Ferozepur News

ਸ਼ਹੀਦ ਊਧਮ ਸਿੰਘ ਦੇ ਆਦਮਕਦ ਬੁੱਤ ਸਥਾਪਤੀ ਦਾ ਪੋਸਟਰ ਰੀਲੀਜ਼

8 ਦਸੰਬਰ ਨੂੰ ਸਾਢੇ 10 ਵਜੇ ਕੀਤਾ ਜਾਵੇਗਾ ਸ਼ਹੀਦ ਦੇ ਬੁੱਤ ਦਾ ਉਦਘਾਟਨ; ਭਗਵਾਨ ਸਿੰਘ ਸਾਮਾ

ਸ਼ਹੀਦ ਊਧਮ ਸਿੰਘ ਦੇ ਆਦਮਕਦ ਬੁੱਤ ਸਥਾਪਤੀ ਦਾ ਪੋਸਟਰ ਰੀਲੀਜ਼

ਸ਼ਹੀਦ ਊਧਮ ਸਿੰਘ ਦੇ ਆਦਮਕਦ ਬੁੱਤ ਸਥਾਪਤੀ ਦਾ ਪੋਸਟਰ ਰੀਲੀਜ਼

8 ਦਸੰਬਰ ਨੂੰ ਸਾਢੇ 10 ਵਜੇ ਕੀਤਾ ਜਾਵੇਗਾ ਸ਼ਹੀਦ ਦੇ ਬੁੱਤ ਦਾ ਉਦਘਾਟਨ; ਭਗਵਾਨ ਸਿੰਘ ਸਾਮਾ

ਫਿਰੋਜ਼ਪੁਰ 21 ਨਵੰਬਰ, 2024: ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਮਾਡਰਨ ਪਲਾਜ਼ਾ ਪੈਲੇਸ ਵਿਖੇ ਇਕ ਮੀਟਿੰਗ ਕੀਤੀ ਗਈ।ਮੀਟਿੰਗ ਵਿਚ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ 8 ਦਸੰਬਰ ਨੂੰ ਸਥਾਪਿਤ ਕੀਤੇ ਜਾਣ ਵਾਲੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਇਸ ਮੋਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਦੱਸਿਆ ਕਿ ਬੀਤੇ ਕੁੱਝ ਮਹੀਨਿਆਂ ਤੋਂ ਤਿਆਰ ਕੀਤਾ ਜਾ ਰਿਹਾ ਸ਼ਹੀਦ ਊਧਮ ਸਿੰਘ ਦਾ ਚੌਂਕ ਲਗਭਗ ਤਿਆਰ ਹੋ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ 8 ਦਸੰਬਰ 2024, ਐਤਵਾਰ ਨੂੰ ਸ਼ਹੀਦ ਊਧਮ ਸਿੰਘ ਚੌਂਕ ਫਿਰੋਜ਼ਪੁਰ ਵਿਖੇ ਸ਼ਹੀਦ ਊਧਮ ਸਿੰਘ ਦਾ ਆਦਮਕੱਦ ਬੁੱਤ ਸਥਾਪਿਤ ਕਰਕੇ ਉਸ ਦਾ ਉਦਘਾਟਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬੁੱਤ ਦਾ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੋਂ ਇਲਾਵਾ ਹੋਰ ਧਾਰਮਿਕ ਅਤੇ ਸਮਾਜਿਕ ਸ਼ਖਸਿਅਤਾਂ ਵੱਲੋਂ ਕੀਤਾ ਜਾਵੇਗਾ।

ਇਸ ਤੋਂ ਬਾਅਦ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਭਵਨ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿਚ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਵੱਲੋਂ ਹਾਜਰੀ ਲਗਵਾਈ ਜਾਵੇਗੀ। ਭਗਵਾਨ ਸਿੰਘ ਸਾਮਾ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਦਿਆਂ ਸਮਾਜਿਕ ਤੇ ਰਾਸ਼ਟਰੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਸ਼ਹੀਦੀ ਯਾਦਗਾਰਾਂ ਦਾ ਮਕਸਦ ਨੌਜਵਾਨ ਪੀੜੀ ਨੂੰ ਸ਼ਹੀਦਾਂ ਦੇ ਬਲਿਦਾਨਾਂ ਸਬੰਧੀ ਦੱਸਦਿਆਂ ਜਾਗਰੂਕ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਰਾਸ਼ਟਰੀ ਆਦਰਸ਼ਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ, ਬੁੱਤ ਦੇ ਉਦਘਾਟਨ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਪੋਸਟਰ ਵੀ ਰਿਲੀਜ਼ ਕੀਤਾ ਗਿਆ।

ਪ੍ਰੈਸ ਕਾਨਫਰੰਸ ਵਿੱਚ ਭਗਵਾਨ ਸਿੰਘ ਸਾਮਾ ਤੋਂ ਇਲਾਵਾ ਜਸਪਾਲ ਹਾਂਡਾ, ਐਡਵੋਕੇਟ ਬਲਜੀਤ ਸਿੰਘ ਡੀ ਏ , ਗੁਰਭੇਜ ਸਿੰਘ ਟਿੱਬੀ, ਗੁਰਨਾਮ ਸਿੱਧੂ ,ਪਰਮਿੰਦਰ ਸਿੰਘ ਥਿੰਦ ਅਤੇ ਹੋਰ ਮੈਂਬਰਾਂ ਦੀ ਵੀ ਹਾਜ਼ਰੀ ਰਹੀ।

ਜਸਬੀਰ ਸਿੰਘ ਜੋਸਨ ,ਗੁਰਦੀਪ ਭਗਤ ,ਪਰਮਿੰਦਰ ਹਾਂਡਾ ,ਦਵਿੰਦਰ ਕਮੱਗਰ, ਬਲਿਆਰ ਸਿੰਘ ਸਾਬਕਾ ਐਮਸੀ ,ਮਨਿੰਦਰ ਹਾਂਡਾ ,ਅਮਰੀਕ ਸਿੰਘ ਹੀਰੋ ਪ੍ਰਧਾਨ ਬੀਸੀ ਸਿਲ ਆਮ ਆਦਮੀ ਪਾਰਟੀ, ਪਰਮਿੰਦਰ ਖੁਲਰ ,ਮਨਮੀਤ ਸਿੰਘ ਮਿੱਠੂ ਐਮਸੀ ,ਬਲਵਿੰਦਰ ਸਿੰਘ ਬਿੰਦੂ ਜੋਸਨ ਸਰਪੰਚ, ਅਵਤਾਰ ਸਿੰਘ ਕੰਬੋਜ ਨਗਰ ,ਅਵਤਾਰ ਸਿੰਘ ਦੁਲਚੀ ਕੇ ,ਲਖਵਿੰਦਰ ਲੱਖਾ ,ਸੁਖਵਿੰਦਰ ਸਿੰਘ ਥਿੰਦ, ਸੁਚਾ ਸਿੰਘ ਟਿੱਬੀ ਆਦਿ ਆਗੂ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button