Ferozepur News
ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਉਨ੍ਹਾਂ ਦੇ ਹੌਂਸਲੇ, ਅਤੇ ਕੁਰਬਾਨੀਆਂ ਲਈ ਹਮੇਸ਼ਾਂ ਯਾਦ ਰੱਖਣਗੀਆਂ : ਡਾ ਗ਼ਜ਼ਲ ਪ੍ਰੀਤ
ਮਯੰਕ ਫਾਊਂਡੇਸ਼ਨ ਦੀ ਟੀਮ ਨੇ ਸ਼ਹੀਦਾਂ ਦੀਆਂ ਸਮਾਧਾਂ ਤੇ ਕੀਤਾ ਸਿਜਦਾ
ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਉਨ੍ਹਾਂ ਦੇ ਹੌਂਸਲੇ, ਅਤੇ ਕੁਰਬਾਨੀਆਂ ਲਈ ਹਮੇਸ਼ਾਂ ਯਾਦ ਰੱਖਣਗੀਆਂ : ਡਾ ਗ਼ਜ਼ਲ ਪ੍ਰੀਤ
ਮਯੰਕ ਫਾਊਂਡੇਸ਼ਨ ਦੀ ਟੀਮ ਨੇ ਸ਼ਹੀਦਾਂ ਦੀਆਂ ਸਮਾਧਾਂ ਤੇ ਕੀਤਾ ਸਿਜਦਾ
ਫਿਰੋਜ਼ਪੁਰ, 22.3.2021: ਮਯੰਕ ਫਾਉਂਡੇਸ਼ਨ ਫਿਰੋਜ਼ਪੁਰ ਨੇ ਅੱਜ ਭਾਰਤ-ਪਾਕਿ ਸਰਹੱਦ ‘ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆ ਸਮਾਧਾਂ ਤੇ ਸਿਜਦਾ ਕੀਤਾ। ਇਸ ਮੌਕੇ ਮਯੰਕ ਫਾਉਂਡੇਸ਼ਨ ਦੇ ਮੈਂਬਰਾਂ ਦਾ ਉਤਸ਼ਾਹ ਬੇਮਿਸਾਲ ਸੀ। ਰਾਕੇਸ਼ ਕੁਮਾਰ, ਸਕੱਤਰ ਮਯੰਕ ਫਾਉਂਡੇਸ਼ਨ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂਬਰ ਦੀਪਕ ਸ਼ਰਮਾ, ਦੀਪਕ ਗਰੋਵਰ, ਰਾਕੇਸ਼ ਮਾਹਰ , ਰੁਪਿੰਦਰ ਸਿੰਘ , ਰਾਕੇਸ਼ ਕਪੂਰ , ਚਰਨਜੀਤ ਸਿੰਘ, ਕਮਲ ਸ਼ਰਮਾ, ਮਨੋਜ ਗੁਪਤਾ , ਡਾ: ਗਜਲਪ੍ਰੀਤ ਅਨੇਜਾ, ਵਿਕਾਸ ਗੁੰਬਰ , ਸੁਮਿਤ ਗਲਹੋਤਰਾ , ਗੋਰਵ ਭੱਲਾ ਅਤੇ ਦਿਨੇਸ਼ ਚੌਹਾਨ ਇਕੱਠੇ ਹੋ ਕੇ, ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮਹਾਨ ਸ਼ਹੀਦਾਂ ਦੀ ਯਾਦਗਾਰ ਅਸਥਾਨ ਹੁਸੈਨੀਵਾਲਾ ਵੱਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ।
ਹੁਸੈਨੀਵਾਲਾ ਪਹੁੰਚਣ ‘ਤੇ ਮੈਂਬਰਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸਮਾਧਾਂ ਤੇ ਮੱਥਾ ਟੇਕਿਆ ਅਤੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਯੰਕ ਫਾਉਂਡੇਸ਼ਨ ਦੇ ਸਾਰੇ ਮੈਂਬਰਾਂ ਨੇ ਫਿਟ ਇੰਡੀਆ ਅੰਦੋਲਨ ਦੇ ਸੰਦੇਸ਼ ਤਹਿਤ ਐਰੋਬਿਕਸ ਅਤੇ ਯੋਗਾ ਦੀ ਅਭਿਆਸ ਕੀਤਾ, ਸਾਰੇ ਮੈਂਬਰਾਂ ਨੇ ਸਮਾਜ ਪ੍ਰਤੀ ਹਰ ਸਮੇਂ ਆਪਣਾ ਫਰਜ਼ ਨਿਭਾਉਣ ਦਾ ਪ੍ਰਣ ਲੀਤਾ ।