ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਚੋਣਾਂ ਨਾਲ ਸੰਬਧਿਤ ਹਲਕਾ ਪੱਧਰੀ ਸਵੀਪ ਮੇਲੇ ਦਾ ਆਯੋਜਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਚੋਣਾਂ ਨਾਲ ਸੰਬਧਿਤ ਹਲਕਾ ਪੱਧਰੀ ਸਵੀਪ ਮੇਲੇ ਦਾ ਆਯੋਜਨ
ਫਿਰੋਜ਼ਪੁਰ , 27.10.2021: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਫਿਰੋਜ਼ਪੁਰ ਸ਼੍ਰੀ ਵਿਨੀਤ ਕੁਮਾਰ ਜੀ ਦੀ ਅਗਵਾਈ ਵਿੱਚ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਕਾਲਜਾਂ/ਸਕੂਲਾਂ ਦੇ ਵਿਦਿਆਰਥੀਆਂ ਲਈ ਹਲਕਾ ਪਧਰੀ ਸਵੀਪ ਮੇਲਾ ਆਯੋਜਿਤ ਕੀਤਾ ਗਿਆ। ਇਸ ਸਵੀਪ ਐਕਟੀਵਿਟੀਜ਼ ਵਿੱਚ ਹਲਕੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਮਮਦੋਟ (ਲੜਕੇ ਲੜਕੀਆਂ) ਬੁੱਕਣ ਖਾਂ ਵਾਲਾ, ਨੂਰਪੁਰ ਸੇਠਾਂ, ਬਾਜ਼ੀਦਪੁਰ, ਮਾਣਾ ਸਿੰਘ ਵਾਲਾ, ਸਕੂਰ, ਘੱਲ ਖੁਰਦ, ਸ਼ਾਂਦੇ ਹਾਸ਼ਮ, ਸ਼ੇਰ ਖਾਂ, ਸੁਰ ਸਿੰਘ ਵਾਲਾ, ਤਲਵੰਡੀ ਭਾਈ (ਲੜਕੇ ਲੜਕੀਆਂ) ਮੁਦਕੀ (ਲੜਕੇ ਲੜਕੀਆਂ) , ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਗੌਰਮਿੰਟ ਕਾਲਜ ਮੋਹਕਮ ਖਾਂ ਵਾਲਾ ਅਤੇ ਸੁਰਜੀਤ ਮੈਮੋਰੀਅਲ ਕਾਲਜ ਆਦਿ ਨੇ ਭਾਗ ਲਿਆ।
ਸਵੀਪ ਕੋਆਰਡੀਨੇਟਰ ਫਿਰੋਜ਼ਪੁਰ ਦਿਹਾਤੀ ਸ੍ਰੀ ਕਮਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਧਾਨ ਸਭਾ ਚੋਣਾਂ 2022 ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲੇ ਭਰ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਚਲ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਚੀਫ਼ ਜੁਡੀਸ਼ਲ ਮੈਜਿਸਟਰੇਟ ਮਿਸ ਏਕਤਾ ਉੱਪਲ ਤੇ ਸ਼੍ਰੀ ਚਾਂਦ ਪਰਕਾਸ਼ ਚੋਣ ਤਹਿਸੀਲਦਾਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਮੁੱਖ ਮਹਿਮਾਨ ਮਿਸ ਏਕਤਾ ਉੱਪਲ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਵੋਟ ਦੀ ਮਹਤੱਤਾ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਆਪਣੀ ਵੋਟ ਰਾਹੀਂ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਦਿੰਦਾ ਹੈ। ਸੋ ਸਾਨੂੰ ਆਪਣੀ ਵੋਟ ਦਾ ਬਿਲਕੁੱਲ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।