ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਬਸੰਤ ਮੇਲੇ ਦੌਰਾਨ ਲਗਾਇਆ ਖੂਨ ਦਾਨ ਕੈਂਪ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਬਸੰਤ ਮੇਲੇ ਦੌਰਾਨ ਲਗਾਇਆ ਖੂਨ ਦਾਨ ਕੈਂਪ
ਫਿਰੋਜਪੁਰ, 13-2-2024: ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ ਸਟੇਟ ਲੈਵਲ ਦਾ ਬਸੰਤ ਪਤੰਗ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਜ਼ਿਲ੍ਹਾ ਯੂਥ ਸਰਵਿਸਜ਼ ਵਿਭਾਗ ਦੇ ਅਧੀਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਚਲ ਰਹੇ ਰੈੱਡ ਰਿਬਨ ਕਲੱਬਾਂ ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਭੀ ਆਯੋਜਤ ਕੀਤਾ ਗਿਆ।
ਇਸ ਨੇਕ ਕੰਮ ਲਈ ਕੈਂਪਸ ਅਤੇ ਬਾਹਰ ਤੋਂ ਆਏ ਲੋਕਾਂ ਨੇ ਲਗਪਗ 40 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ। ਵਰਨਣਯੋਗ ਹੈ ਕਿ ਇਹ ਬਸੰਤ ਮੇਲਾ ਪੰਜ ਫਰਵਰੀ ਨੂੰ ਸ਼ੁਰੂ ਹੋ ਕੇ ਗਿਆਰਾਂ ਫਰਵਰੀ ਤੱਕ ਚਲਿਆ। ਜਿਸ ਵਿੱਚ ਪਤੰਗਵਾਜੀ ਨਾਲ ਸੰਬੰਧਿਤ ਵੱਖ ਵੱਖ ਮੁਕਾਬਲੇ ਕਰਵਾਏ ਸਨ ।
ਇਸ ਦੌਰਾਨ ਬੀ ਟੀ ਓ ਡਾ. ਦਿਸਵਣ ਬਾਜਵਾ, ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ, ਗੁਰਪ੍ਰੀਤ ਸਿੰਘ, ਪ੍ਰੋ ਨਵਦੀਪ ਕੌਰ, ਪ੍ਰੋ ਗੁਰਜੀਵਨ ਸਿੰਘ, ਪੀ ਆਰ ਓ ਤੇ ਨੋਡਲ ਅਫ਼ਸਰ ਯਸ਼ਪਾਲ , ਨਰਸ ਕਮਲ ਭੱਟੀ, ਫਾਰਮਾਸਿਸਟ ਮਾਧਵ ਗੋਪਾਲ ਨੇ ਵਿਸੇਸ਼ ਭੂਮਿਕਾ ਨਿਭਾਈ। ਕੈਂਪਸ ਰਜਿਸਟ੍ਰਾਰ ਡਾ ਗਜ਼ਲਪਰੀਤ ਸਿੰਘ ਨੇ ਇਸ ਨੇਕ ਕੰਮ ਲਈ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ।