ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਟਿਕਾਣੇ ਤੋਂ ਕਬਜਾ ਛਡਾਉਣ ਲਈ ਪ੍ਰਸਾਸ਼ਨ ਵੱਲੋਂ ਕਮੇਟੀ ਬਣਾਉਣ ਦਾ ਭਰੋਸਾ ਮਿਲਿਆ
ਕਮੇਟੀ 'ਚ ਦੋ ਨੁਮਾਇੰਦੇ ਜਥੇਬੰਦੀ, ਪ੍ਰਸਾਸ਼ਨ ਦੇ ਹੋਣਗੇ ਸ਼ਾਮਿਲ, ਸੋਮਵਾਰ ਤੋਂ ਕਬਜਾ ਛਡਾਉਣ ਦੀ ਚਾਰਾਜੋਈ ਹੋਵੇਗੀ ਸ਼ੁਰੂ, ਆਗੂਆਂ ਨੇ ਸੰਘਰਸ਼ ਦੀ ਅੰਸ਼ਕ ਜਿੱਤ ਗਰਦਾਨਿਆਂ
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਟਿਕਾਣੇ ਤੋਂ ਕਬਜਾ ਛਡਾਉਣ ਲਈ ਪ੍ਰਸਾਸ਼ਨ ਵੱਲੋਂ ਕਮੇਟੀ ਬਣਾਉਣ ਦਾ ਭਰੋਸਾ ਮਿਲਿਆ
ਕਮੇਟੀ ‘ਚ ਦੋ ਨੁਮਾਇੰਦੇ ਜਥੇਬੰਦੀ, ਪ੍ਰਸਾਸ਼ਨ ਦੇ ਹੋਣਗੇ ਸ਼ਾਮਿਲ, ਸੋਮਵਾਰ ਤੋਂ ਕਬਜਾ ਛਡਾਉਣ ਦੀ ਚਾਰਾਜੋਈ ਹੋਵੇਗੀ ਸ਼ੁਰੂ, ਆਗੂਆਂ ਨੇ ਸੰਘਰਸ਼ ਦੀ ਅੰਸ਼ਕ ਜਿੱਤ ਗਰਦਾਨਿਆਂ
ਫਿਰੋਜ਼ਪੁਰ, 28 ਸਤੰਬਰ, 2024:
ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਕ੍ਰਾਂਤੀਕਾਰੀ ਸਾਥੀਆਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਤੂੜੀ ਬਜ਼ਾਰ ਫਿਰੋਜ਼ਪੁਰ ਸਥਿਤ ਇਤਿਹਾਸਕ ਗੁਪਤ ਟਿਕਾਣੇ ਤੋਂ ਨਜਾਇਜ ਕਬਜਾ ਛੁਡਾ ਕੇ ਯਾਦਗਾਰ ਤੇ ਲਾਇਬ੍ਰੇਰੀ ਵਿੱਚ ਵਿਕਸਿਤ ਕਰਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਡੀਸੀ ਦਫਤਰ ਫਿਰੋਜ਼ਪੁਰ ਵਿਖੇ ਚੱਲ ਰਹੇ ਦਿਨ ਰਾਤ ਦੇ ਪੱਕੇ ਮੋਰਚੇ ਦੀ ਅੱੱਜ ਤੀਜੇ ਦਿਨ ਅੰਸ਼ਕ ਜਿੱਤ ਹੋਈ। ਤੀਜੇ ਦਿਨ ਵੀ ਪ੍ਰਸਾਸ਼ਨ ਨੇ ਹੱਲ ਨਹੀਂ ਕੀਤਾ ਤਾਂ ਡੀਸੀ ਦਫਤਰ ਮੂਹਰੇ ਸੜਕ ਜਾਮ ਕਰ ਦਿੱਤੀ ਗਈ। ਇੱਕ ਘੰਟਾ ਚੱਲੇ ਜਾਮ ਵਿੱਚ ਤਹਿਸੀਲਦਾਰ ਰਜਿੰਦਰ ਸਿੰਘ ਨੇ ਆ ਕੇ ਸਟੇਜ ਤੋਂ ਐਲਾਨ ਕੀਤਾ ਕਿ ਪ੍ਰਸਾਸ਼ਨ ਇੱਕ ਕਮੇਟੀ ਦਾ ਗਠਨ ਕਰੇਗੀ। ਕਮੇਟੀ ਵਿੱਚ ਦੋ ਨੁਮਾਇੰਦੇ ਜਥੇਬੰਦੀ ਦੇ, ਤੇ ਪ੍ਰਸਾਸ਼ਨ ਦੇ ਹੋਣਗੇ। ਸੋਮਵਾਰ ਨੂੰ ਇਸ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ। ਜਿਸ ਤੋਂ ਬਾਅਦ ਨੌਜਵਾਨ ਭਾਰਤ ਸਭਾ ਨੇ ਜਾਮ ਸਮਾਪਤ ਕਰਕੇ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਹੈ।
ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਆਜਾਦ, ਸੂਬਾਈ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਸੂਬਾ ਵਿੱਤ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਤੇ ਸਾਥੀ ਕ੍ਰਾਂਤੀਕਾਰੀ ਸਾਥੀਆਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ 1928 ਵਿੱਚ ਤੂੜੀ ਬਜ਼ਾਰ ਫਿਰੋਜ਼ਪੁਰ ਵਿਖੇ ਗੁਪਤ ਟਿਕਾਣਾ ਬਣਾਇਆ ਸੀ। ਜਿੱਥੇ ਭਗਤ ਸਿੰਘ, ਸੁਖਦੇਵ, ਸ਼ਿਵ ਵਰਮਾ, ਚੰਦਰ ਸ਼ੇਖਰ ਆਜਾਦ ਜਿਹੇ ਕ੍ਰਾਂਤੀਕਾਰੀ ਰਹਿੰਦੇ ਰਹੇ। ਸਾਂਡਰਸ ਨੂੰ ਮਾਰਨ ਤੋਂ ਪਹਿਲਾਂ ਇਸੇ ਟਿਕਾਣੇ ‘ਤੇ ਕ੍ਰਾਂਤੀਕਾਰੀਆਂ ਨੇ ਏਅਰ ਪਿਸਟਲ ਨਾਲ ਨਿਸ਼ਾਨੇਬਾਜੀ ਸਿੱਖੀ। ਭਗਤ ਸਿੰਘ ਦਾ ਭੇਸ ਵੀ ਇੱਥੇ ਬਦਲਿਆ ਗਿਆ। ਬ੍ਰਿਟਿਸ਼ ਸਾਮਰਾਜ ਖਿਲਾਫ ਚੱਲੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਇਸ ਟਿਕਾਣੇ ਦਾ?ਅਹਿਮ ਸਥਾਨ ਹੈ। ਪਰ ਇੱਥੇ ਕਬਜਾਧਾਰੀ ਨਜਾਇਜ ਕਬਜਾ ਕਰੀ ਬੈਠੇ ਹਨ। ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਸਰਕਾਰ ਵੀ ਇਸ ਟਿਕਾਣੇ ਨੂੰ ਰੋਲ ਰਹੀ ਹੈ
ਉਹਨਾਂ ਕਿਹਾ ਕਿ ਇਸ ਟਿਕਾਣੇ ਨੂਰ ਬਚਾਉਣ ਲਈ ਪਿਛਲੇ 10 ਸਾਲਾਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਅੱੱਜ ਬੂਰ ਪਿਆ ਹੈ। ਪ੍ਰਸਾਸ਼ਨ ਹੁਣ ਫੌਰੀ ਇਤਿਹਾਸਕ ਗੁਪਤ ਟਿਕਾਣੇ ਤੋਂ ਨਜਾਇਜ ਕਬਜਾ ਛੁਡਾਵੇ, ਇਸ ਨੂੰ ਸਰਕਾਰ ਆਪਣੇ ਕੰਟਰੋਲ ‘ਚ ਲਵੇ ਤੇ ਇਸ ਨੂੰ ਭਗਤ ਸਿੰਘ ਦੇ ਵਾਰਿਸਾਂ ਲਈ ਖੁੱਲੀ ਛੱਡੇ।
ਉਹਨਾਂ ਕਿਹਾ ਕਿ ਅੱਜ 28 ਸਤੰਬਰ ਨੂੰ ਨੌਜਵਾਨਾਂ ਨੇ ਆਪਣੇ ਮਹਿਬੂਬ ਆਗੂ ਦੀ ਵਿਰਾਸਤ ਸਾਂਭਣ ਦਾ ਕੀਤਾ ਪ੍ਰਣ ਭੁਗਾ ਕੇ ਦਿਖਾਇਆ ਤੇ ਸੰਘਰਸ਼ ਅੰਸ਼ਕ ਜਿੱਤ ਪ੍ਰਾਪਤ ਕਰਦਾ ਹੋਇਆ ਇੱਕ ਅੰਜਾਮ ਤੱਕ ਪਹੁੰਚ ਚੁੱਕਾ ਹੈ। ਪਰ ਜਿੰਨਾਂ ਸਮਾਂ ਸਰਕਾਰ ਨਜਾਇਜ ਕਬਜਾ ਛੁਡਾ ਕੇ ਇਸ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ ਵਿੱਚ ਵਿਕਸਿਤ ਨਹੀਂ ਕਰਦੀ ਉਨਾਂ ਸੰਘਰਸ਼ ਜਾਰੀ ਰਹੇਗਾ। ਅੱਜ ਮੋਰਚੇ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਸਿੰਘ ਛਬੀਲਪੁਰ, ਹਰਜਿੰਦਰ ਬਾਗੀ, ਗੁਰਤੇਜ ਖੋਖਰ, ਮਹਾਸ਼ਾ ਸਮਾਘ, ਖੁਸ਼ਵੰਤ ਸਿੰਘ ਹਨੀ, ਸੋਨੂੰ ਲੋਹੀਆਂ, ਪੀਐਸਯੂ ਦੇ ਸੂਬਾ ਆਗੂ ਧੀਰਜ ਕੁਮਾਰ, ਹਰਵੀਰ ਕੌਰ, ਅਕਸ਼ੈ, ਨੌਨਿਹਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਡਾ. ਸੁਖਚੈਨ ਸਿੰਘ, ਰਾਜ ਕੌਰ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ- ਮੰਗਾ ਆਜਾਦ
95010 85253