ਇਸਦੇ ਨਾਲ ਉਹਨਾ ਨੇ ਸਰਕਾਰ ਵਲੋਂ ਮੁਹਈਆ ਕਰਵਾਈ ਜਾ ਰਹੀ ਮੁਫਤ ਕਨੂੰਨੀ ਸਹਾਇਤਾ ਵਾਰੇ ਭੀ ਵਿਸਥਾਰ ਸਹਿਤ ਰੌਸ਼ਨੀ ਪਾਈ।
ਇਸ ਪ੍ਰੋਗਰਾਮ ਦੌਰਾਨ “ਆਓ ਲੋਕਤੰਤਰ ਦਾ ਜਸ਼ਨ ਮਨਾਈਏ” ਸਲੋਗਨ ਤਹਿਤ ਮਿਤੀ 18 ਅਕਤੂਬਰ ਤੋਂ 23 ਅਕਤੂਬਰ ਤੱਕ ਵਖ ਵਖ ਸਕੂਲਾਂ ਅਤੇ ਕਾਲਜਾਂ ਵਿੱਚ ਕਰਵਾਏ ਗੀਤ, ਭੰਗੜਾ, ਮੋਨੋ ਐਕਟਿੰਗ, ਵਾਦ ਵਿਵਾਦ, ਭਾਸ਼ਣ,ਲੇਖ ਰਚਨਾ , ਮਹਿੰਦੀ ,ਕਵਿਤਾ ਆਦਿ ਮੁਕਾਬਲਿਆਂ ਦੇ ਜੇਤੂਆਂ ਦੇ ਫਾਈਨਲ ਰਾਊਂਡ ਕਰਵਾਏ ਗਏ ਤੇ ਜੇਤੂਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਹਨਾ ਮੁਕਾਬਲਿਆਂ ਨੂੰ ਲੈਕਚਰਾਰ ਸ਼੍ਰੀ ਦੀਪਕ ਸ਼ਰਮਾ ਸ ਸ ਸ ਸ ਮੱਲਾਂ ਵਾਲ਼ਾ ਖਾਸ , ਲੈਕਚਰਾਰ ਸ਼੍ਰੀਮਤੀ ਸਰਬਜੀਤ ਕੌਰ ਸ ਸ ਸ ਸ ਮਹਿਮਾਂ, ਸਾਇੰਸ ਮਿਸਟਰਸ ਸ਼੍ਰੀਮਤੀ ਮੀਨਾਕਸ਼ੀ ਸ ਸ ਸ ਸ ਆਰਿਫ਼ ਕੇ ,ਅਤੇ ਪ੍ਰੋ ਸੰਦੀਪ ਕੁਮਾਰ ਐਸ ਬੀ ਐੱਸ ਐਸ ਯੂ ਵਲੋਂ ਜੱਜ ਕੀਤਾ ਗਿਆ।
ਕਾਲਜ ਲੈਵਲ ਦੀ ਉਵਰਆਲ ਟਰਾਫੀ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਅਤੇ ਸਕੂਲ ਲੈਵਲ ਦੀ ਉਵਰਆਲ ਟਰਾਫੀ ਸ ਸ ਸ ਸ ਸਾਂਦੇ ਹਾਸ਼ਮ ਦੇ ਨਾਮ ਰਹੀ।
ਨੋਡਲ ਅਫ਼ਸਰ ( ਚੋਣਾਂ) ਪ੍ਰੋ. ਡਾ ਅਮਿਤ ਅਰੋੜਾ ਤੇ ਸ਼੍ਰੀ ਗੁਰਪ੍ਰੀਤ ਸਿੰਘ ਵਲੋਂ ਈਵੈਂਟ ਕਰਵਾਉਣ ਲਈ ਵਿਸ਼ੇਸ਼ ਭੂਮਿਕਾ ਅਦਾ ਕੀਤੀ ਗਈ।
ਇਸ ਮੌਕੇ ਸ੍ਰ ਜਸਵੰਤ ਸੈਣੀ ਇਲੈਕਸ਼ਨ ਸੈਲ ਇੰਚਾਰਜ, ਡੀ ਡੀ ਪੀ ਓ ਕਮ ਈ ਆਰ ਓ 077 ਸ੍ਰ ਹਰਜਿੰਦਰ ਸਿੰਘ, ਪ੍ਰਿੰਸੀਪਲ ਡਾ ਸਤਿੰਦਰ ਸਿੰਘ, ਸ਼੍ਰੀ ਅਸ਼ੋਕ ਬਹਿਲ ( ਸੈਕ. ਰੈੱਡ ਕਰਾਸ), ਡਾ ਰਾਮੇਸ਼ਵਰ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲੋਕ ਸੰਪਰਕ ਅਧਿਕਾਰੀ ਐਸ ਬੀ ਐੱਸ ਐਸ ਯੂਨੀਵਰਸਿਟੀ ਸ਼੍ਰੀ ਯਸ਼ਪਾਲ ਵਲੋਂ ਨਿਭਾਈ ਗਈ।