ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ 23ਵਾਂ ਖੇਡ ਮੇਲਾ ਸੁਨਹਿਰੀ ਯਾਦਾਂ ਛੱਡਦਾ ਹੋਇਆ ਸੰਪੰਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ 23ਵਾਂ ਖੇਡ ਮੇਲਾ ਸੁਨਹਿਰੀ ਯਾਦਾਂ ਛੱਡਦਾ ਹੋਇਆ ਸੰਪੰਨ
ਫਿਰੋਜ਼ਪੁਰ, 26.3.2022: ਸਰਹੱਦੀ ਜਿਲੇ ਫਿਰੋਜ਼ਪੁਰ ਦੀ ਨਾਮਵਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ 23ਵਾਂ ਖੇਡ ਮੇਲਾ ਬੀਤੇ ਕੱਲ ਸੁਨਹਿਰੀ ਯਾਦਾਂ ਛੱਡਦਾ ਸੰਪੰਨ ਹੋ ਗਿਆ।
ਪੀ ਆਰ ਓ ਸ਼੍ਰੀ ਯਸ਼ਪਾਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੂਟਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰੋ ਨਵਤੇਜ ਸਿੰਘ ਘੁੰਮਣ ਸਪੋਰਟਸ ਪ੍ਰੈਜ਼ੀਡੈਂਟ ਯੂਨੀਵਰਸਿਟੀ, ਪ੍ਰੋ ਡਾ ਰਾਕੇਸ਼ ਕੁਮਾਰ ਤੇ ਪ੍ਰੋ ਰਾਜੇਸ਼ ਸਿੰਗਲਾ ਪੋਲੀ ਵਿੰਗ (ਆਫਿਸਰ ਇੰਚਾਰਜ ਸਪੋਰਟਸ ) ਦੀ ਅਗਵਾਈ ਚ 21 ਮਾਰਚ ਤੋਂ 25 ਮਾਰਚ ਤੱਕ ਚਲੇ ਇਸ ਖੇਡ ਮੇਲੇ ਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਡਾ ਅਰੁਣ ਕੁਮਾਰ ਅਸਾਟੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਖੇਡ ਮੇਲੇ ਵਿੱਚ ਬੈਡਮਿੰਟਨ, ਲੌਂਗ ਜੰਪ , ਦੌੜਾਂ 100,200,400,800 ਮੀਟਰ, ਹਾਈ ਜੰਪ ਡਿਸਕਸ ਥਰੋ, ਸ਼ਾਟ ਪੁੱਟ, ਰੱਸਾ ਕਸੀ, ਹਾਕੀ,ਫੁੱਟਬਾਲ, ਵਾਲੀਵਾਲ ਆਦਿ ਖੇਡ ਮੁਕਾਬਲੇ ਕਰਵਾਏ ਗਏ।
ਚਾਰ ਰੋਜਾ ਚਲੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵੇਲੇ ਯੂਨੀਵਰਸਿਟੀ ਦੇ ਐਨ ਸੀ ਸੀ ਦੇ ਕੈਡੇਟ ਅਤੇ ਖਿਡਾਰੀਆਂ ਵੱਲੋਂ ਮਾਰਚ ਪਾਸਟ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਮੁੱਖ ਮਹਿਮਾਨ ਨੇ ਜਿਥੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਸਵੱਛ ਤੇ ਸਿਹਤਮੰਦ ਜੀਵਨ ਜੀਣ ਲਈ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ ਓਥੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦੇਂਦਿਆਂ ਆਪਣੇ ਜੀਵਣ ਵਿੱਚ ਪੜ੍ਹਾਈ ਵੱਲ ਭੀ ਵਿਸ਼ੇਸ਼ ਧਿਆਨ ਦੇਣ ਤੇ ਯੂਨੀਵਰਸਿਟੀ ਦਾ ਨਾਮ ਚਮਕਾਉਣ ਦੀ ਤਾਕੀਦ ਕੀਤੀ।
ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕਿਆਂ ਵਿੱਚੋ ਬੈਸਟ ਅਥਲੀਟ ਬੀ ਟੈਕ ਕੰਪਿਊਟਰ ਸਾਇੰਸ ਦੇ ਅਨਮੋਲ ਸਿੰਘ, ਲੜਕੀਆਂ ਚੋਂ ਬੈਸਟ ਅਥਲੀਟ ਬੀ ਟੈਕ ਕੰਪਿਊਟਰ ਸਾਇੰਸ ਦੀ ਨਵਜੋਤ ਕੌਰ,ਤੇ ਡਿਪਲੋਮਾ ਵਿੰਗ ਚੋਂ ਅਰਸ਼ਦੀਪ ਸਿੰਘ ਨੂੰ ਬੈਸਟ ਅਥਲੀਟ ਐਲਾਨਿਆਂ ਗਿਆ।
ਅੰਤ ਵਿੱਚ ਪ੍ਰੋ ਨਵਤੇਜ ਸਿੰਘ ਘੁੰਮਣ ਪ੍ਰੈਜ਼ੀਡੈਂਟ ਸਪੋਰਟਸ (ਯੂਨੀਵਰਸਿਟੀ) ਵਲੋਂ ਜਿੱਥੇ ਫੈਕਲਟੀ ਤੇ ਸਟਾਫ਼ ਦਾ ਖੇਡ ਮੇਲੇ ਵਿਚ ਪਹੁੰਚਣ ਤੇ ਧੰਨਵਾਦ ਕੀਤਾ ਓਥੇ ਖੇਡ ਮੇਲੇ ਲਈ ਲਗਾਤਾਰ ਵਿਸ਼ੇਸ਼ ਸਹਿਯੋਗ ਦੇਣ ਲਈ ਐਨ ਐਸ ਬਾਜਵਾ ਯਸ਼ਪਾਲ ,ਗੁਰਪ੍ਰੀਤ ਸਿੰਘ , ਤਲਵਿੰਦਰ ਸਿੰਘ,, ਕਮਲ ਭੱਟੀ,, ਮੁਕੇਸ਼ ਸੱਚਦੇਵਾ, ਅਮਰਜੀਤ ਸਿੰਘ, ਰਾਜਿੰਦਰ ਕੁਮਾਰ ਬਾਬੂ , ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਯਸ਼ਪਾਲ ਪੀ ਆਰ ਓ ਵਲੋਂ ਨਿਭਾਈ ਗਈ।