆਂ ਦੇ ਗੁਲਾਮ ਹੋ ਜਾਵਾਂਗੇ । ਹੁਣ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾ ਕੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਾਉਣਾ ਚਾਹੁੰਦੀ ਹੈ ਆਉ ਸਾਰਾ ਪੰਜਾਬ ਰਲ ਕਿ ਕਿਸਾਨਾਂ ਦਾ ਕਲ ਨੂੰ ਸਾਥ ਦੇ ਕੇ ਬੰਦ ਨੂੰ ਸਫਲ ਬਣਾਈਏ ਤਾਂ ਕਿ ਕਾਲੇ ਕਾਨੂੰਨ ਵਾਪਸ ਹੋ ਸਕਣ। ਇਸ ਸਮੇਂ ਤੇਜਿੰਦਰ ਸਿੰਘ ਦਿਉਲ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਪੰਜਾਬ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨਫਿਰੋਜ਼ਪੁਰ,ਜਗਜੀਤ ਸਿੰਘ ਦਫ਼ਤਰ ਸਕੱਤਰ ੍, , ਮਨਮੀਤ ਸਿੰਘ,ਮੇਹਰ ਸਿੰਘ, ਨਿਸ਼ਾਨ ਸਿੰਘ, ,ਬਲਜੋਤ ਸਿੰਘ,ਗੁਰਨੈਬ ਸਿੰਘ, ਸੁਖਦੇਵ ਸਿੰਘ, ਨਸੀਬ ਸਿੰਘ, ਅਵਤਾਰ ਸਿੰਘ,ਮਨੀ ਸਿੰਘ, ਜਸ਼ਨਦੀਪ ਸਿੰਘ, ਵਰਿੰਦਰ ਸਿੰਘ ਅਜੀਤ ਸਿੰਘ, ਰਮਨਦੀਪ ਸਿੰਘ, ਸੁੱਚਾ ਸਿੰਘ, ਅਮਨਪ੍ਰੀਤ ਸਿੰਘ, ਗੁਰਜੀਤ ਸਿੰਘ,,ਸਵਰਨ ਸਿੰਘ , ਸੁਰਜੀਤ ਸਿੰਘ ਫਿਰੋਜ਼ਪੁਰ ਸ਼ਹਿਰ ਆਦਿ ਨੇ ਵੀ ਬੰਦ ਵਿੱਚ ਸਾਥ ਦੇਣ ਦੀ ਅਪੀਲ ਕੀਤੀ ।